ਯਾਤਰੀਆਂ ਦੀਆਂ ਜ਼ਿੰਦਗੀਆਂ ਨਾਲ ਖੇਡ ਕੇ ਭੇਡਾਂ-ਬੱਕਰੀਆਂ ਵਾਂਗ ਭਰੀਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ

07/24/2023 4:18:35 PM

ਲੁਧਿਆਣਾ (ਰਾਮ) : ਪ੍ਰਾਈਵੇਟ ਬੱਸ ਸੰਚਾਲਕਾਂ ਵਲੋਂ ਪੈਸੇ ਕਮਾਉਣ ਦੇ ਲਾਲਚ ’ਚ ਲੱਖਾਂ ਜਾਨਾਂ ਨਾਲ ਸ਼ਰੇਆਮ ਖੇਡਿਆ ਜਾਂਦਾ ਹੈ। ਪ੍ਰਾਈਵੇਟ ਬੱਸਾਂ ’ਚ ਭੇਡਾਂ-ਬੱਕਰੀਆਂ ਵਾਂਗ ਸਵਾਰੀਆਂ ਤੁੰਨ-ਤੁੰਨ ਕੇ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪ੍ਰਾਈਵੇਟ ਬੱਸ ਸੰਚਾਲਕ ਸਮਰੱਥਾ ਤੋਂ ਵੱਧ ਯਾਤਰੀਆਂ ਨੂੰ ਭਰ ਕੇ ਇਕ ਤੋਂ ਦੂਜੇ ਸ਼ਹਿਰ ਤੱਕ ਬੇਖੌਫ ਹੋ ਕੇ ਪਹੁੰਚਾ ਰਹੇ ਹਨ। ਵੱਡੀ ਗੱਲ ਇਹ ਵੀ ਹੈ ਕਿ ਇਨ੍ਹਾਂ ਬੱਸਾਂ ਦੀਆਂ ਛੱਤਾਂ ’ਤੇ ਬੈਠੀਆਂ ਸਵਾਰੀਆਂ ਕਈ ਵਾਰ ਤਾਰਾਂ ਦੀ ਲਪੇਟ ’ਚ ਆ ਕੇ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵੀ ਜਾ ਚੁੱਕੀਆਂ ਹਨ।

ਇਸ ਦੇ ਬਾਵਜੂਦ ਪ੍ਰਾਈਵੇਟ ਬੱਸ ਸੰਚਾਲਕ ਲਾਪ੍ਰਵਾਹੀ ਕਰਨ ਤੋਂ ਬਾਜ ਨਹੀਂ ਆ ਰਹੇ। ਇਨ੍ਹਾਂ ਓਵਰਲੋਡ ਵਾਹਨਾਂ ਖ਼ਿਲਾਫ਼ ਨਾ ਟ੍ਰਾਂਸਪੋਰਟ ਵਿਭਾਗ ਵਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਦੇ ਰਿਹਾ ਹੈ।

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ 

ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ ਬੱਸ ਸੰਚਾਲਕ
ਕੁਝ ਇਲਾਕਿਆਂ ’ਚ ਸਰਕਾਰੀ ਬੱਸਾਂ ਘੱਟ ਚੱਲਣ ਕਾਰਨ ਲੋਕਾਂ ਨੂੰ ਨਿੱਜੀ ਬੱਸਾਂ ’ਚ ਸਫਰ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੇ ’ਚ ਪ੍ਰਾਈਵੇਟ ਬੱਸਾਂ ਦੇ ਸੰਚਾਲਕ ਇਸ ਗੱਲ ਦਾ ਜੰਮ ਕੇ ਫਾਇਦਾ ਉਠਾਉਂਦੇ ਹਨ ਅਤੇ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ। ਮੂੰਹ ਮੰਗਿਆ ਕਿਰਾਇਆ ਦੇਣ ਤੋਂ ਬਾਅਦ ਵੀ ਲੋਕ ਸਿਖਰ ਦੁਪਹਿਰੇ ਅਤੇ ਦੇਰ ਸ਼ਾਮ ਨੂੰ ਬੱਸਾਂ ’ਚ ਲਟਕਦੇ ਹੋਏ ਸਫਰ ਕਰਨ ਲਈ ਮਜਬੂਰ ਹੋ ਰਹੇ ਹਨ।

ਜਲੰਧਰ ਬਾਈਪਾਸ, ਫਿਰੋਜ਼ਪੁਰ ਰੋਡ, ਬਸਤੀ ਜੋਧੇਵਾਲ, ਸਮਰਾਲਾ ਚੌਕ ਕੋਲ ਇਹ ਓਵਰਲੋਡ ਬੱਸਾਂ ਆਮ ਦੇਖੀਆਂ ਜਾ ਸਕਦੀਆਂ ਹਨ। ਹਾਲਾਂਕਿ ਆਰ. ਟੀ. ਏ. ਵਿਭਾਗ ਅਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਇਹ ਦ੍ਰਿਸ਼ ਨਜ਼ਰ ਨਹੀਂ ਆਉਂਦਾ।

ਇਹ ਵੀ ਪੜ੍ਹੋ : ਆਰ. ਟੀ. ਈ. ਦੀ ਮਾਨਤਾ ਤੋਂ ਬਿਨਾਂ ਹੀ ਗਲੀ-ਮੁਹੱਲਿਆਂ ’ਚ ਚੱਲ ਰਹੇ ਕਈ ਪ੍ਰਾਈਵੇਟ ਸਕੂਲ, ਸੌਂ ਰਿਹਾ ਸਿੱਖਿਆ ਵਿਭਾਗ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha