ਕੈਦੀ ਅਤੇ ਹਵਾਲਾਤੀ ਤੋਂ ਦੋ ਮੋਬਾਇਲ ਤੇ ਇਕ ਬੈਟਰੀ ਬਰਾਮਦ

04/22/2023 5:21:15 PM

ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ) : ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਸਟਾਫ ਨੇ 2 ਹੋਰ ਮੋਬਾਇਲ ਅਤੇ ਇਕ ਲਾਵਾਰਿਸ ਮੋਬਾਇਲ ਦੀ ਬੈਟਰੀ ਬਰਾਮਦ ਕੀਤੀ ਹੈ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਿਵਚੰਦ ਵਲੋਂ ਭੇਜੇ ਗਏ ਲਿਖਤੀ ਪੱਤਰ ਦੇ ਆਧਾਰ ’ਤੇ ਕੈਦੀ ਸੁਰਜੀਤ ਸਿੰਘ, ਹਵਾਲਾਤੀ ਜਸਦੀਪ ਸਿੰਘ ਉਰਫ ਜਗਦੀਪ ਸਿੰਘ ਉਰਫ ਜੱਸਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰ ’ਚ ਦੱਸਿਆ ਗਿਆ ਹੈ ਕਿ ਜਦੋਂ ਜੇਲ੍ਹ ਸਟਾਫ ਵਲੋਂ ਚੈਕਿੰਗ ਕੀਤੀ ਗਈ ਤਾਂ ਹਵਾਲਾਤੀ ਜਸਦੀਪ ਸਿੰਘ ਤੋਂ ਸਿਮ ਕਾਰਡ ਅਤੇ ਬੈਟਰੀ ਸਮੇਤ ਸੈਮਸੰਗ ਕੀਪੈਡ ਮੋਬਾਇਲ ਅਤੇ ਕੈਦੀ ਸੁਰਜੀਤ ਸਿੰਘ ਪਾਸੋਂ ਇਕ ਸੈਮਸੰਗ ਕੀਪੈਡ ਮੋਬਾਇਲ ਸਮੇਤ ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ ਅਤੇ ਇਕ ਮੋਬਾਇਲ ਦੀ ਬੈਟਰੀ ਲਾਵਾਰਿਸ ਹਾਲਤ ਵਿਚ ਮਿਲੀ।

Gurminder Singh

This news is Content Editor Gurminder Singh