ਮੰਗਾਂ ਦੇ ਹੱਕ ’ਚ ਪਾਵਰਕਾਮ ਦੀ ਮੈਨੇਜਮੈਂਟ ਦੇ ਪੁਤਲੇ ਫੂਕੇ

08/22/2018 1:20:11 AM

ਧੂਰੀ, (ਜੈਨ)- ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ  ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਮੰਡਲ ਦੀ ਧੂਰੀ ਇਕਾਈ ਨੇ ਸਥਾਨਕ ਮੰਡਲ ਦਫਤਰ ਅੱਗੇ ਸਾਥੀ ਮਹਿੰਦਰ ਰਾਮ ਦੀ ਅਗਵਾਈ ’ਚ ਪਾਵਰਕਾਮ ਦੀ ਮੈਨੇਜਮੈਂਟ  ਦਾ ਪੁਤਲਾ ਫੂਕਿਆ।  ®ਇਸ ਮੌਕੇ ਬਿਜਲੀ ਕਾਮਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰਦਿਅਾਂ  ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਨੀਆਂ ਜਾ ਚੁੱਕੀਆਂ ਮੰਗਾਂ ਤੋਂ ਇਲਾਵਾ ਫੀਲਡ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ 30 ਲੀਟਰ ਪੈਟਰੋਲ ਦੇਣ, 2004 ਤੋਂ 2010 ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਸਣੇ ਹੋਰ ਮੰਗਾਂ ਨੂੰ ਪ੍ਰਮੁੱਖਤਾ  ਨਾਲ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ, ਗੋਰਾ ਦਾਸ, ਸਰਵਨ ਕੁਮਾਰ, ਸੁਖਦੇਵ ਸ਼ਰਮਾ, ਹਰਦੀਪ ਸਿੰਘ, ਅਸ਼ਰਫ ਮੁਹੰਮਦ, ਗਗਨਦੀਪ ਸਿੰਘ ਅਤੇ ਪਾਲਜੀਤ ਸਿੰਘ ਆਦਿ ਵੀ ਮੌਜੂਦ ਸਨ।
 ਸੰਗਰੂਰ, (ਸਿੰਧਵਾਨੀ, ਯਾਦਵਿੰਦਰ)– ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਮੰਡਲ ਸੰਗਰੂਰ ਨੇ ਵੀ ਪਾਵਰਕਾਮ ਦੀ ਮੈਨੇਜਮੈਂਟ ਦੀ ਅਰਥੀ ਫੂਕੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਅਾਂ ਸਾਥੀ ਜੀਵਨ ਸਿੰਘ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ  ਮੰਗਾਂ ਮੰਨਣ ਦਾ ਭਰੋਸਾ ਦੇ ਕੇ ਵਾਰ-ਵਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਜਿਸ ਕਾਰਨ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਕਰੋ ਜਾਂ ਮਰੋ ਵਾਲਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਰੋਸ ਰੈਲੀ ਨੂੰ ਸਾਥੀ ਸ਼ਮਸ਼ੇਰ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ, ਰੋਡਾ ਸਿੰਘ, ਜਗਪਾਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਪਾਲ ਸੁੱਖਾ, ਸੁਖਵੀਰ ਸਿੰਘ, ਚੰਦ ਸਿੰਘ, ਜਗਤਾਰ ਸਿੰਘ, ਵਿੱਕੀ ਉਪਲੀ ਅਤੇ ਰਣਧੀਰ ਸਿੰਘ ਖੇਡ਼ੀ  ਨੇ ਵੀ ਸੰਬੋਧਨ ਕੀਤਾ।
 ਮਾਲੇਰਕੋਟਲਾ, (ਜ਼ਹੂਰ)–  ਪੀ. ਐੱਸ. ਈ. ਬੀ. ਇੰਪਲਾਈਜ਼ ਫ਼ੈੱਡਰੇਸ਼ਨ ਏਟਕ ਮੰਡਲ ਮਾਲੇਰਕੋਟਲਾ ਨੇ ਵੀ ਮੰਡਲ ਦਫ਼ਤਰ ਮਾਲੇਰਕੋਟਲਾ ਦੇ ਗੇਟ ਅੱਗੇ ਪਾਵਰਕਾਮ ਮੈਨੇਜਮੈਂਟ ਦਾ ਪੁਤਲਾ  ਫੂਕਿਆ ਅਤੇ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਸਾਥੀ ਰਾਜਵੰਤ ਸਿੰਘ ਮੰਡਲ ਪ੍ਰਧਾਨ ਨੇ ਕੀਤੀ। ਗੁਰਧਿਆਨ ਸਿੰਘ ਸਕੱਤਰ ਮੰਡਲ ਯੂਨਿਟ ਨੇ ਦੱਸਿਆ ਕਿ ਰੈਲੀ ’ਚ ਮੰਡਲ ਅਧੀਨ ਪੈਂਦੀਆਂ ਸਾਰੀਆਂ ਸਬ-ਯੂਨਿਟਾਂ ’ਚੋਂ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਰਣਜੀਤ ਸਿੰਘ ਬਿੰਜੋਕੀ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਾਣ-ਬੁੱਝ ਕੇ ਦੱਬੀ ਬੈਠੀ ਹੈ ਅਤੇ ਟਾਲ-ਮਟੋਲ ਅਤੇ ਲਾਰੇ-ਲੱਪੇ ਦੀ ਨੀਤੀ ’ਤੇ ਚੱਲ ਰਹੀ ਹੈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ’ਚ ਸਾਥੀ ਬਲਜੀਤ ਸਿੰਘ ਦੌਦ, ਗੁਰਜੀਤ ਸਿੰਘ, ਜਗਮੇਲ ਸਿੰਘ, ਰਣਜੀਤ ਸਿੰਘ ਲਾਂਗਡ਼ੀਆਂ, ਨਰਿੰਦਰ ਕੁਮਾਰ, ਸੁਖਦੇਵ ਸਿੰਘ ਖੁਰਦ, ਆਸਾ ਸਿੰਘ, ਕੇਵਲ ਕ੍ਰਿਸ਼ਨ, ਹਲੀਮ ਮੁਹੰਮਦ, ਗੁਰਜੰਟ ਸਿੰਘ, ਮਨਜਿੰਦਰ ਸਿੰਘ, ਮੁਖਤਿਆਰ ਸਿੰਘ, ਮੱਖਣ ਸਿੰਘ, ਰਾਜਵਿੰਦਰ ਸਿੰਘ, ਜਗਦੇਵ ਸਿੰਘ ਅਤੇ ਰਣਜੀਤ ਸਿੰਘ ਭੈਣੀ ਸ਼ਾਮਲ ਸਨ।