ਬੱਚਾ ਬਦਲਣ ਵਾਲੇ ਡਾਕਟਰ ''ਤੇ ਕਾਰਵਾਈ ਨਾ ਹੋਣ ਨੂੰ ਲੈ ਕੇ ਧਰਨਾ

10/14/2017 6:29:27 AM

ਜਲੰਧਰ(ਪੁਨੀਤ)-ਸ਼ਿਵ ਸੈਨਾ ਸਮਾਜਵਾਦੀ ਅਤੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ, ਯੁਵਾ ਚੇਅਰਮੈਨ ਪੰਜਾਬ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਵਿਚ ਬੱਚਾ ਬਦਲਣ ਵਾਲੇ ਡਾਕਟਰ 'ਤੇ ਕਾਰਵਾਈ ਨਾ ਹੋਣ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਆਗੂਆਂ ਨੇ ਦੱਸਿਆ ਕਿ 5 ਅਕਤੂਬਰ ਨੂੰ ਸਿਵਲ ਹਸਪਤਾਲ ਦੇ ਬੱਚਾ ਵਾਰਡ ਵਿਚ ਡਾਕਟਰ ਵਲੋਂ ਬੇਟੇ ਦੀ ਜਗ੍ਹਾ 'ਤੇ ਬੇਟੀ ਦੇ ਦਿੱਤੀ ਗਈ ਸੀ, ਜਿਸ ਦਾ ਸ਼ਿਵਸੈਨਾ ਨੇ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਡਾਕਟਰ ਤੋਂ ਬੱਚਾ ਮੁੜ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਡਾ. ਬਾਵਾ ਨੇ 2 ਦਿਨ 'ਚ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪਾਰਟੀ ਆਗੂਆਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਕਰਮਚਾਰੀ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਭਵਿੱਖ ਵਿਚ ਵੀ ਰੋਸ ਪ੍ਰਦਰਸ਼ਨ ਕਰਨ ਤੋਂ ਨਹੀਂ ਝਿਜਕਣਗੇ । ਥਾਪਰ ਨੇ ਦੱਸਿਆ ਕਿ ਸੀਨੀਅਰ ਡਾਕਟਰ ਨੇ ਸੋਮਵਾਰ ਤੱਕ ਕਾਰਵਾਈ ਦਾ ਭਰੋਸਾ ਦਿੱਤਾ ਹੈ, ਜਿਸ ਕਾਰਨ ਫਿਲਹਾਲ ਧਰਨਾ ਹਟਾਇਆ ਗਿਆ ਹੈ ਪਰ ਕਾਰਵਾਈ ਨਾ ਹੋਣ 'ਤੇ ਫਿਰ ਤੋਂ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਤਰ ਭਾਰਤ ਉਪ ਮੁਖੀ ਰਮਨ ਸ਼ਰਮਾ, ਨੌਜਵਾਨ ਚੇਅਰਮੈਨ ਜਰਨੈਲ ਸਿੰਘ, ਜ਼ਿਲਾ ਪ੍ਰਧਾਨ ਚੰਦਰ ਪ੍ਰਕਾਸ਼, ਦਿਹਾਤੀ ਜ਼ਿਲਾ ਪ੍ਰਧਾਨ ਦੇਵਾ ਅਤੇ ਹੋਰ ਮੌਜੂਦ ਸਨ।