6 ਲੜਕੀਆਂ ਪੁਲਸ ਕਮਿਸ਼ਨਰ ਦਫਤਰ ''ਚ ਲਾਇਆ ਧਰਨਾ

Wednesday, Jul 26, 2017 - 05:24 AM (IST)

ਪ੍ਰੋਗਰਾਮ ਬਹਾਨੇ ਦਫਤਰ ਰੋਕ ਕੇ ਜ਼ਬਰਦਸਤੀ ਕਰਨ ਦਾ ਮਾਮਲਾ 
ਜਲੰਧਰ(ਪ੍ਰੀਤ)—ਸਰੀਰਕ ਸ਼ੋਸ਼ਣ ਕਰਨ ਵਾਲੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ 'ਤੇ ਕਾਰਵਾਈ ਨਾ ਹੋਣ ਤੋਂ ਦੁਖੀ 6 ਲੜਕੀਆਂ ਅੱਜ ਪੁਲਸ ਕਮਿਸ਼ਨਰ ਦਫਤਰ ਵਿਚ ਧਰਨਾ ਲਾ ਕੇ ਬੈਠ ਗਈਆਂ। ਸਾਰੀਆਂ ਲੜਕੀਆਂ ਨੇ ਪੁਲਸ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਕਪੂਰਥਲਾ ਦੇ ਰਾਜਸੀ ਆਗੂ ਦੇ ਦਬਾਅ ਵਿਚ ਪੁਲਸ ਓਮ ਵੀਜ਼ਾ ਦੇ ਮਾਲਕ ਤੇ ਉਸ ਦੇ ਸਾਥੀਆਂ 'ਤੇ ਕਾਰਵਾਈ ਨਹੀਂ ਕਰ ਰਹੀ। ਪੁਲਸ ਕਮਿਸ਼ਨਰ ਦਫਤਰ ਵਿਚ ਧਰਨੇ 'ਤੇ ਬੈਠੀਆਂ 6 ਲੜਕੀਆਂ ਨੇ ਦੱਸਿਆ ਕਿ ਉਹ ਓਮ ਵੀਜ਼ਾ ਦੇ ਮਾਲਕ ਸਾਹਿਲ ਭਾਟੀਆ ਦੇ ਕੋਲ ਕੰਮ ਕਰਦੀਆਂ ਰਹੀਆਂ ਹਨ। ਸ਼ਿਕਾਇਤ ਦੇਣ ਵਾਲੀ ਅਲੀ ਮੁਹੱਲਾ ਦੀ ਇਕ ਲੜਕੀ ਨੇ ਦੱਸਿਆ ਕਿ ਦਸੰਬਰ ਮਹੀਨੇ ਵਿਚ ਉਸਨੇ ਦਫਤਰ ਵਿਚ ਜੁਆਇਨ ਕੀਤਾ ਸੀ। ਦੋਸ਼ ਹੈ ਕਿ 31 ਦਸੰਬਰ ਨੂੰ ਨਵੇਂ ਸਾਲ ਦੇ ਪ੍ਰੋਗਰਾਮ ਦਾ ਬਹਾਨਾ ਬਣਾ ਕੇ ਉਸ ਨੂੰ ਦੇਰ ਸ਼ਾਮ ਦਫਤਰ ਵਿਚ ਰੋਕ ਲਿਆ ਗਿਆ। ਬਾਅਦ ਵਿਚ ਦਫਤਰ ਵਿਚ ਉਸਦੇ ਨਾਲ ਜ਼ਬਰਦਸਤੀ ਕੀਤੀ ਗਈ। ਉਸਨੇ ਵਿਰੋਧ ਕੀਤਾ ਤਾਂ ਕਰਮਚਾਰੀਆਂ ਨੇ ਉਸਨੂੰ ਫੜ ਲਿਆ ਤੇ ਸਰੀਰਕ ਸ਼ੋਸ਼ਣ ਕੀਤਾ। ਲੜਕੀ ਨੇ ਦੋਸ਼ ਲਾਇਆ ਕਿ ਬਾਅਦ ਵਿਚ ਲੈਪਟਾਪ 'ਤੇ ਉਸਦੀ ਕਲਿਪ ਬਣਾ ਲਈ ਗਈ ਤੇ ਧਮਕਾਇਆ ਗਿਆ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਦੀ ਕਲਿਪ ਵਾਇਰਲ ਕਰ ਦੇਵਾਂਗੇ। ਲੜਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ 7 ਜੁਲਾਈ ਨੂੰ ਸ਼ਿਕਾਇਤ ਕੀਤੀ ਗਈ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਜ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਨਹੀਂ ਹੋ ਰਹੀ। ਉਲਟਾ ਉਨ੍ਹਾਂ ਨੂੰ ਹੀ ਬੁਲਾ ਕੇ ਤੰਗ ਕੀਤਾ ਜਾ ਰਿਹਾ ਹੈ। ਲੜਕੀਆਂ ਨੇ ਦੋਸ਼ ਲਾਇਆ ਕਿ ਦੋਸ਼ੀ ਧਿਰ ਦੇ ਸਿਰ 'ਤੇ ਕਪੂਰਥਲਾ ਦੇ ਰਾਜਸੀ ਆਗੂ ਦਾ ਹੱਥ ਹੈ, ਜਿਸ ਕਾਰਨ ਪੁਲਸ ਸਿਆਸੀ ਦਬਾਅ ਹੇਠ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ। ਓਧਰ ਇਸ ਸੰਬੰਧੀ ਥਾਣਾ ਨੰਬਰ 7 ਦੇ ਇੰਸ. ਵਿਜੇ ਕੁੰਵਰਪਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਏ. ਡੀ. ਸੀ. ਪੀ. ਸਿਟੀ -2 ਕੋਲ ਹੈ। ਦੇਰ ਸ਼ਾਮ ਓਮ ਵੀਜ਼ਾ ਦੇ ਸਾਹਿਲ ਭਾਟੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮੋਬਾਇਲ ਸਵਿਚ ਆਫ ਆਉਂਦਾ ਰਿਹਾ।
 


Related News