ਕੈਦੀ ਦੀ ਕਰਤੂਤ ਨੇ ਉੱਡਾਏ ਹੋਸ਼, ਅਜਿਹੀ ਜਗ੍ਹਾ ਲੁਕਾਇਆ ਨਸ਼ਾ ਕਿ...

02/21/2017 1:19:35 PM

ਚੰਡੀਗੜ੍ਹ (ਸੰਦੀਪ) : ਬੁੜੈਲ ਜੇਲ ''ਚ ਚੋਰੀ ਦੇ ਮਾਮਲੇ ''ਚ ਸਜ਼ਾ ਕੱਟ ਰਹੇ ਕੈਦੀ ਕੋਲੋਂ 54 ਗ੍ਰਾਮ ਸੁਲਫਾ ਬਰਾਮਦ ਹੋਇਆ ਹੈ। ਕੈਦੀ ਦੀ ਚੈਕਿੰਗ ਤੋਂ ਬਾਅਦ ਉਸ ਦੇ ਗੁਪਤ ਅੰਗ ਵਿਚੋਂ ਸੁਲਫੇ ਦੀਆਂ ਦੋ ਪੁੜੀਆਂ ਬਰਾਮਦ ਹੋਈਆਂ। ਜੇਲ ਅਧਿਕਾਰੀ ਦੀ ਸ਼ਿਕਾਇਤ ''ਤੇ ਸੈਕਟਰ-49 ਥਾਣਾ ਪੁਲਸ ਨੇ ਮੁਲਜ਼ਮ ਦੀਪਕ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਇਸ ਮਾਮਲੇ ''ਚ ਏ. ਐੱਸ. ਆਈ. ਜੇਲ ਐੱਸ. ਕੇ. ਜੈਨ ਨੇ ਇਨਕੁਆਇਰੀ ਮਾਰਕ ਕਰ ਦਿੱਤੀ ਹੈ। ਜੇਲ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੇਲ ਦੇ ਫਾਰਮ ''ਚ ਖੇਤੀਬਾੜੀ ਦਾ ਕੰਮ ਕਰਨ ਵਾਲੇ ਕੈਦੀ ਵੱਲੋਂ ਨਸ਼ੀਲਾ ਪਦਾਰਥ ਲਿਆਂਦਾ ਗਿਆ ਹੈ।
ਸੂਚਨਾ ਦੇ ਆਧਾਰ ''ਤੇ ਜੇਲ ਸਟਾਫ ਨੇ ਫਾਰਮ ''ਚ ਕੰਮ ਕਰਨ ਵਾਲੇ ਕੈਦੀਆਂ ''ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਫਾਰਮ ''ਚ ਕੰਮ ਖਤਮ ਕਰਨ ਦੇ ਬਾਅਦ ਜਿਵੇਂ ਹੀ ਕੈਦੀ ਬੈਰਕ ''ਚ ਮੁੜਨ ਲੱਗੇ ਤਾਂ ਜੇਲ ਸਟਾਫ ਨੇ ਸ਼ੱਕ ਦੇ ਆਧਾਰ ''ਤੇ ਕੁਝ ਕੈਦੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਸਟਾਫ ਨੇ ਸ਼ੱਕ ਦੇ ਆਧਾਰ ''ਤੇ ਜਦੋਂ ਕੈਦੀ ਦੀਪਕ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 2 ਪੁੜੀਆਂ ਸੁਲਫਾ ਬਰਾਮਦ ਹੋਈਆਂ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਪੁੜੀਆਂ ਦੀਪਕ ਨੇ ਗੁਪਤ ਅੰਗ ''ਚ ਲੁਕੋਈਆਂ ਹੋਈਆਂ ਸਨ।

ਜੇਲ ਦੇ ਕਰਮਚਾਰੀ ਦੀ ਵੀ ਹੋ ਸਕਦੀ ਹੈ ਮਿਲੀਭੁਗਤ
ਸੂਤਰਾਂ ਦੀ ਮੰਨੀਏ ਤਾਂ ਮਾਮਲੇ ਦੀ ਮੁਢਲੀ ਜਾਂਚ ਵਿਚ ਜੇਲ ਸਟਾਫ ਨੂੰ ਲੱਗ ਰਿਹਾ ਹੈ ਕਿ ਕਿਸੇ ਅਣਪਛਾਤੇ ਨੇ ਨਸ਼ੀਲੇ ਪਦਾਰਥ ਦੀਆਂ ਪੁੜੀਆਂ ਜੇਲ ਦੀ ਮੁੱਖ ਕੰਧ ਤੋਂ ਯੋਜਨਾ ਤਹਿਤ ਅੰਦਰ ਵਲ ਸੁੱਟੀਆਂ ਹੋਣਗੀਆਂ, ਜਿਸ ਨੂੰ ਬਾਅਦ ''ਚ ਦੀਪਕ ਨੇ ਚੁੱਕ ਕੇ ਲੁਕੋ ਲਿਆ ਹੋਵੇਗਾ। ਉਥੇ ਹੀ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਗੰਭੀਰ ਮਾਮਲਾ ਹੈ। ਇਸ ਮਾਮਲੇ ਨੂੰ ਜੇਲ ਦੇ ਕਿਸੇ ਕਰਮਚਾਰੀ ਦੀ ਮਿਲੀਭੁਗਤ ਨਾਲ ਵੀ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਦੀ ਜਾਂਚ ਲਈ ਇਨੁਕਆਇਰੀ ਮਾਰਕ ਕੀਤੀ ਗਈ ਹੈ।

Gurminder Singh

This news is Content Editor Gurminder Singh