ਨਿੱਜੀ ਫਾਇਦੇ ਲਈ ਡਾਕਟਰ ਮਰੀਜ਼ਾਂ ਦੀ ਜ਼ਿੰਦਗੀ ਨਾਲ ਕਰ ਰਹੇ ਨੇ ਖਿਲਵਾੜ

02/20/2017 2:52:14 PM

ਚੰਡੀਗੜ੍ਹ— ਅੱਜ ਦੇ ਦੌਰ ''ਚ ਇਨਸਾਨ ਦੀ ਜ਼ਿੰਦਗੀ ਡਾਕਟਰ, ਇਲਾਜ ਅਤੇ ਹਸਪਤਾਲ ''ਤੇ ਨਿਰਭਰ ਹੋ ਕੇ ਰਹਿ ਗਈ। ਹਰ ਇਨਸਾਨ ਕਿਸੇ ਨਾ ਕਿਸੇ ਬੀਮਾਰੀ ਨਾਲ ਘਿਰਿਆ ਹੋਇਆ ਹੈ। ਆਮ ਆਦਮੀ ਲਈ ਆਪਣੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਵੀ ਬੜਾ ਔਖਾ ਹੁੰਦਾ ਹੈ ਪਰ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੈਥਟਰ, ਗਾਈਡ ਵਾਇਰ ਅਤੇ ਬੈਲੂਨ ਵਰਗੇ ਡਿਸਪੋਜ਼ਬਲ ਦੀ ਵਰਤੋਂ ਹਰ ਇਕ ਐਂਜੀਓਪਲਾਸਟੀ ''ਚ ਕੀਤੀ ਜਾਂਦੀ ਹੈ ਪਰ ਕਈ ਨਿੱਜੀ ਹਸਪਤਾਲਾਂ ''ਚ ਇਨ੍ਹਾਂ ਉਤਪਾਦਾਂ ਦੀ ਵਰਤੋਂ ਇਕ ਵਾਰ ਕਰਨ ਤੋਂ ਬਾਅਦ ਵਾਰ-ਵਾਰ ਕੀਤੀ ਜਾ ਰਹੀ ਹੈ। ਜਦਕਿ ਇਨ੍ਹਾਂ ਉਤਪਾਦਾਂ ਦੀ ਇਕ ਵਾਰ ਵਰਤੋਂ ਕਰਨ ਤੋਂ ਬਾਅਦ ਮੁੜ ਤੋਂ ਨਹੀਂ ਕੀਤੀ ਜਾਣੀ ਚਾਹੀਦੀ। ਤੁਹਾਨੂੰ ਦੱਸ ਦਈਏ ਅਜਿਹਾ ਕਰਨ ਦੇ ਨਾਲ ਮਰੀਜ਼ ਲਈ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਉਤਪਾਦਾਂ ਦੀ ਵਾਰ-ਵਾਰ ਵਰਤੋਂ ਕਰਨ ''ਤੇ ਮਰੀਜ਼ਾਂ ਦੇ ਕੋਲੋਂ ਪੂਰੇ ਪੈਸੇ ਵਸੂਲੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਇਸ ਧੰਦੇ ਦੇ ਨਾਲ ਹਸਪਤਾਲਾਂ ਨੂੰ ਹਰ ਇਕ ਇਲਾਜ ''ਚ 20 ਤੋਂ ਲੈ ਕੇ 30 ਹਜ਼ਾਰ ਤੋਂ ਵੱਧ ਦਾ ਫਾਇਦਾ ਹੁੰਦਾ ਹੈ। ਸਿਹਤ ਮੰਤਰਾਲੇ ਵੱਲੋਂ ਆਫਿਸ ਮੈਮੋਰੰਡਮ ਜਾਰੀ ਕਰਕੇ ਸਰਜਰੀ ਦੌਰਾਨ ਵਰਤੋਂ ''ਚ ਆਉਣ ਵਾਲੇ ਡਿਸਪੋਜ਼ਬਲ ਉਤਪਾਦਾਂ ਦੀ ਮੁੜ ਤੋਂ ਵਰਤੋਂ ਕਰਨ ਖਿਲਾਫ ਚੁਣੌਤੀ ਜਾਰੀ ਕੀਤੀ ਗਈ ਹੈ। ਇਹ ਚੁਣੌਤੀ ਖਾਸ ਕਰਕੇ ਕਾਰਡੀਓਲਾਜੀ ਯਾਨੀ ਦਿਲ ਦੇ ਰੋਗੀ ਦੀ ਦਵਾਈ ਨੂੰ ਲੈ ਕੇ ਜਾਰੀ ਕੀਤੀ ਗਈ ਹੈ, ਜਿਸ ''ਚ ਵੱਧ ਤੋਂ ਵੱਧ ਸਮੱਗਰੀਆਂ ਇਕ ਵਾਰ ਵਰਤਣ ਦੇ ਯੋਗ ਹੀ ਹੁੰਦੀਆਂ ਹਨ। 
21 ਦਸੰਬਰ 2016 ਨੂੰ ਜਾਰੀ ਇਸ ਮੈਮੋਰੰਡਮ ''ਚ ਕਿਹਾ ਗਿਆ ਹੈ ਕਿ ਇਕ ਵਾਰ ਵਰਤਣ ਤੋਂ ਬਾਅਦ ਇਹ ਸਮੱਗਰੀਆਂ ਫਿਰ ਤੋਂ ਵਰਤੋਂ ਦੇ ਯੋਗ ਬਣਾਈਆਂ ਜਾਂਦੀਆਂ ਹਨ ਪਰ ਮਰੀਜ਼ਾਂ ਤੋਂ ਇਸ ਦੇ ਪੂਰੇ-ਪੂਰੇ ਪੈਸੇ ਵਸੂਲੇ ਜਾਂਦੇ ਹਨ। ਕੇਂਦਰ ਸਰਕਾਰ ਦੀ ਸਿਹਤ ਯੋਜਨਾ ਦੇ ਤਹਿਤ ਪੈਨਲ ''ਚ ਸ਼ਾਮਲ ਸਿਹਤ ਸੰਗਠਨਾਂ ''ਚ ਡਿਸਪੋਜ਼ਬਲ ਆਈਟਮਾਂ ਦੀ ਫਿਰ ਤੋਂ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ, ਖਾਸ ਕਰਕੇ ਦਿਲ ਦੇ ਰੋਗਾਂ ਦੇ ਇਲਾਜ ''ਚ। ਹਾਲÎਾਂਕਿ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਅਜਿਹੇ ਨਿੱਜੀ ਹਸਪਤਾਲ ਜੋਕਿ ਕੇਂਦਰ ਸਰਕਾਰ ਦੀ ਸਿਹਤ ਯੋਜਨਾ ਦੇ ਘੇਰੇ ''ਚ ਆਉਂਦੇ ਹਨ, ਖਾਸ ਕਰਕੇ ਵੱਡੇ ਨਿੱਜੀ ਹਸਪਤਾਲਾਂ ਦੀਆਂ ਲੜੀਆਂ ਖਿਲਾਫ ਅਜਿਹੇ ਮਾਮਲਿਆਂ ''ਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।  
ਡਿਸਪੋਜ਼ਬਲ ਮੈਡੀਕਲ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ ਨੇ ਵੀ ਦੱਸਿਆ ਹੈ ਕਿ ਇਨ੍ਹਾਂ ਉਤਪਾਦਾਂ ਦੀ ਮੁੜ ਤੋਂ ਵਰਤੋਂ ਕਰਨੀ ਆਮ ਗੱਲ ਹੋ ਗਈ ਹੈ। ਏਮਜ਼ ਅਤੇ ਪੀ. ਜੀ. ਆਈ. ਵਰਗੇ ਹਸਪਤਾਲਾਂ ''ਚ ਇਨ੍ਹਾਂ ਦੀ ਵਰਤੋਂ ਸ਼ਾਇਦ ਹੀ ਮੁੜ ਤੋਂ ਕੀਤੀ ਜਾਂਦੀ ਹੋਵੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ''ਤੇ ਮੁਨਾਫਾ ਵਧਾਉਣ ਲਈ ਖਰਚ ਘੱਟ ਕਰਨ ਦਾ ਕੋਈ ਜ਼ਿਆਦਾ ਦਬਾਅ ਨਹੀਂ ਹੁੰਦਾ ਹੈ। ਏਮਜ਼ ਦੇ ਇਕ ਸੀਨੀਅਰ ਕਾਰਡੀਓਲਾਜਿਸਟ ਨੇ ਦੱਸਿਆ ਕਿ ਅਮਰੀਕਾ ''ਚ ਸਾਲਿਡ ਕੈਥਟਰ ਜਾਂ ਫਿਰ ਬਿਨਾਂ ਛੇਦ ਵਾਲੇ ਕੈਥਟਰਸ ਨੂੰ ਵੱਧ ਤੋਂ ਵੱਧ ਇਮਤੇਮਾਲ ਕਰ ਲਿਆ ਜਾਂਦਾ ਹੈ ਪਰ ਛੇਦ ਵਾਲੇ ਕੈਥਟਰਸ ਦੀ ਫਿਰ ਤੋਂ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਇਸ ਦੇ ਅੰਦਰੂਨੀ ਹਿੱਸਿਆਂ ਨੂੰ ਪੂਰੀ ਤਰ੍ਹਾਂ ਸਾਫ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ''ਚ ਜੇਕਰ ਦੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਏਡਜ਼ ਵਰਗੀ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਤੁਹਾਨੂੰ ਦੱਸ ਦਈਏ ਗਾਈਡ ਕੈਥਟਰ ਦਾ ਐੱਮ. ਆਰ. ਆਈ. ਰੇਟ 6 ਹਜ਼ਾਰ ਹੁੰਦਾ ਹੈ, ਜਿਸ ਦੀ ਵਰਤੋਂ ਡਾਕਟਰ 4-5 ਵਾਰ ਕਰ ਲੈਂਦੇ ਹਨ। ਇਸੇ ਤਰ੍ਹਾਂ ਗਾਈਡ ਵਾਇਰ ਦੀ ਵੀ ਕੀਮਤ 6 ਹਜ਼ਾਰ ਦੇ ਕਰੀਬ ਹੈ, ਇਸ ਦੀ ਵਰਤੋਂ ਵੀ ਡਾਕਟਰਾਂ ਵੱਲੋਂ 4-5 ਵਾਰ ਕਰ ਲਈ ਜਾਂਦੀ ਹੈ। ਪੀ. ਟੀ. ਸੀ. ਏ. ਕਿਟ ਦੀ ਕੀਮਤ 5 ਹਜ਼ਾਰ ਹੈ, ਇਸ ਦੀ ਵਰਤੋਂ ਵੀ 5-7 ਵਾਰ ਕਰ ਲਈ ਜਾਂਦੀ ਹੈ। ਇਨਫਲੈਸ਼ਨ ਡਿਵਾਈਜ਼ ਦੀ ਕੀਮਤ 7 ਹਜ਼ਾਰ ਹੈ ਅਤੇ ਇਸ ਦੀ ਵਰਤੋਂ ਡਾਕਟਰ ਕਰੀਬ 10 ਵਾਰ ਕਰਦੇ ਹਨ। ਪੀ. ਟੀ. ਸੀ. ਏ ਬੈਲੂਨ (2) ਦੀ ਕੀਮਤ 20 ਤੋਂ ਲੈ ਕੇ 30 ਹਜ਼ਾਰ ਦੇ ਕਰੀਬ ਹੁੰਦੀ ਹੈ, ਇਸ ਦੀ ਵਰਤੋਂ 3-4 ਵਾਰ ਕੀਤੀ ਜਾਂਦੀ ਹੈ। 
ਇਕ ਕਾਰਡੀਓਲਾਜਿਸਟ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕਰਨੀ ਅਤੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਇਕ ਹਸਪਤਾਲ ''ਚ ਹੋਏ ਇਸ ਤਰ੍ਹਾਂ ਜੇ ਆਪਰੇਸ਼ਨਾਂ ਦੀ ਗਿਣਤੀ ਦਾ ਪਤਾ ਲਗਵਾ ਸਕਦੀ ਹੈ। ਹਸਪਤਾਲ ਨੂੰ ਪਿਛਲੇ 2 ਸਾਲ ਦੇ ਅੰਦਰ ਖਰੀਦੇ ਗਏ ਡਿਸਪੋਜ਼ਬਲ ਮੈਡੀਕਲ ਉਤਪਾਦਾਂ ਦਾ ਬਿੱਲ ਦਿਖਾਉਣ ਨੂੰ ਕਿਹਾ ਜਾਣਾ ਚਾਹੀਦਾ ਹੈ। ਜਾਂਚ ਕਰਨ ''ਤੇ ਪਤਾ ਲੱਗ ਜਾਵੇਗਾ ਕਿ ਆਪਰੇਸ਼ਨ ''ਚ ਘੱਟ ਉਤਪਾਦ ਖਰੀਦੇ ਗਏ ਹਨ, ਜਿਸ ਨਾਲ ਸਾਫ ਹੋ ਜਾਵੇਗਾ ਕਿ ਇਨ੍ਹਾਂ ਉਤਪਾਦਾਂ ਦੀ ਮੁੜ ਤੋਂ ਵਰਤੋਂ ਕੀਤੀ ਗਈ ਹੈ। ਅਜਿਹੇ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਹਸਪਤਾਲਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।