ਮੁਫ਼ਤ ਸਫ਼ਰ ਦੀ ਸਹੂਲਤ ਨੂੰ ਖੋਹਣ ਲਈ ਨਿੱਜੀ ਬੱਸਾਂ ਵਾਲਿਆਂ ਨੇ ਲੱਭਿਆ ਨਵਾਂ ਰਾਹ, ਔਰਤਾਂ ਨੇ ਦੱਸੀ ਇਹ ਗੱਲ

03/02/2024 6:27:17 PM

ਬਾਘਾ ਪੁਰਾਣਾ (ਚਟਾਨੀ)- ਨਿੱਜੀ ਬੱਸਾਂ ਦੇ ਮਾਲਕਾਂ ਵੱਲੋਂ ਆਪਣੀਆਂ ਬੱਸਾਂ ਦੀ ਦਿੱਖ ਨੂੰ ਸਰਕਾਰੀ ਬੱਸਾਂ ਵਰਗੀ ਬਣਾ ਲੈਣ ਤੋਂ ਔਰਤ ਸਵਾਰੀਆਂ ਲੋਹਾ-ਲਾਖੀਆਂ ਹੋਈਆਂ ਫਿਰਦੀਆਂ ਹਨ। ਔਰਤ ਸਵਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਔਰਤ ਸਵਾਰੀਆਂ ਨੂੰ ਬੱਸਾਂ ਵਿਚ ਸਫਰ ਕਰਨ ਦੀ ਦਿੱਤੀ ਗਈ ਮੁਫ਼ਤ ਸਹੂਲਤ ਨਾਲ ਪ੍ਰਭਾਵਿਤ ਹੋਏ ਬੱਸਾਂ ਦੇ ਨਿੱਜੀ ਮਾਲਕਾਂ ਨੇ ਹੁਣ ਆਪਣੇ ਆਰਥਿਕ ਘਾਟੇ ਦੀ ਪੂਰਤੀ ਲਈ ਨਵਾਂ ਰਾਹ ਲੱਭ ਲਿਆ ਹੈ। ਔਰਤ ਸਵਾਰੀਆਂ ਨੇ ਇਲਜ਼ਾਮ ਲਾਇਆ ਕਿ ਸਰਕਾਰੀ ਬੱਸਾਂ (ਪੈਪਸੂ) ਵਿਚ ਚੜ੍ਹਨ ਵਾਲੀਆਂ ਔਰਤ ਸਵਾਰੀਆਂ ਨੂੰ ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ’ਚ ਚਾੜਨ ਲਈ ਹੁਣ ਸਰਕਾਰੀ ਬੱਸਾਂ ਵਰਗਾ ਰੰਗ ਕਰਵਾ ਕੇ ਠੀਕ ਉਸੇ ਤਰ੍ਹਾਂ ਦੀ ਦਿੱਖ ਬਣਾ ਲਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਔਰਤਾਂ ਦਾ ਕਹਿਣਾ ਹੈ ਕਿ ਨਿੱਜੀ ਬੱਸਾਂ ਦੇ ਉਹ ਚਾਲਕ ਜਿਹੜੇ ਔਰਤਾਂ ਦੇ ਝੁੰਡਾਂ ਨੂੰ ਖੜੀਆਂ ਵੇਖ ਬੱਸਾਂ ਨੂੰ ਭਜਾ ਕੇ ਲੈ ਜਾਂਦੇ ਸਨ। ਹੁਣ ਅਜਿਹੀਆਂ ਬੱਸਾਂ ਦੇ ਚਾਲਕ ਬੱਸ ਅੱਡੇ ’ਚ ਔਰਤ ਸਵਾਰੀਆਂ ਦੇ ਝੁੰਡਾਂ ਕੋਲ ਬੱਸ ਰੋਕ ਕੇ ਜਲਦੀ ਨਾਲ ਔਰਤਾਂ ਨੂੰ ਚਾੜ੍ਹ ਕੇ ਤੁਰਦੇ ਬਣਦੇ ਹਨ ਅਤੇ ਟਿਕਟਾਂ ਵੀ ਉਦੋਂ ਕੱਟਣੀਆਂ ਸ਼ੁਰੂ ਕਰਦੇ ਹਨ, ਜਦੋਂ ਬਸ ਮੁੱਖ ਅੱਡੇ ਤੋਂ ਚਾਰ-ਪੰਜ ਕਿਲੋਮੀਟਰ ਦੂਰ ਲੰਘ ਜਾਂਦੀ ਹੈ। ਭੁਲੇਖਾ ਖਾਧੀਆਂ ਔਰਤ ਸਵਾਰੀਆਂ ਆਪਣੇ-ਆਪ ਨੂੰ ਸਰਕਾਰੀ ਬੱਸਾਂ ਵਿਚ ਬੈਠੀਆਂ ਸਮਝ ਕੇ ਆਧਾਰ ਕਾਰਡ ਨੂੰ ਕੰਡਕਟਰ ਮੂਹਰੇ ਕਰ ਦਿੰਦੀਆਂ ਹਨ, ਤਦ ਕੰਡਕਟਰ ਅਜਿਹੀਆਂ ਸਵਾਰੀਆਂ ਨੂੰ ਨਿੱਜੀ ਬੱਸ ਆਖ ਕੇ ਪੈਸੇ ਦੇਣ ਲਈ ਕਹਿੰਦੇ ਹਨ ਤਾਂ ਨੌਬਤ ਤੂੰ-ਤੂੰ, ਮੈਂ-ਮੈਂ ’ਤੇ ਆਣ ਅੱਪੜਦੀ ਹੈ ਪਰ ਆਖਿਰ ਔਰਤ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਦਾ ਕਿਰਾਇਆ ਦੇ ਕੇ ਹੀ ਖਹਿੜਾ ਛਡਵਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਜੇਕਰ ਕੋਈ ਸਵਾਰੀ ਆਪਣੀ ਮੰਜ਼ਿਲ ਤੋਂ ਪਹਿਲਾਂ ਉਤਾਰ ਦੇਣ ਦੀ ਗੱਲ ਕਹਿੰਦੀ ਹੈ ਤਾਂ ਉਸ ਨੂੰ ਉਸੇ ਅੱਡੇ ਤੱਕ ਦਾ ਕਿਰਾਇਆ ਦੇਣਾ ਹੀ ਪੈਂਦਾ ਹੈ, ਜਿੱਥੇ ਉਹ ਉਤਰਨਾ ਚਾਹੁੰਦੀ ਹੈ। ਨਿੱਜੀ ਬੱਸ ਮਾਲਕਾਂ ਦੀਆਂ ਅਜਿਹੀਆਂ ਚਲਾਕੀਆਂ ਮੂਹਰੇ ਆਖਿਰ ਔਰਤ ਸਵਾਰੀਆਂ ਨੂੰ ਗੋਡੇ ਟੇਕਣੇ ਹੀ ਪੈਂਦੇ ਹਨ। ਇੱਥੇ ਬੱਸ ਸਟੈਂਡ ’ਤੇ ਖੜੀਆਂ ਔਰਤਾਂ ਬਲਵੀਰ ਕੌਰ, ਨੀਲਮ ਰਾਣੀ, ਕੁਲਵੰਤ ਕੌਰ, ਸੀਮਾ, ਪੁਸ਼ਪਾ ਰਾਣੀ ਅਤੇ ਹਰਸਿਮਰਨ ਕੌਰ ਨੇ ਕਿਹਾ ਕਿ ਨਿੱਜੀ ਬੱਸਾਂ ਨੇ ਭਾਵੇਂ ਕੋਈ ਵੀ ਰੰਗ ਕਰਵਾਇਆ ਹੋਵੇ। ਉਨ੍ਹਾਂ ਦੇ ਕੰਡਕਟਰਾਂ ਨੂੰ ਇਹ ਜ਼ਰੂਰ ਆਵਾਜ਼ ਦੇ ਦੇਣੀ ਚਾਹੀਦੀ ਹੈ ਕਿ ਇਹ ਬੱਸ ਨਿੱਜੀ ਹੈ ਅਤੇ ਇਸ ਵਿਚ ਹਰੇਕ ਸਵਾਰੀ ਨੂੰ ਕਿਰਾਇਆ ਅਦਾ ਕਰਨਾ ਹੀ ਪਵੇਗਾ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਔਰਤਾਂ ਨੇ ਕਿਹਾ ਕਿ ਪਰ ਅਜਿਹਾ ਕੀਤਾ ਨਹੀਂ ਜਾਂਦਾ ਕਿਉਂਕਿ ਨਿੱਜੀ ਬੱਸ ਚਾਲਕਾਂ/ਮਾਲਕਾਂ ਔਰਤ ਸਵਾਰੀਆਂ ਨੂੰ ਗੁੰਮਰਾਹ ਕਰ ਕੇ ਬੱਸ ਵਿਚ ਚੜਾਉਣ ਅਤੇ ਟਿਕਟ ਕੱਟਣ ਦੀ ਅਗਾਉਂ ਯੋਜਨਾ ਬਣਾ ਕੇ ਹੀ ਅਜਿਹਾ ਸਭ ਕੁਝ ਕਰਦੇ ਹਨ। ਔਰਤਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਸਕੂਲ ਦੀਆਂ ਬੱਸਾਂ ਲਈ ਪੀਲਾ ਰੰਗ ਨਿਰਧਾਰਿਤ ਕੀਤਾ ਗਿਆ ਹੈ ਠੀਕ ਉਸੇ ਤਰ੍ਹਾਂ ਨਿੱਜੀ ਬੱਸਾਂ ਲਈ ਵੀ ਕੋਈ ਪੱਕਾ ਰੰਗ ਨਿਰਧਾਰਿਤ ਕੀਤਾ ਜਾਵੇ ਤਾਂ ਜੋ ਕੋਈ ਵੀ ਸਵਾਰੀ ਭੁਲੇਖਾ ਨਾ ਖਾ ਸਕੇ।

ਰੰਗ ਲਈ ਉਹ ਨਹੀਂ ਪਾਬੰਦ : ਬੱਸ ਚਾਲਕ

ਉਧਰ ਨਿੱਜੀ ਬੱਸਾਂ ਦੇ ਮਾਲਕਾਂ/ਚਾਲਕਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੈਤਾਨੀ ਵਾਲੀ ਗੱਲ ਨਹੀਂ ਸਗੋਂ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਅਤੇ ਉਨ੍ਹਾਂ ਦਾ ਹੱਕ ਹੈ ਕਿ ਉਹ ਆਪਣੀ ਬੱਸ ਨੂੰ ਮਨ ਚਾਹਿਆ ਰੰਗ ਕਰਵਾ ਸਕਦੇ ਹਨ। ਔਰਤਾਂ ਦੇ ਇਲਜ਼ਾਮਾਂ ਨੂੰ ਉਨ੍ਹਾਂ ਨੇ ਸ਼ਰੇਆਮ ਝੁਠਲਾਇਆ ਅਤੇ ਕਿਹਾ ਕਿ ਔਰਤਾਂ ਇਸ ਗੱਲ ਨੂੰ ਖੁਦ ਸਮਝਣ ਕਿ ਉਹ ਕਿਹੜੀ ਬੱਸ ਵਿਚ ਚੜ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਮੁਫਤ ਸਫ਼ਰ ਦੀ ਸਹੂਲਤ ਲਈ ਪੂਰੀ ਤਰ੍ਹਾਂ ਸੁਚੇਤ ਰਹਿੰਦੀਆਂ ਹਨ ਤਾਂ ਉਹ ਬੱਸ ਵਿਚ ਚੜ੍ਹਨ ਵੇਲੇ ਵੀ ਖੁਦ ਸੁਚੇਤ ਰਹਿਣ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Shivani Bassan

This news is Content Editor Shivani Bassan