ਜਲੰਧਰ ਦੀ ਇਸ ਮਾਰਕਿਟ ’ਚ ਚੱਲ ਰਿਹੈ ਧੜੱਲੇ ਨਾਲ ਇਹ ਗੰਦਾ ਧੰਦਾ

01/16/2021 3:17:23 PM

ਜਲੰਧਰ (ਕਮਲੇਸ਼)— ਬਾਰਾਂਦਰੀ ਥਾਣੇ ਦੇ ਅਧੀਨ ਆਉਂਦੇ ਸਹਦੇਵ ਮਾਰਕਿਟ ’ਚ ਧੜੱਲੇ ਨਾਲ ਜੂਆ ਅਤੇ ਦੇਹ ਵਪਾਰ ਦਾ ਕੰਮ ਚੱਲ ਰਿਹਾ ਹੈ ਪਰ ਪੁਲਸ ਵੱਲੋਂ ਇਨ੍ਹਾਂ ਅੱਡਿਆਂ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਮਾਰਕਿਟ ’ਚ ਅਕਸਰ ਇਸ ਗੱਲ ਨੂੰ ਲੈ ਕੇ ਚਰਚਾ ਰਹਿੰਦੀ ਹੈ ਕਿ ਆਖਿਰਕਾਰ ਇਨ੍ਹਾਂ ਅੱਡਿਆਂ ’ਤੇ ਅੱਜ ਤੱਕ ਪੁਲਸ ਦੀ ਦਬਿਸ਼ ਕਿਉਂ ਨਹੀਂ ਹੋਈ। ਸੂਤਰਾਂ ਦੀ ਮੰਨੀਏ ਤਾਂ ਮਾਰਕਿਟ ਦੀ ਦੂਜੀ ਮੰਜ਼ਿਲ ’ਤੇ ਚੱਲਣ ਵਾਲਾ ਇਹ ਜੂਆ ਛੋਟਾ-ਮੋਟਾ ਜੂਆ ਨਹੀਂ ਹੈ ਸਗੋਂ ਰੋਜ਼ਾਨਾ ਜੂਏ ’ਚ ਲੱਖਾਂ ਦੀ ਬਾਜ਼ੀ ਲੱਗਦੀ þ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜੂਆ ਧੜੱਲੇ ਨਾਲ ਚੱਲਦਾ ਰਹਿੰਦਾ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ

ਇੰਮੀਗ੍ਰੇਸ਼ਨ ਵਪਾਰੀਆਂ ਸਮੇਤ ਕਈ ਵੱਡੇ ਵਪਾਰੀ ਜੂਏ ’ਚ ਹੁੰਦੇ ਨੇ ਸ਼ਾਮਲ ਸੂਤਰ ਦੱਸਦੇ ਹਨ ਕਿ ਮਾਰਕਿਟ ’ਚ ਚੱਲਣ ਵਾਲੇ ਜੂਏ ’ਚ ਛੋਟੀਆਂ-ਮੋਟੀਆਂ ਹਸਤੀਆਂ ਨਹੀਂ ਸਗੋਂ ਕੁਝ ਇੰਮੀਗ੍ਰੇਸ਼ਨ ਵਪਾਰੀ ਅਤੇ ਸ਼ਹਿਰ ਦੇ ਵੱਡੇ ਕਾਰੋਬਾਰੀ ਵੀ ਸ਼ਾਮਲ ਹੁੰਦੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਕਤ ਅੱਡੇ ’ਤੇ ਸਾਲਾਂ ਤੋਂ ਜੂਆ ਚੱਲ ਰਿਹਾ ਹੈ ਪਰ ਅੱਜ ਤੱਕ ਇਥੇ ਰੇਡ ਨਹੀਂ ਹੋਈ। ਇਸ ਲਈ ਜੂਆ ਖੇਡਣ ਦੇ ਸ਼ੌਕੀਨ ਇਸ ਅੱਡੇ ਨੂੰ ਸਭ ਤੋਂ ਸੇਫ ਮੰਨਦੇ ਹਨ। ਪੁਲਸ ਦੀ ਕਾਰਜਪ੍ਰਣਾਲੀ ਵੀ ਇਸ ਮਾਮਲੇ ’ਚ ਸ਼ੱਕ ਦੇ ਘੇਰੇ ’ਚ ਹੈ ਕਿਉਂਕਿ ਸਾਲਾਂ ਤੋਂ ਉਕਤ ਅੱਡੇ ’ਤੇ ਕਿਸੇ ਤਰ੍ਹਾਂ ਦੀ ਰੇਡ ਨਹੀਂ ਹੋਈ ਹੈ। 

ਕਬਜ਼ਾਧਾਰੀ ਜਨਾਨੀ ਚਲਾ ਰਹੀ ਦੇਹ ਵਪਾਰ ਦਾ ਅੱਡਾ 
ਸਹਦੇਵ ਮਾਰਕਿਟ ’ਚ ਜਿਸ ਤਰ੍ਹਾਂ ਨਾਲ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ, ਉਸ ਨੂੰ ਇਕ ਜਨਾਨੀ ਚਲਾਉਂਦੀ ਹੈ। ਮਾਰਕਿਟ ’ਚ ਇਹ ਵੀ ਚਰਚਾ ਹੈ ਕਿ ਇਸ ਅੱਡੇ ਨੂੰ ਚਲਾਉਣ ਵਾਲੀ ਜਨਾਨੀ ਕਬਜ਼ਾਧਾਰੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉਕਤ ਜਨਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁਝ ਘਰਾਂ ’ਤੇ ਕਬਜ਼ੇ ਵੀ ਕੀਤੇ ਹੋਏ ਹਨ। ਜਨਾਨੀ ਖੁੱਲ੍ਹ ਕੇ ਆਪਣੇ ਗਾਹਕਾਂ ਨੂੰ ਇਹ ਵੀ ਕਹਿੰਦੀ ਹੈ ਕਿ ਉਸ ਦੇ ਅੱਡੇ ’ਤੇ ਪੁਲਸ ਨਹੀਂ ਆਵੇਗੀ ਕਿਉਂਕਿ ਉਸ ਦੀ ਪਹੁੰਚ ਦੂਰ-ਦੂਰ ਤੱਕ ਹੈ। 

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

shivani attri

This news is Content Editor shivani attri