ਸਬ ਜੇਲ ਪੱਟੀ ਅੰਦਰ ਸ਼ੱਕੀ ਹਾਲਤ 'ਚ ਹਵਾਲਾਤੀ ਦੀ ਮੌਤ (ਵੀਡੀਓ)

05/21/2018 2:01:04 PM

ਤਰਨਤਾਰਨ/ਪੱਟੀ (ਬੇਅੰਤ ਸਿੰਘ/ਬਲਵਿੰਦਰ ਕੌਰ/ਸੌਰਭ) : ਸਬ ਜੇਲ ਪੱਟੀ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੈਰੋ ਮੁਕੱਦਮਾਂ ਨੰਬਰ 78/2018 ਜੇਰੇ ਧਾਰਾ 306 ਪੁਲਸ ਥਾਣਾ ਸਦਰ ਪੱਟੀ ਅਧੀਨ ਸਬ ਜੇਲ ਪੱਟੀ ਦੀ ਬੈਰਕ ਨੰਬਰ 2 'ਚ ਬੰਦ ਸੀ, ਜਿਸ ਨੇ ਫਾਹਾ ਲਗਾ ਲਿਆ ।ਸਬ ਜੇਲ ਪੱਟੀ ਦੇ ਪ੍ਰਸ਼ਾਸਨ ਵਲੋ ਇਸ ਘਟਨਾਂ ਸੰਬੰਧੀ ਸਥਾਨਕ ਪੁਲਸ ਥਾਣਾ ਸਿਟੀ ਪੱਟੀ ਨੂੰ ਸੂਚਿਤ ਕੀਤਾ ਗਿਆ । 
ਇਸ ਸਬੰਧੀ ਜਾਣਕਾਰੀ ਦਿੰਦਿਆ ਪੱਟੀ ਥਾਣਾ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੱਕੜ ਨੇ ਦੱਸਿਆ ਕਿ ਇਸ ਘਟਨਾਂ ਦੀ ਸੂਚਨਾ ਜ਼ਿਲਾ ਜੁਡੀਸ਼ਲ ਦੇ ਧਿਆਨ 'ਚ ਲਿਆਂਦੀ ਗਈ ਹੈ ਤੇ ਜ਼ਿਲਾ ਜੁਡੀਸ਼ਲ ਵਲੋਂ ਵਿਸ਼ਵਜੋਤੀ ਜੇ. ਐੱਮ. ਸੀ ਤਰਨਤਾਰਨ ਸਬ ਜੇਲ ਪੱਟੀ ਪਹੁੰਚੇ ਅਤੇ ਉਨ੍ਹਾਂ ਨੇ ਘਟਨਾਂ ਦੀ ਜਾਂਚ ਕੀਤੀ। ਥਾਣਾ ਮੁੱਖੀ ਪੱਟੀ ਸਿਟੀ ਨੇ ਕਿਹਾ ਕਿ ਜੱਜ ਸਾਹਿਬ ਦੀ ਹਦਾਇਤਾ 'ਤੇ 176 ਸੀ. ਆਰ. ਪੀ. ਸੀ ਤਹਿਤ ਸਿਵਲ ਹਸਤਪਤਾਲ ਪੱਟੀ ਅੰਦਰ ਲਾਸ਼ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਦੇ ਇਕ ਤਿੰਨ ਮੈਂਬਰੀ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਨ ਦੇ ਆਦੇਸ਼ ਵੀ ਕੀਤੇ ਗਏ ਹਨ। ਜੁਡੀਸ਼ਲ ਵਿਭਾਗ ਵਲੋਂ ਕਾਰਵਾਈ ਲਈ ਜੋ ਆਦੇਸ਼ ਦਿੱਤੇ ਜਾਣਗੇ ਪੁਲਸ ਵਲੋਂ ਉਸ ਦੀ ਪਾਲਣਾ ਕੀਤੀ ਜਾਵੇਗੀ ।
ਸਬ ਜੇਲ ਪੱਟੀ ਅੰਦਰ ਮ੍ਰਿਤਕ ਗੁਰਜੰਟ ਸਿੰਘ ਦੇ ਪਿਤਾ ਕਰਤਾਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਕੈਰੋ ਨੇ ਸਿਵਲ ਹਸਤਪਤਾਲ ਪੱਟੀ ਅੰਦਰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਪਤਾ ਲੱਗਾ ਕਿ ਜੇਲ ਅੰਦਰ ਉਨ੍ਹਾਂ ਦੇ ਲੜਕੇ ਗੁਰਜੰਟ ਸਿੰਘ ਦੀ ਮੌਤ ਹੋ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਤਪਤਾਲ ਪੱਟੀ ਅੰਦਰ ਲਿਆਂਦਾ ਗਿਆ ਹੈ । ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸਦੇ ਮ੍ਰਿਤਕ ਲੜਕੇ ਨੂੰ ਉਸਦੇ ਸਹੁਰੇ ਪਰਿਵਾਰ ਵਲੋਂ ਝੂਠਾ ਪਰਚੇ ਦੇ ਕੇ ਫਸਾਇਆ ਗਿਆ ਸੀ ਅਤੇ ਹੁਣ ਸਬ ਜੇਲ ਪੱਟੀ ਦੇ ਪ੍ਰਸ਼ਾਸ਼ਨ ਦੀ ਨਲਾਇਕੀ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ ਹੈ ।ਮ੍ਰਿਤਕ ਦੇ ਮਾਤਾ-ਪਿਤਾ ਅਤੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, 
ਸੁਖਵੰਤ ਸਿੰਘ ਦੁਬਲੀ, ਸਹੋਣ ਸਿੰਘ ਸਭਰਾਂ ਨੇ ਕਿਹਾ ਕਿ ਸਬ ਜੇਲ ਪੱਟੀ ਅੰਦਰ ਗੁਰਜੰਟ ਸਿੰਘ ਦੀ ਮੌਤ ਸ਼ੱਕੀ ਹਲਾਤਾਂ ਅੰਦਰ ਹੋਈ ਹੈ । ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਤੇ ਵੱਖ-ਵੱਖ ਕਿਸਾਨ ਆਗੂਆਂ ਨੇ ਸਬ ਜੇਲ ਪੱਟੀ ਅੰਦਰ ਵਾਪਰੀ ਘਟਨਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।