ਕੇਂਦਰੀ ਜੇਲ ''ਚ ਸਰਚ ਦੌਰਾਨ 2 ਮੋਬਾਇਲ, ਸਿਮ ਕਾਰਡ ਬਰਾਮਦ

11/27/2018 7:01:04 PM

ਕਪੂਰਥਲਾ (ਭੂਸ਼ਣ) : ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਵਿਚ ਜੇਲ ਪ੍ਰਸ਼ਾਸਨ ਵੱਲੋ ਚਲਾਈ ਸਰਚ ਮੁਹਿੰਮ ਦੌਰਾਨ ਇਕ ਕੈਦੀ ਅਤੇ ਇਕ ਹਵਾਲਾਤੀ ਤੋਂ 2 ਮੋਬਾਇਲ ਅਤੇ ਸਿਮ ਕਾਰਡ ਬਰਾਮਦ ਹੋਏ ਹਨ। ਦੋਵਾਂ ਖਿਲਾਫ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਰੋਹਿਤ ਚੌਧਰੀ ਦੇ ਹੁਕਮਾਂ 'ਤੇ ਸੂਬੇ ਦੀਆਂ ਜੇਲਾਂ ਵਿਚ ਚੱਲ ਰਹੀ ਸਰਚ ਮੁਹਿੰਮ ਦੇ ਤਹਿਤ ਏ. ਆਈ. ਜੀ. ਜੇਲ ਐੱਸ. ਪੀ. ਖੰਨਾ ਦੀ ਨਿਗਰਾਨੀ ਵਿਚ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਦੀ ਅਗਵਾਈ ਵਿਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਕੈਦੀ ਪ੍ਰੀਤਮ ਸਿੰਘ ਉਰਫ ਪਰਵਾਨਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿੱਲੀ ਚਾਓ ਥਾਣਾ ਨਕੋਦਰ ਜ਼ਿਲਾ ਜਲੰਧਰ ਤੋਂ ਇਕ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਇਆ । 
ਇਸ ਦੌਰਾਨ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਦੀ ਅਗਵਾਈ ਵਿਚ ਬੈਰਕ ਨੰਬਰ 5 ਦੇ ਕਮਰੇ ਨੰਬਰ 11 ਦੀ ਤਲਾਸ਼ੀ ਦੌਰਾਨ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਖੱਸਣ ਥਾਣਾ ਭੁਲੱਥ ਤੋਂ ਇਕ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਇਆ। ਦੋਵਾਂ ਮੁਲਜ਼ਮਾਂ ਤੱਕ ਜੇਲ ਕੰੰਪਲੈਕਸ ਵਿਚ ਕਿਵੇਂ ਮੋਬਾਇਲ ਪੁੱਜੇ ਅਤੇ ਇਨ੍ਹਾਂ ਨੂੰ ਮੋਬਾਇਲ ਪਹੁੰਚਾਉਣ ਵਾਲੇ ਲੋਕ ਕੌਣ ਸਨ, ਇਸ ਸਬੰਧੀ ਉਨ੍ਹਾਂ ਤੋਂ ਪੁੱਛਗਿਛ ਲਈ ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ ਤਾਂ ਕਿ ਮੋਬਾਇਲ ਦੇਣ ਵਾਲੇ ਮੁਲਜ਼ਮਾਂ ਦਾ ਖੁਲਾਸਾ ਹੋ ਸਕੇ।