ਰਾਜਪੁਰਾ-ਮੋਹਾਲੀ-ਚੰਡੀਗੜ੍ਹ ਰੇਲ ਲਿੰਕ ਕਦੋਂ ਸ਼ੁਰੂ ਹੋਵੇਗੀ ਮਹਾਰਾਣੀ ਸਾਹਿਬਾ?

07/29/2019 10:56:59 AM

ਪਟਿਆਲਾ (ਪ੍ਰਤਿਭਾ)—ਰਾਜਪੁਰਾ-ਮੋਹਾਲੀ-ਚੰਡੀਗੜ੍ਹ ਰੇਲ ਲਿੰਕ ਵਰਗੇ ਅਹਿਮ ਪ੍ਰਾਜੈਕਟ ਸਬੰਧੀ ਸੂਬਾ ਸਰਕਾਰ ਦੀ ਅਣਦੇਖੀ ਜਾਰੀ ਹੈ। ਹਾਲਾਤ ਇਹ ਹਨ ਕਿ ਇਸ ਬਾਰੇ ਜਦੋਂ ਵੀ ਐੱਮ. ਪੀ. ਪ੍ਰਨੀਤ ਕੌਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਦਾ ਜਵਾਬ ਨਹੀਂ ਦਿੱਤਾ। ਰੇਲਵੇ ਦੇ ਵਿਕਾਸ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਬਾਰੇ ਟਵਿੱਟਰ 'ਤੇ ਸਵਾਲ ਕੀਤਾ ਤਾਂ ਪ੍ਰਨੀਤ ਕੌਰ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਜਦੋਂ ਕਿ ਦੂਜੇ ਪਾਸੇ ਉਹ ਟਵਿੱਟਰ 'ਤੇ ਰਾਜਪੁਰਾ-ਧੂਰੀ ਇਲੈਕਟ੍ਰੀਫਿਕੇਸ਼ਨ ਅਤੇ ਰਾਜਪੁਰਾ-ਬਠਿੰਡਾ ਡਬਲ ਲਾਈਨ ਪ੍ਰਾਜੈਕਟ ਨੂੰ ਕਾਂਗਰਸ ਸਰਕਾਰ ਦੀ ਪ੍ਰਾਪਤੀ ਗਿਣਵਾ ਰਹੀ ਹੈ। ਜਦੋਂ ਇਲੈਕਟ੍ਰੀਫਿਕੇਸ਼ਨ ਪ੍ਰਾਜੈਕਟ ਦੀ ਪ੍ਰਪੋਜ਼ਲ ਭੇਜੀ ਗਈ ਅਤੇ ਉਸ ਨੂੰ ਮਨਜ਼ੂਰੀ ਮਿਲੀ, ਉਦੋਂ ਸੂਬੇ ਵਿਚ ਕਾਂਗਰਸ ਸਰਕਾਰ ਹੀ ਨਹੀਂ ਸੀ। ਅਜਿਹੇ ਵਿਚ ਮਾਲਵਾ ਰਿਜਨ ਲਈ ਸਭ ਤੋਂ ਖਾਸ ਰਾਜਪੁਰਾ-ਮੋਹਾਲੀ ਰੇਲ ਲਿੰਕ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸੇ ਕਾਰਣ ਇਸ ਲਿੰਕ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਮਾਲਵਾ ਦੇ ਲੋਕਾਂ ਵਿਚ ਨਿਰਾਸ਼ਾ ਹੈ।

ਵਰਨਣਯੋਗ ਹੈ ਕਿ ਮਾਲਵਾ ਰਿਜਨ ਦਾ ਰੇਲਵੇ ਨਾਲ ਸਿੱਧਾ ਲਿੰਕ ਨਹੀਂ ਹੈ। ਲੋਕਾਂ ਨੂੰ ਮੋਹਾਲੀ ਅਤੇ ਚੰਡੀਗੜ੍ਹ ਲਈ ਬੱਸ ਵਿਚ ਹੀ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਇਹ ਸਫਰ ਮਹਿੰਗਾ ਵੀ ਪੈਂਦਾ ਹੈ। ਇਸ ਲਈ ਲੋਕਾਂ ਦੀ ਕਾਫੀ ਸਮੇਂ ਤੋਂ ਮੰਗ ਰਹੀ ਕਿ ਚੰਡੀਗੜ੍ਹ ਮੋਹਾਲੀ ਨੂੰ ਰੇਲਵੇ ਨਾਲ ਲਿੰਕ ਕੀਤਾ ਜਾਵੇ। ਇਸ ਨਾਲ ਸਫਰ ਆਸਾਨ ਅਤੇ ਸਸਤਾ ਹੋਵੇਗਾ। ਰੇਲਵੇ ਨੂੰ ਵੀ ਇਸ ਲਿੰਕ ਨਾਲ ਕਾਫੀ ਫਾਇਦਾ ਹੋ ਸਕਦਾ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ। ਹਰ ਵਾਰ ਸੂਬਾ ਸਰਕਾਰ ਦੀ ਉਦਾਸੀਨਤਾ ਕਾਰਣ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਹੈ। ਇਸ ਸਬੰਧੀ ਸਰਕਾਰ ਨਾਲ ਵਾਰ-ਵਾਰ ਗੱਲ ਵੀ ਕੀਤੀ ਗਈ ਹੈ ਪਰ ਕੋਈ ਵੀ ਪੁਖਤਾ ਹੱਲ ਨਹੀਂ ਨਿਕਲਿਆ ਹੈ। ਪਿਛਲੇ 10 ਸਾਲਾਂ ਵਿਚ ਅਕਾਲੀ ਸਰਕਾਰ ਹੋਣ ਕਾਰਣ ਵੀ ਇਸ ਪ੍ਰਾਜੈਕਟ ਨੂੰ ਅਹਿਮੀਅਤ ਨਹੀਂ ਦਿੱਤੀ ਗਈ। ਰੇਲਵੇ ਨੇ ਸੰਸਦ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਵਾਇਆ ਸੀ।

Shyna

This news is Content Editor Shyna