ਭਰਾਤਰੀ ਜੱਥੇਬੰਦੀਆਂ ਵੱਲੋਂ ਚੀਨ ਦੇ ਬਰਖਿਲਾਫ ਧਰਨਾ ਰੋਸ ਮੁਜ਼ਾਹਰਾ 22 ਜੂਨ

06/20/2020 3:26:48 PM

ਨਾਭਾ (ਖੁਰਾਣਾ) : ਇੱਥੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਦਲੀਪ ਸਿੰਘ ਬੁਚੜੇ, ਅਮਰਜੀਤ ਸਿੰਘ ਰਾਮਗੜੀਆ, ਸੁਰਜੀਤ ਸਿੰਘ ਗੋਰੀਆ, ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਨੇ ਦੱਸਿਆ ਕਿ 15-16 ਜੂਨ ਦੀ ਦਰਮਿਆਨੀ ਰਾਤ ਜੋ ਭਾਰਤੀ ਸਪੂਤਾਂ ਤੇ ਚੀਨ ਨੇ ਕਾਇਰਾਨਾ ਹਮਲਾ ਕਰਕੇ ਸਾਡੇ 20 ਫੌਜੀ ਵੀਰ ਸਪੂਤਾਂ ਨੂੰ ਸ਼ਹੀਦ ਕਰ ਦਿੱਤਾ।

ਉਸ ਕਾਰਨ ਭਾਰਤ ਦੇ ਕੋਨੇ-ਕੋਨੇ 'ਚ ਚੀਨ ਦੇ ਪ੍ਰਤੀ ਲੋਕਾਂ 'ਚ ਭਾਰੀ ਗੁੱਸੇ ਦੀ ਬਹੁਤ ਲਹਿਰ ਹੈ, ਜਿਸਦੇ ਤਹਿਤ ਵੱਖ-ਵੱਖ ਭਰਾਤਰੀ ਜੱਥੇਬੰਦੀਆਂ ਵੱਲੋਂ ਮਿਤੀ 22 ਜੂਨ 2020 ਦਿਨ ਸੋਮਵਾਰ 10 ਵਜੇ ਸਵੇਰੇ ਬੱਸ ਸਟੈਂਡ ਪਟਿਆਲਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਸਮਾਰਕ ਵਿਖੇ ਇਕੱਠੇ ਹੋ ਕੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਦੇ ਨਾਮ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਚੀਨ ਦੇ ਸਮਾਨ ਉਪਰ ਪੂਰਨ ਰੂਪ 'ਚ ਪਾਬੰਦੀ ਲਗਾਈ ਜਾਵੇ ਅਤੇ ਚੀਨ ਦੇ ਬਰਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਚੀਨ ਵੱਲੋਂ ਕੀਤੀ ਹਰਕਤ ਨਾ ਮੁਆਫੀ ਯੋਗ ਹੈ।

ਵੱਖ-ਵੱਖ ਜੱਥੇਬੰਦੀਆਂ ਵੱਲੋਂ ਚੀਨ ਦੀ ਇਸ ਹਰਕਤ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਰਾਮਗੜ ਛੰਨਾ, ਬਾਬਾ ਗੁਰਕੀਰਤ ਸਿੰਘ ਅੱਚਲ, ਐਡਵੋਕੇਟ ਲਛਮਣ ਸਿੰਘ ਪਟਿਆਲਾ, ਡਾ. ਹਰਮੀਤ ਸਿੰਘ, ਭਗਵੰਤ ਸਿੰਘ ਰਾਮਗੜੀਆ ਵਾਇਸ ਚੇਅਰਮੈਨ ਵਿਸਵਕਰਮ ਵੈਲਫੇਅਰ ਐਸੋਸਿਏਸਨ, ਰਾਜ ਕੁਮਾਰੀ ਕਲਿਆਣ, ਕਰਨੈਲ ਸਿੰਘ, ਨਰੈਣ ਸਿੰਘ ਦੋਵੇਂ ਯੂਥ ਆਗੂ ਆਦਿ ਆਗੂਆਂ ਨੇ ਵੀ ਚੀਨ ਦੀ ਨਿੰਦਿਆ ਕੀਤੀ।


 


Babita

Content Editor

Related News