ਕੈਦੀ ਨੇ ਹੈੱਡ ਵਾਰਡਨ ''ਤੇ ਤਿੱਖੇ ਚਮਚ ਨਾਲ ਕੀਤਾ ਹਮਲਾ

11/17/2017 9:33:54 AM

ਪਟਿਆਲਾ (ਬਲਜਿੰਦਰ)-ਕੇਂਦਰੀ ਜੇਲ ਵਿਚ ਬੰਦ ਕੈਦੀ ਕੁਲਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਤੋਲਾਵਾਲਾ ਰੋਡ ਚੀਮਾ ਮੰਡੀ ਜ਼ਿਲਾ ਸੰਗਰੂਰ ਨੇ ਹੈੱਡ ਵਾਰਡਨ 'ਤੇ ਤਿੱਖੇ ਚਮਚ ਨਾਲ ਹਮਲਾ ਕਰ ਦਿੱਤਾ ਅਤੇ ਮੁਲਾਜ਼ਮਾਂ ਦੀ ਡਿਊਟੀ ਵਿਚ ਵਿਘਨ ਪਾਇਆ। 
ਇਸ ਸਬੰਧ ਵਿਚ ਸਹਾਇਕ ਸੁਪਰਡੈਂਟ ਆਫ ਜੇਲ ਦੀ ਸ਼ਿਕਾਇਤ 'ਤੇ ਥਾਣਾ ਤ੍ਰਿਪੜੀ ਦੀ ਪੁਲਸ ਨੇ ਕੈਦੀ ਕੁਲਵਿੰਦਰ ਸਿੰਘ ਖਿਲਾਫ 186, 353 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਕੈਦੀ ਨੰਬਰਦਾਰ ਨੂੰ ਇਹ ਝੂਠ ਬੋਲ ਕੇ ਜੇਲ ਅੰਦਰਲੇ ਗੇਟ 'ਤੇ ਆ ਗਿਆ ਕਿ ਉਸ ਦੀ ਅੱਜ ਪੇਸ਼ੀ ਹੈ। ਜਦੋਂ ਹੈੱਡ ਵਾਰਡਨ ਨੇ ਪਰਮਜੀਤ ਸਿੰਘ ਨੇ ਗੇਟ ਦੇ ਕੋਲ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਪਰਮਜੀਤ ਸਿੰਘ ਦੇ ਗਲ ਪੈ ਗਿਆ ਅਤੇ ਉਸ ਦੀ ਵਰਦੀ ਪਾੜ ਦਿੱਤੀ। ਜਦੋਂ ਹੈੱਡ ਵਾਰਡਨ ਨਿਰਮਲ ਸਿੰਘ ਉਸ ਨੂੰ ਛੁਡਾਉਣ ਲਈ ਆਇਆ ਤਾਂ ਕੈਦੀ ਕੁਲਵਿੰਦਰ ਸਿੰਘ ਨੇ ਤਿੱਖੇ ਚਮਚ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਡਿਊਟੀ ਵਿਚ ਵਿਘਨ ਪਾਇਆ।