ਪ੍ਰਪੋਜ਼ ਡੇਅ: ਹਮਕੋ ਤੁਮਸੇ ਹੋ ਗਿਆ ਹੈ ਪਿਆਰ ਕਿਆ ਕਰੇਂ...

02/08/2020 11:11:39 AM

ਜਲੰਧਰ (ਸ਼ੀਤਲ ਜੋਸ਼ੀ)— 'ਦੇਖ ਕੇ ਤੁਮਕੋ ਦਿਲ ਡੋਲਾ ਹੈ, ਗੌਡ ਪ੍ਰੋਮਿਸ ਹਮ ਸਚ ਬੋਲਾ ਹੈ, ਹਮਕੋ ਤੁਮਸੇ ਹੋ ਗਿਆ ਹੈ ਪਿਆਰ ਕਿਆ ਕਰੇਂ...' 'ਨਾ ਵੋ ਅੱਖੀਆਂ ਰੂਹਨੀ ਕਹੀਂ, ਨਾ ਹੋ ਚਿਹਰਾ ਨੂਰਾਨੀ ਕਹੀਂ, ਕਹੀਂ ਦਿਲ ਵਾਲੀ ਬਾਤੇਂ ਭੀ ਨਾ, ਨਾ ਵੋ ਸਜਰੀ ਜਵਾਨੀ ਕਹੀਂ...' ਹਿੰਦੀ ਫਿਲਮਾਂ ਦੇ ਗਾਣੇ ਪ੍ਰੇਮੀਆਂ ਦੇ ਦਿਲ ਦੇ ਭਾਵਾਂ ਨੂੰ ਪ੍ਰੇਮਿਕਾ ਤਕ ਪਹੁੰਚਾਉਣ ਦਾ ਸੌਖਾ ਮਾਧਿਅਮ ਹੈ। ਨੌਜਵਾਨ ਇਨ੍ਹਾਂ ਫਿਲਮੀ ਰੋਮਾਂਟਿਕ ਗਾਣਿਆਂ ਦਾ ਸਹਾਰਾ ਲੈ ਕੇ ਹਾਸੇ-ਮਜ਼ਾਕ ਵੀ ਕਰਦੇ ਹਨ ਅਤੇ ਹੱਸਦੇ-ਮੁਕਰਾਉਂਦੇ ਹੀ ਪਿਆਰ ਦਾ ਇਜ਼ਹਾਰ ਵੀ ਕਰ ਦਿੰਦੇ ਹਨ।
ਪ੍ਰਪੋਜ਼ ਡੇਅ 'ਤੇ ਪਿਆਰ ਦਾ ਇਜ਼ਹਾਰ ਕਰਨ 'ਚ ਝਿਜਕ ਮਹਿਸੂਸ ਕਿਉਂ ਕਰਨੀ, ਜਦੋਂ ਪਿਆਰ ਹੋ ਹੀ ਗਿਆ ਹੈ ਤਾਂ ਇਸ ਨੂੰ ਦੱਸਣ 'ਚ ਕਿਹੋ ਜਿਹੀ ਝਿਜਕ। ਅੱਜਕਲ੍ਹ ਨੌਜਵਾਨ ਪਿਆਰ ਦੇ ਅਹਿਸਾਸ ਨੂੰ ਜਦੋਂ ਮਹਿਸੂਸ ਕਰਦੇ ਹਨ ਤਾਂ ਕਾਹਲੀ 'ਚ ਫੈਸਲਾ ਲੈਣ ਦੀ ਬਜਾਏ ਉਹ ਪੂਰੀ ਤਰ੍ਹਾਂ ਸੋਚ ਵਿਚਾਰ ਕਰਕੇ ਹੀ ਜ਼ਿੰਦਗੀ ਦੇ ਫੈਸਲੇ ਲੈਂਦੇ ਹਨ।

ਕੀ ਹੈ ਪਿਆਰ?
'ਪਿਆਰ' ਦੇ ਅਹਿਸਾਸ ਨਾਲ ਦੁਨੀਆ ਹੀ ਬਦਲ ਜਾਂਦੀ ਹੈ। ਪਿਆਰ ਦੀ ਅਸਫਲਤਾ ਜੇਕਰ ਜ਼ਿੰਦਗੀ ਤਬਾਹ ਕਰਦੀ ਹੈ ਤਾਂ ਪਿਆਰ 'ਚ ਸਫਲਤਾ ਮਿਲਣ 'ਤੇ ਜ਼ਿੰਦਗੀ ਖੂਬਸੂਰਤ ਲੱਗਦੀ ਹੈ। ਜ਼ਿੰਦਗੀ ਦੇ ਹਰ ਫੈਸਲੇ ਨੂੰ ਲੈ ਕੇ ਗੰਭੀਰ ਰਹਿਣ ਵਾਲੇ ਅੱਜ ਦੇ ਨੌਜਵਾਨ ਪਿਆਰ ਨੂੰ ਦਿਖਾਵੇ ਦੀ ਚੀਜ਼ ਨਹੀਂ ਸਮਝਦੇ। 'ਪਿਆਰ' ਸ਼ਬਦ ਬੁੱਲ੍ਹਾਂ 'ਤੇ ਆਉਂਦੇ ਹੀ ਮਨ ਪਤਾ ਨਹੀਂ ਕਿੰਨੀਆਂ ਕਲਪਨਾਵਾਂ ਦੇ ਗੋਤੇ ਲਾਉਣ ਲੱਗਦਾ ਹੈ। ਪਿਆਰ ਅਤੇ ਨਫਰਤ ਦੇ ਅਹਿਸਾਸ 'ਚ ਪਿਆਰ ਦੀ ਤਾਕਤ ਨਫਰਤ ਨੂੰ ਵੀ ਆਪਣੀ ਫਿਤਰਤ ਬਦਲਣ ਲਈ ਮਜਬੂਰ ਕਰ ਦਿੰਦੀ ਹੈ। ਪਿਆਰ, ਇਸ਼ਕ, ਮੁਹੱਬਤ ਲਈ ਕਿਸੇ ਖਾਸ ਦੀ ਭਾਲ ਨਹੀਂ ਕੀਤੀ ਜਾਂਦੀ, ਇਹ ਅਜਿਹਾ ਅਹਿਸਾਸ ਹੈ ਜੋ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਅਤੇ ਜਦੋਂ ਇਹ ਕਿਸੇ ਨਾਲ ਹੋ ਜਾਂਦਾ ਹੈ, ਉਦੋਂ ਆਪਣਾ ਆਮ ਜਿਹਾ ਦੋਸਤ ਬਹੁਤ ਖਾਸ ਬਣ ਜਾਂਦਾ ਹੈ। ਦਿਲ ਕਰਦਾ ਹੈ ਕਿ ਹਰ ਸਮੇਂ ਤੁਹਾਡਾ ਉਹ ਪਿਆਰਾ ਤੁਹਾਡੇ ਨਾਲ ਰਹੇ। ਉਸ ਨਾਲ ਪਿਆਰ ਨੂੰ ਲੈ ਕੇ ਹਜ਼ਾਰਾਂ ਗੱਲਾਂ ਦਿਮਾਗ 'ਚ ਆਉਣਗੀਆਂ, ਹਜ਼ਾਰਾਂ ਸ਼ਿਕਾਇਤਾਂ ਅਤੇ ਸ਼ਿਕਵੇ ਹੋਣਗੇ ਪਰ ਉਸ ਦੇ ਸਾਹਮਣੇ ਆਉਂਦੇ ਹੀ ਸਭ ਛੂ-ਮੰਤਰ ਹੋ ਜਾਏਗਾ। ਬਸ ਮਨ 'ਚ ਹੋਵੇਗਾ ਕਿ ਸਮਾਂ ਕਿਤੇ ਰੁਕ ਜਾਏ ਤੇ ਇਕ-ਦੂਸਰੇ ਨੂੰ ਦੇਖਦੇ ਹੋਏ ਇਹ ਸਮੇਂ ਸਾਹ ਇਥੇ ਰੁਕ ਜਾਣ। ਪਿਆਰ ਦਾ ਅਹਿਸਾਸ ਹੋਣ 'ਤੇ ਉਹ ਮੌਨ ਰਹਿ ਕੇ ਜ਼ਿੰਦਗੀ ਨੂੰ ਪਾਜ਼ੀਟੀਵਿਟੀ ਵੱਲ ਵਧਾਉਂਦਾ ਹੈ। ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ, ਸਗੋਂ ਇਹ ਤਾਂ ਅਜਿਹਾ ਅਹਿਸਾਸ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ 'ਪਿਆਰ ਕਿਸੇ ਨੂੰ ਕਦੋਂ ਹੁੰਦਾ ਹੈ, ਜਦੋਂ ਹੋਣਾ ਹੋਵੇ ਉਦੋਂ ਹੁੰਦਾ ਹੈ।'

ਪ੍ਰਪੋਜ਼ ਡੇਅ : ਅੱਜ ਨੌਜਵਾਨ ਦਿਲ ਦੇ ਦਬਾਏ ਹੋਏ ਅਰਮਾਨਾਂ ਨੂੰ ਜਗਾ ਕੇ ਆਪਣੇ ਡੀਅਰਵਨ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਪ੍ਰਪੋਜ਼ ਕਰਨਗੇ। 'ਰੋਜ਼ ਡੇਅ' ਤੋਂ ਬਾਅਦ ਪ੍ਰਪੋਜ਼ ਕਰਨਗੇ। ਪ੍ਰਪੋਜ਼ ਡੇਅ ਵੀ ਨੌਜਵਾਨਾਂ ਲਈ ਬਹੁਤ ਮਹੱਤਵ ਰੱਖਦਾ ਹੈ। 'ਵੈਲੇਨਟਾਈਨ ਵੀਕ' ਦੇ ਦੂਜੇ ਦਿਨ ਪ੍ਰਪੋਜ਼ ਡੇਅ 'ਤੇ ਜੇਕਰ ਪਿਆਰ ਪਰਵਾਨ ਨਾ ਚੜ੍ਹਿਆ ਤਾਂ ਬਾਕੀ ਦਾ ਸਾਰਾ ਹਫਤਾ ਵੀ ਉਦਾਸੀ 'ਚ ਬੀਤਣ ਦਾ ਡਰ ਨੌਜਵਾਨਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਂਝ ਗਲੋਬਲਾਈਜ਼ੇਸ਼ਨ ਦੇ ਸਮੇਂ 'ਚ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਪਿਕਨਿਕ ਦਾ ਪ੍ਰੋਗਰਾਮ ਬਣਾ ਕੇ ਇਸ ਨੂੰ ਸੈਲੀਬ੍ਰੇਟ ਕਰਦੇ ਹਨ। ਕੁਝ ਨੌਜਵਾਨ ਅਜਿਹੇ ਵੀ ਹੈ, ਜੋ ਵੱਡੇ ਬਜ਼ੁਰਗਾਂ ਨੂੰ ਸਤਾਉਣ ਜਾਂ ਮਜ਼ਾਕ-ਮਜ਼ਾਕ 'ਚ ਪ੍ਰਪੋਜ਼ ਕਰਕੇ ਸਾਰਾ ਦਿਨ ਮਸਤੀ 'ਚ ਮਨਾਉਣਗੇ।

ਪਹਿਲੀ ਨਜ਼ਰ ਦੇ ਪਿਆਰ 'ਚ ਸੰਭਲੋ...
'ਲਵ ਇਟ ਫਸਟ ਸਾਈਟ' 'ਚ ਸਫਲਤਾ ਮਿਲਣਾ ਕਿਸਮਤ 'ਤੇ ਨਿਰਭਰ ਕਰਦਾ ਹੈ। ਯੂਨੀਵਰਸਿਟੀ ਆਫ ਨੀਦਰਲੈਂਡ 'ਚ ਹੋਈ ਰਿਸਰਚ ਮੁਤਾਬਕ ਪਹਿਲੀ ਨਜ਼ਰ ਦਾ ਪਿਆਰ 46 ਫੀਸਦੀ ਤਕ ਹੀ ਸਫਲ ਹੋ ਸਕਦਾ ਹੈ, ਜਦਕਿ ਉਮਰ ਵਧਣ ਦੇ ਨਾਲ-ਨਾਲ ਪਹਿਲੀ ਨਜ਼ਰ ਦੇ ਪਿਆਰ ਦੀ ਸੰਭਾਵਨਾ ਵੀ ਵਧਦੀ ਜਾਂਦੀ ਹੈ। ਪਹਿਲੀ ਨਜ਼ਰ ਦਾ ਪਿਆਰ ਨੌਜਵਾਨਾਂ ਨੂੰ 18 ਤੋਂ 25 ਦੀ ਉਮਰ 'ਚ ਹੋ ਸਕਦਾ ਹੈ, ਜੋ ਸਿਰਫ ਸਰੀਰਕ ਆਕਰਸ਼ਣ ਹੀ ਹੁੰਦਾ ਹੈ। ਪਿਆਰ ਚਾਹੇ ਸਫਲ ਹੋਵੇ ਜਾਂ ਅਸਫਲ, ਉਸ ਦੀ ਯਾਦ ਹਮੇਸ਼ਾ ਦਿਲ 'ਚ ਜ਼ਿੰਦਾ ਰਹਿੰਦੀ ਹੈ। ਚੰਗੀਆਂ ਯਾਦਾਂ ਹੋਣ ਤਾਂ ਜ਼ਿੰਦਗੀ ਮਹਿਕਦੀ ਰਹਿੰਦੀ ਹੈ ਅਤੇ ਜੇਕਰ ਮਾੜੀਆਂ ਹੋਣ ਤਾਂ ਦਿਲ 'ਚ ਚੁਭਦੀਆਂ ਰਹਿੰਦੀਆਂ ਹਨ।

ਲਵ ਮੀਟਰ ਨਾਲ ਜਾਣੋ ਪਿਆਰ ਦੀ ਡੂੰਘਾਈ
ਪ੍ਰਪੋਜ਼ ਡੇਅ 'ਤੇ ਪਿਆਰ ਦੀ ਸੱਚਾਈ ਨੂੰ ਪਰਖਣ ਲਈ ਲਵ ਮੀਟਰ ਦੀ ਵਰਤੋਂ ਕਰੋ। ਲਵ ਮੀਟਰ ਨੂੰ ਹੱਥ 'ਚ ਫੜਦੇ ਹੀ ਪਿਆਰ ਦਾ ਫੁਹਾਰਾ ਜਿੰਨਾ ਜ਼ਿਆਦਾ ਉੱਪਰ ਉੱਠੇਗਾ, ਤੁਹਾਡਾ ਪਿਆਰ ਵੀ ਓਨਾ ਹੀ ਡੂੰਘਾ ਹੋਵੇਗਾ। ਹੁਣ ਆਪਣੇ ਪਿਆਰੇ 'ਤੇ ਸ਼ੱਕ ਨਾ ਕਰੋ, ਸਗੋਂ ਪਿਆਰ ਦੀ ਡੂੰਘਾਈ ਅਤੇ ਸੱਚਾਈ ਨੂੰ ਪਰਖਣ ਲਈ ਲਵ ਮੀਟਰ ਦੀ ਮਦਦ ਲਓ।

shivani attri

This news is Content Editor shivani attri