ਕੈਦੀਆਂ ਵਲੋਂ ਬਣਾਏ 'ਫਰਨੀਚਰ' ਨੇ ਮੋਹ ਲਿਆ ਲੋਕਾਂ ਦਾ ਦਿਲ

04/15/2019 1:11:42 PM

 ਚੰਡੀਗੜ੍ਹ (ਸੰਦੀਪ) : ਬੁੜੈਲ ਮਾਡਲ ਜੇਲ 'ਚ ਸਜ਼ਾ ਕੱਟ ਰਹੇ ਕੈਦੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਫਰਨੀਚਰ ਦੀ ਮੰਗ ਲਗਾਤਾਰ ਵਧ ਰਹੀ ਹੈ। ਜੇਲ ਦੇ ਸੈਕਟਰ-22 ਸਥਿਤ ਫਰਨੀਚਰ ਦੇ ਸੈਂਪਲ ਦੇਖ ਕੇ ਆਰਡਰ ਆ ਰੇਹ ਹਨ। ਆਂਕੜਿਆਂ ਦੀ ਮੰਨੀਏ ਤਾਂ ਡੇਢ ਮਹੀਨੇ ਦੌਰਾਨ ਇੱਥੇ ਆਉਣ ਵਾਲੇ ਲੋਕ 1 ਲੱਖ, 67 ਹਜ਼ਾਰ ਰੁਪਏ ਦਾ ਫਰਨੀਚਰ ਆਪਣੇ ਘਰਾਂ ਲਈ ਬੁੱਕ ਕਰਵਾ ਚੁੱਕੇ ਹਨ। ਇਹ ਆਰਡਰ ਲੋਕ ਖੁਦ ਜੇਲ ਦੇ ਸੈਕਟਰ-22 ਸਥਿਤ ਸ਼ੋਅਰੂਮ 'ਚ ਆ ਕੇ ਅਤੇ ਆਨਲਾਈ ਜੇਲ ਦੀ ਵੈੱਬਸਾਈਟ ਦੇ ਜ਼ਰੀਏ ਦੇ ਰਹੇ ਹਨ।


ਮਰਦਾਂ ਨੂੰ ਲੁਭਾਅ ਰਹੇ ਪੈੱਗ ਟੇਬਲ
ਬੁੜੈਲ ਮਾਡਲ ਜੇਲ ਦੀ ਵਰਕਸ਼ਾਪ 'ਚ ਕੈਦੀਆਂ ਵਲੋਂ ਤਿਆਰ ਕੀਤੀ ਜਾਣ ਵਾਲੀ ਬੇਬੀ ਚੇਅਰ ਅਤੇ ਟੇਬਲ ਇੱਥੇ ਜੇਲ ਦੇ ਸ਼ੋਅਰੂਮ 'ਚ ਆਉਣ ਵਾਲਿਆਂ ਨੂੰ ਬੇਹੱਦ ਲੁਭਾਅ ਰਹੇ ਹਨ। ਇੱਥੇ ਆਉਣ ਵਾਲੀਆਂ ਔਰਤਾਂ ਬੇਬੀ ਚੇਅਰ ਤੇ ਟੇਬਲ ਨੂੰ ਦੇਖਦਿਆਂ ਹੀ ਇਸਦਾ ਆਰਡਰ ਦੇ ਰਹੀਆਂ ਹਨ। ਪਿਛਲੇ ਇਕ ਮਹੀਨੇ ਦੌਰਾਨ 10 ਔਰਤਾਂ ਨੇ ਆਪਣੇ ਬੱਚਿਆਂ ਲਈ ਬੇਬੀ ਚੇਅਰ ਅਤੇ ਟੇਬਲ ਤਿਆਰ ਕਰਵਾਏ ਜਾਣ ਦਾ ਆਰਡਰ ਕੀਤਾ ਹੈ। ਸ਼ੋਅਰੂਮ 'ਚ ਆਉਣ ਵਾਲੇ ਮਰਦਾਂ ਲਈ ਪੈੱਗ ਟੇਬਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੇ ਦਫਤਰ ਚੇਅਰ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਮਰਜ ਅਜੇ ਤੱਕ ਇੱਥੇ ਜੱਜ ਚੇਅਰ ਤੋਂ ਲੈ ਕੇ ਈਜ਼ੀ ਚੇਅਰ ਤੱਕ ਦੇ 7 ਆਰਡਰ ਕਰ ਚੁੱਕੇ ਹਨ ਪਰ ਪੈੱਗ ਟੇਬਲ ਮਰਦਾਂ ਦੀ ਪਸੰਦ ਬਣਿਆ ਹੋਇਆ ਹੈ ਤੇ ਇਸ ਦਾ ਹੁਣ ਤੱਕ 11 ਆਰਡਰ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਟ੍ਰੇਅ ਤੇ ਓਪਨ ਹੈਂਡ ਮੋਮੈਂਟੋ ਦੇ ਵੀ ਆਰਡਰ ਕੀਤੇ ਜਾ ਰਹੇ ਹਨ। 


ਵਧੀਆ ਹੁੰਗਾਰਾ ਮਿਲ ਰਿਹੈ
ਕੈਦੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਮਠਿਆਈਆਂ ਦੀ ਤਰ੍ਹਾਂ ਹੀ ਫਰਨੀਚਰ ਵੀ ਲੋਕ ਬੇਹੱਦ ਪਸੰਦ ਕਰ ਰਹੇ ਹਨ। ਜੇਲ ਦੇ ਸ਼ੋਅਰੂਮ 'ਚ ਆਉਣ ਵਾਲੇ ਲੋਕ ਲਗਾਤਾਰ ਫਰਨੀਚਰ ਤਿਆਰ ਕਰਵਾਏ ਜਾਣ ਦੇ ਆਰਡਰ ਕਰ ਰਹੇ ਹਨ। ਇਸ ਤਰ੍ਹਾਂ ਜੇਲ ਸ਼ੋਅਰੂਮ ਦੀ ਯੋਜਨਾ ਨੂੰ ਸ਼ੁਰੂ ਕੀਤੇ ਜਾਣ ਦਾ ਵਧੀਆ ਹੁੰਗਾਰਾ ਜੇਲ ਅਥਾਰਟੀ ਨੂੰ ਮਿਲ ਰਿਹਾ ਹੈ। 

Babita

This news is Content Editor Babita