ਫਗਵਾੜਾ: ਕਰਮਚਾਰੀਆਂ ਦੀ ਅਣਗਹਿਲੀ ਕਾਰਨ ਸਬ ਜੇਲ ''ਚੋਂ ਦੋ ਕੈਦੀ ਫਰਾਰ

12/07/2017 6:52:39 PM

ਫਗਵਾੜਾ(ਰੁਪਿੰਦਰ)— ਪੰਜਾਬ ਦੇ ਫਗਵਾੜਾ ਦੀ ਸਬ ਜੇਲ 'ਚੋਂ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਦੋ ਕੈਦੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਦੋ ਕੈਦੀ ਮੌਕਾ ਪਾ ਕੇ ਜੇਲ 'ਚੋਂ ਫਰਾਰ ਹੋ ਗਏ। ਕੈਦੀਆਂ ਦੀ ਪਛਾਣ ਅਮਨਦੀਪ ਪੁੱਤਰ ਸਤਪਾਲ ਵਾਲੀ ਬੱਬੇਆਣਾ ਫਗਵਾੜਾ ਅਤੇ ਦੂਜੇ ਕੈਦੀ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਹਰਮੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਅਮਨਦੀਪ ਲੜਾਈ ਦੇ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਸੀ ਤਾਂ ਉਥੇ ਹੀ ਰਾਜਵਿੰਦਰ ਕਿਸੇ ਹੋਰ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਸੀ। ਜਾਣਕਾਰੀ ਮੁਤਾਬਕ ਸਵੇਰੇ 8.20 ਵਜੇ ਕਰੀਬ ਇਕ ਹੌਲਦਾਰ ਜੇਲ ਦੇ ਅੰਦਰ ਆਉਣ ਲੱਗਾ ਅਤੇ ਇਸੇ ਦੌਰਾਨ ਉਸ ਤੋਂ ਗੇਟ ਖੁੱਲ੍ਹਾ ਰਹਿ ਗਿਆ, ਜਿਸ ਤੋਂ ਬਾਅਦ ਮੌਕਾ ਪਾ ਕੇ ਦੋਵੇਂ ਕੈਦੀ ਉਥੋਂ ਫਰਾਰ ਹੋ ਗਏ। 
ਉਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਪ੍ਰਸ਼ਾਸਨ ਦੀ ਅਣਗਹਿਲੀ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਐੱਸ. ਪੀ. ਭੰਡਾਲ ਨੇ ਦੱਸਿਆ ਕਿ ਕਰਮਚਾਰੀਆਂ ਦੀ ਗਲਤੀ ਹੈ ਜੋ ਕਿ ਬੇਪਰਵਾਹ ਹੋ ਕੇ ਗੇਟ ਖੁੱਲ੍ਹਾ ਛੱਡ ਦਿੱਤਾ ਅਤੇ ਇਸ ਦਾ ਫਾਇਦਾ ਉਠਾ ਕੇ ਦੋਵੇਂ ਕੈਦੀ ਮੌਕੇ ਤੋਂ ਫਰਾਰ ਹੋ ਗਏ। ਜ਼ਿਆਦਾ ਕੈਦੀ ਵੀ ਭੱਜ ਸਕਦੇ ਸਨ ਪਰ ਰੌਲਾ ਪਾਉਣ 'ਤੇ ਬਚਾ ਹੋ ਸਕਿਆ। ਮੌਕੇ 'ਤੇ ਤਾਇਨਾਤ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਦੀ ਡਿਊਟੀ ਸੀ।