ਬਿਜਲੀ ਕਾਮਿਆਂ ਵੱਲੋਂ ਅਰਥੀ ਫੂਕ ਮੁਜ਼ਾਹਰਾ

12/09/2017 7:49:47 AM

ਮਲੋਟ  (ਜ. ਬ.) - ਸਟੇਟ ਕਮੇਟੀ ਟੀ. ਐੱਸ. ਯੂ. ਦੇ ਸੱਦੇ 'ਤੇ ਦਿਹਾਤੀ ਸਬ-ਡਵੀਜ਼ਨ ਸ਼ਹਿਰੀ ਕਾਮਿਆਂ ਨੇ ਸਾਂਝੇ ਤੌਰ 'ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਥਰਮਲ ਬੰਦ ਕਰਨ ਦੇ ਫੈਸਲਿਆਂ ਨੂੰ ਰੱਦ ਕੀਤਾ ਜਾਵੇ। ਮਹਿਕਮੇ 'ਚ ਕੰਮ ਕਰਦੇ ਠੇਕਾ ਕਾਮਿਆਂ ਦੀ ਛਾਂਟੀ ਬੰਦ ਕਰ ਕੇ ਤੁਰੰਤ ਉਨ੍ਹਾਂ ਨੂੰ ਕੰਮ 'ਤੇ ਰੱਖਿਆ ਜਾਵੇ, ਪਟਿਆਲਾ ਸਰਕਲ ਦੇ ਡਿਸਮਿਸ ਕਾਮਿਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੇ ਸੂਬਾ ਜਨਰਲ ਸਕੱਤਰ ਪ੍ਰਮੋਦ ਕੁਮਾਰ ਦੀ ਬਦਲਾ ਲਊ ਭਾਵਨਾ ਤਹਿਤ ਕੀਤੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ 5 ਦਸੰਬਰ ਤੋਂ 15 ਦਸੰਬਰ 2017 ਤੱਕ ਵਰਕ ਟੂਲ ਰੂਲ ਲਾਗੂ ਕੀਤਾ ਜਾਵੇਗਾ ਅਤੇ 14 ਦਸੰਬਰ 2017 ਦੀ ਇਕ ਰੋਜ਼ਾ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਇਸ ਮੌਕੇ ਭੁਪਿੰਦਰ ਸਿੰਘ ਡਵੀਜ਼ਨ ਪ੍ਰਧਾਨ, ਜਸਕੌਰ ਸਿੰਘ ਸਕੱਤਰ, ਗੁਰਮੀਤ ਸਿੰਘ, ਬੰਤਾ ਸਿੰਘ, ਹਰਪਾਲ ਸਿੰਘ, ਭਾਰਤ ਭੂਸ਼ਣ ਅਬੁਲ ਖੁਰਾਣਾ, ਠੇਕਾ ਕਾਮਿਆਂ ਦੇ ਆਗੂ ਚੌਧਰ ਸਿੰਘ, ਮਨੀਸ਼ ਕੁਮਾਰ, ਦਰਸ਼ਨ ਸਿੰਘ ਸਿਟੀ ਪ੍ਰਧਾਨ, ਕਿਸਾਨ ਆਗੂ ਬੋਹੜ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।