ਐੱਸ. ਸੀ. ਕਮਿਸ਼ਨ ਦੇ ਦਖ਼ਲ ਨਾਲ ਮਹਿਲਾ ਬੇਲਦਾਰ ਨੂੰ ਰੋਡ ਇੰਸਪੈਕਟਰ ਵਜੋਂ ਮਿਲੀ ਤਰੱਕੀ

07/11/2022 4:34:18 PM

ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਲੋਕ ਨਿਰਮਾਣ ਵਿਭਾਗ ਦੀ ਮਹਿਲਾ ਬੇਲਦਾਰ ਨੂੰ ਬਤੌਰ ਰੋਡ ਇੰਸਪੈਕਟਰ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਕਮਿਸ਼ਨ ਦੇ ਗ਼ੈਰ-ਸਰਕਾਰੀ ਮੈਂਬਰ ਪਰਮਜੀਤ ਕੌਰ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀ ਪੂਜਾ ਰਾਣੀ ਨੇ 2015 ’ਚ ਰੋਡ ਇੰਸਪੈਕਟਰ ਦੀ ਤਰੱਕੀ ਲੈਣ ਲਈ ਯੋਗ ਇਮਤਿਹਾਨ ਪਾਸ ਕੀਤਾ ਸੀ ਪਰ ਉਦੋਂ ਉਸ ਨੂੰ ਬਣਦੀ ਤਰੱਕੀ ਨਹੀਂ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ

ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਨੇ ਸਬੰਧਤ ਵਿਭਾਗ ਤੋਂ ਜਵਾਬ ਤਲਬ ਕੀਤਾ ਸੀ, ਜਿਸ ਪਿੱਛੋਂ ਮਹਿਲਾ ਮੁਲਾਜ਼ਮ ਨੂੰ ਬਣਦੀ ਤਰੱਕੀ ਦਿੱਤੀ ਗਈ ਹੈ। 

Manoj

This news is Content Editor Manoj