ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਫਿਰ ਲਾਗੂ ਹੋ ਸਕਦੈ ਕੁਲੈਕਟਰ ਰੇਟ ਦਾ ਪੈਟਰਨ

02/18/2020 3:47:22 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਫਿਰ ਤੋਂ ਕੁਲੈਕਟਰ ਰੇਟ ਦਾ ਪੈਟਰਨ ਲਾਗੂ ਹੋ ਸਕਦਾ ਹੈ, ਜਿਸ ਲਈ ਸਰਕਾਰ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਫੀਡਬੈਕ ਲਿਆ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵਲੋਂ 2013 'ਚ ਪ੍ਰਾਪਰਟੀ ਟੈਕਸ ਲਾਗੂ ਕਰਨ ਲਈ ਕੁਲੈਕਟਰ ਰੇਟ ਦੇ ਨਾਲ ਕਵਰੇਜ ਏਰੀਆ ਦਾ ਪੈਟਰਨ ਅਪਣਾਇਆ ਸੀ ਪਰ ਦੋ ਸਾਲ ਬਾਅਦ ਏਰੀਆ ਵਾਈਸ ਪ੍ਰਾਪਰਟੀ ਟੈਕਸ ਦੀ ਵਸੂਲੀ ਦੇ ਲਈ ਤਿੰਨ ਜ਼ੋਨ ਬਣਾ ਦਿੱਤੇ ਗਏ।

ਹੁਣ ਇਕ ਵਾਰ ਫਿਰ ਪ੍ਰਾਪਰਟੀ ਟੈਕਸ ਦੇ ਸਿਸਟਮ ਨੂੰ ਰੀਵਿਊ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੁਲੈਕਟਰ ਰੇਟ ਦੇ ਮੁਤਾਬਕ ਪ੍ਰਾਪਰਟੀ ਟੈਕਸ ਦੀ ਰਿਟਰਨ ਦਾਖਲ ਕਰਨ ਦਾ ਪੈਟਰਨ ਲਾਗੂ ਕਰਨ ਲਈ ਪੰਜਾਬ ਦੇ ਸਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਚੰਡੀਗੜ੍ਹ ਬੁਲਾ ਕੇ ਫੀਡਬੈਕ ਲਿਆ ਗਿਆ ਹੈ।
 

Babita

This news is Content Editor Babita