ਫਾਇਰ ਕਰਕੇ ਕਤਲ ਕਰਨ ਵਾਲੇ ਨੂੰ ਪੁਲਸ ਲਿਆ ਸਕਦੀ ਹੈ ਪ੍ਰੋਟੈਕਸ਼ਨ ਵਾਰੰਟ ''ਤੇ

04/17/2019 3:18:14 PM

ਨਵਾਂਸ਼ਹਿਰ (ਤ੍ਰਿਪਾਠੀ) - ਮਾਮੂਲੀ ਤਕਰਾਰ ਮਗਰੋਂ ਕਸਬਾ ਜਾਡਲਾ ਦੇ ਬਾਜ਼ਾਰ 'ਚ ਰਿਵਾਲਵਰ ਨਾਲ ਕਿਸਾਨ ਨੌਜਵਾਨ 'ਤੇ 4 ਫਾਇਰ ਕਰਕੇ ਕਤਲ ਦੀ ਕੋਸ਼ਿਸ਼ ਕਰਨ ਵਾਲਾ ਮੁਲਜ਼ਮ ਨੂੰ ਪੁਲਸ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਉਕਤ ਦੋਸ਼ੀ ਘਟਨਾ ਦੇ ਕਰੀਬ 8 ਦਿਨ ਬੀਤ ਜਾਣ ਮਗਰੋਂ ਵੀ ਜ਼ਿਲਾ ਪੁਲਸ ਦੀ ਪਕੜ ਤੋਂ ਬਾਹਰ ਸੀ, ਜਿਸ ਨੂੰ ਲੁਧਿਆਣਾ ਦੀ ਪੁਲਸ ਨੇ ਐੱਨ.ਡੀ.ਪੀ. ਐੱਸ ਦੇ ਮਾਮਲੇ 'ਚ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਥਾਣਾ ਜਮਾਲਪੁਰ ਦੀ ਚੌਕੀ ਰਾਮਗੜ੍ਹ ਦੇ ਇਚਾਰਜ ਏ. ਐੱਸ. ਆਈ. ਧਰਮਪਾਲ ਦੀ ਪੁਲਸ ਪਾਰਟੀ ਨੇ ਉਕਤ ਮੁਲਜ਼ਮ ਬਲਜਿੰਦਰ ਉਰਫ ਸੰਨੀ ਨੂੰ ਨਸ਼ੇ ਵਾਲੇ ਪਦਾਰਥਾਂ ਨਾਲ ਗ੍ਰਿਫਤਾਰ ਕੀਤਾ ਹੈ।

ਗ੍ਰਿਫਤਾਰ ਸੰੰਨੀ ਨੂੰ ਲੁਧਿਆਣਾ ਪੁਲਸ ਅੱਜ ਕਰੇਗੀ ਅਦਾਲਤ 'ਚ ਪੇਸ਼
ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਮੁਲਜ਼ਮ ਬਲਜਿੰਦਰ ਨੂੰ ਲੁਧਿਆਣਾ 'ਚ ਫੜੇ ਜਾਣ ਦੇ ਮਾਮਲੇ 'ਚ ਥਾਣਾ ਸਦਰ ਨਵਾਂਸ਼ਹਿਰ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਬੂ ਨੌਜਵਾਨ ਨੂੰ 18 ਅਪ੍ਰੈਲ ਨੂੰ ਲੁਧਿਆਣਾ ਪੁਲਸ ਵਲੋਂ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਸੰਨੀ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਉਪਰੰਤ ਉਸ ਨੂੰ ਨਵਾਂਸ਼ਹਿਰ ਪੁਲਸ ਪ੍ਰੋਟੈਕਸ਼ਨ ਵਾਰੰਟ 'ਤੇ ਆਪਣੀ ਹਿਰਾਸਤ 'ਚ ਲੈ ਸਕਦੀ ਹੈ।

ਗੈਰ-ਕਾਨੂੰਨੀ ਰਿਵਾਲਵਰ ਦੀ ਰਿਕਵਰੀ ਕਰਨ ਲਈ ਹੋਵੇਗੀ ਮੁਲਜ਼ਮ ਤੋਂ ਪੜਤਾਲ
ਜ਼ਿਲਾ ਪੁਲਸ ਦਾ ਲੁਧਿਆਣਾ ਪੁਲਸ ਵਲੋਂ ਐੱਨ. ਡੀ. ਪੀ. ਐੱਸ. ਦੇ ਮਾਮਲੇ 'ਚ ਗ੍ਰਿਫਤਾਰ ਮੁਲਜ਼ਮ ਸੰਨੀ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਕੇ ਘਟਨਾ 'ਚ ਵਰਤੇ ਗਏ ਰਿਵਾਲਵਰ ਨੂੰ ਰਿਕਵਰ ਕਰਨਾ ਮੁੱਖ ਮੰਤਵ ਰਹੇਗਾ। ਪੁਲਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਸੰਨੀ ਨੇ ਉਕਤ ਰਿਵਾਲਵਰ ਅਤੇ ਕਾਰਤੂਸ ਕਿੱਥੋਂ ਲਏ ਸਨ।

4 ਸਾਲ ਪਹਿਲਾਂ ਹੋਏ ਝਗੜੇ ਦੀ ਰੰਜਿਸ਼ 'ਚ ਸੰਨੀ ਨੇ ਕੀਤਾ ਸੀ ਰਾਣਾ 'ਤੇ ਹਮਲਾ
ਪੁਲਸ ਨੂੰ ਦਿੱਤੇ ਬਿਆਨਾਂ 'ਚ ਹਾਲਾਂਕਿ ਪੁਨੀਤ ਰਾਣਾ ਦਾ ਕਹਿਣਾ ਹੈ ਕਿ ਕਰੀਬ 4 ਸਾਲ ਪਹਿਲਾ ਉਕਤ ਸੰਨੀ ਦੁਆਰਾ ਉਸ ਨਾਲ ਬਾਈਕ 'ਤੇ ਟੱਕਰ ਮਾਰਨ ਦੇ ਚਲਦੇ ਉਸਨੇ ਉਸਦੀ ਕੁੱਟ-ਮਾਰ ਕੀਤੀ ਸੀ ਜਿਸਦੀ ਰੰਜਿਸ਼ ਦੇ ਚਲਦੇ ਹੀ ਉਸਨੇ ਉਸਤੇ ਜਾਨਲੇਵਾ ਹਮਲਾ ਕੀਤਾ ਹੈ। ਪਰ ਪੁਲਸ ਦੇ ਸੂਤਰ ਵੀ ਰਾਣਾ ਦੇ ਇਨ੍ਹਾਂ ਬਿਆਨਾਂ 'ਤੇ ਪੂਰਨ ਤੌਰ ਵਿਸ਼ਵਾਸ ਨਾ ਕਰਦੇ ਹੋਏ ਅਨੁਮਾਨ ਲਗਾ ਰਹੇ ਹਨ ਕਿ ਹੱਤਿਆ ਦੀ ਕੋਸ਼ਿਸ ਦਾ ਕਾਰਨ ਕੋਈ ਹੋਰ ਹੋ ਸਕਦਾ ਹੈ। ਜਿਸ ਸਬੰਧੀ ਆਰੋਪੀ ਸੰਨੀ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਉਣ ਦੇ ਉਪਰੰਤ ਖੁਲਾਸਾ ਹੋ ਸਕਦਾ ਹੈ।

rajwinder kaur

This news is Content Editor rajwinder kaur