ਜ਼ਮੀਨ ਦਾ ਸੌਦਾ ਕਰ ਕੇ 8.60 ਲੱਖ ਦੀ ਮਾਰੀ ਠੱਗੀ

09/28/2020 4:51:16 PM

ਨਾਭਾ (ਜੈਨ) : ਸਦਰ ਥਾਣਾ ਪੁਲਸ ਨੇ ਇਕ ਵਿਅਕਤੀ ਵੱਲੋਂ ਜ਼ਮੀਨ ਦਾ ਸੌਦਾ ਕਰ ਕੇ 8 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ’ਤੇ ਮਾਮਲਾ ਦਰਜ ਕੀਤਾ ਹੈ। ਹਰੀ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਮੋਤੀਬਾਗ ਕਾਲੋਨੀ ਨਾਭਾ ਦੇ ਬਿਆਨਾਂ ਅਨੁਸਾਰ ਥਾਣਾ ਸਦਰ ਪੁਲਸ ਨੇ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਮਗੜ੍ਹ ਖ਼ਿਲਾਫ਼ ਧਾਰਾ 406, 420 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।

ਹਰੀ ਸਿੰਘ ਨੇ ਦੱਸਿਆ ਕਿ ਮੈਂ ਜਗਸੀਰ ਸਿੰਘ ਨਾਲ 4 ਵਿੱਘੇ ਜ਼ਮੀਨ ਖਰੀਦਣ ਦਾ 3 ਲੱਖ 60 ਹਜ਼ਾਰ ਰੁਪਏ ਪ੍ਰਤੀ ਬਿੱਘਾ ਦੇ ਹਿਸਾਬ ਨਾਲ ਇਕਰਾਰਨਾਮਾ ਕੀਤਾ ਸੀ। ਮੈਂ 8 ਲੱਖ 60 ਹਜ਼ਾਰ ਰੁਪਏ ਬਤੌਰ ਬਿਆਨਾਂ ਦੇ ਦਿੱਤੇ ਪਰ ਜਗਸੀਰ ਸਿੰਘ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਮੇਰੀ ਰਾਸ਼ੀ ਵਾਪਸ ਕੀਤੀ। ਇਸ ਕਰ ਕੇ ਇਨਸਾਫ ਲਈ ਪੁਲਸ ਪਾਸ ਮਾਮਲਾ ਦਰਜ ਕਰਵਾਇਆ ਗਿਆ ਹੈ। ਐੱਸ. ਐੱਚ. ਓ. ਅਨੁਸਾਰ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਗਸੀਰ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।


 

Babita

This news is Content Editor Babita