ਸੀਵਰਮੈਨ ਯੂਨੀਅਨ ਨੇ ਲਾਇਆ ਧਰਨਾ

10/19/2017 12:30:01 AM

ਅਬੋਹਰ(ਸੁਨੀਲ)—ਟੈਕਨੀਕਲ ਸੀਵਰਮੈਨ ਯੂਨੀਅਨ ਅਤੇ ਸੀਵਰੇਜ ਬੋਰਡ ਦਫਤਰ ਵਿਚ ਤਾਇਨਾਤ ਕਲਰਕਾਂ ਨੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸੀਵਰੇਜ ਬੋਰਡ ਦਫਤਰ ਦੇ ਬਾਹਰ ਧਰਨਾ ਦਿੰਦਿਆਂ ਕਾਲੇ ਬਿੱਲੇ ਲਾ ਕੇ ਦੀਵਾਲੀ ਮਨਾਉਣ ਦਾ ਫੈਸਲਾ ਲਿਆ। ਯੂਨੀਅਨ ਪ੍ਰਧਾਨ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਜਦਕਿ ਸਰਕਾਰ ਨੂੰ ਦੀਵਾਲੀ ਦੇ ਮੱਦੇਨਜ਼ਰ ਅਕਤੂਬਰ ਮਹੀਨੇ ਦੀ ਤਨਖਾਹ ਵੀ ਐਡਵਾਂਸ ਵਿਚ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਸਾਰੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਵਾਰ ਪੈਸੇ ਜੇਬ 'ਚ ਨਾ ਹੋਣ ਕਾਰਨ ਉਹ ਦੀਵਾਲੀ ਨਹੀਂ ਮਨਾ ਸਕਣਗੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਮਠਿਆਈਆਂ ਅਤੇ ਪਟਾਕੇ ਲੈ ਕੇ ਦੇ ਸਕਣਗੇ। ਰੋਸ ਵਜੋਂ ਅੱਜ ਉਨ੍ਹਾਂ ਨੇ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਸਾਰੇ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਵਿਜੈ ਕੁਮਾਰ, ਮੁੰਨਾ ਲਾਲ, ਬੀਰ ਸਿੰਘ, ਸ਼ਾਮ ਲਾਲ, ਰਾਜੂ, ਅਮਰਦਾਸ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ। 
ਕੀ ਕਹਿਣਾ ਹੈ ਸ਼ਰਨਜੀਤ ਸਿੰਘ ਦਾ
ਜਦੋਂ ਇਸ ਬਾਰੇ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਤਨਖਾਹ ਹੀ ਨਹੀਂ, ਉਨ੍ਹਾਂ ਦੀ ਖੁਦ ਦੀ ਵੀ ਤਨਖਾਹ ਨਹੀਂ ਮਿਲੀ। ਇਸ ਸਬੰਧੀ ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਪਰ ਉਨ੍ਹਾਂ ਨੇ ਫਿਲਹਾਲ ਉਨ੍ਹਾਂ ਨੂੰ ਇਹ ਗੱਲ ਕਹਿ ਕੇ ਟਾਲ ਦਿੱਤਾ ਕਿ ਪਿੱਛੇ ਤੋਂ ਫੰਡ ਦੀ ਘਾਟ ਹੈ, ਇਸ ਲਈ ਤਨਖਾਹ ਵਿਚ ਕੁਝ ਦੇਰੀ ਹੋ ਰਹੀ ਹੈ।