ਬੀਤੇ ਦਿਨੀਂ ਜੇਲ੍ਹ ’ਚ ਹੋਈ ਲੜਾਈ ਉਪਰੰਤ ਜ਼ਿਲ੍ਹਾ ਜੇਲ੍ਹ ’ਚ ਹੋਈ ਅਚਨਚੇਤ ਚੈਕਿੰਗ

04/30/2022 4:48:10 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿਚ ਬੀਤੇ ਦਿਨੀਂ ਦੋ ਗਰੁੱਪਾਂ ਦੀ ਹੋਈ ਲੜਾਈ ਵਿਚ ਕੁਝ ਕੈਦੀ ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਜ਼ਿਲ੍ਹਾ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ। ਅੱਜ ਐੱਸ. ਐੱਸ. ਪੀ ਧਰੂਮਨ ਐੱਚ ਨਿੰਬਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਜ਼ਿਲ੍ਹਾ ਜੇਲ੍ਹ ਵਿਚ ਐੱਸ. ਪੀ. (ਡੀ) ਮੋਹਨ ਲਾਲ ਦੀ ਅਗਵਾਈ ਵਿਚ ਅਚਨਚੇਤ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਕਰੀਬ ਚਾਰ ਘੰਟੇ ਚੱਲੀ ਇਸ ਚੈਕਿੰਗ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਕ-ਇਕ ਬੈਰਕ ਨੂੰ ਚੈੱਕ ਕੀਤਾ ਗਿਆ। ਐੱਸ. ਪੀ. ਡੀ. ਦੀ ਅਗਵਾਈ ਵਾਲੀ ਇਸ ਟੀਮ ’ਚ ਦੋ ਡੀ. ਐੱਸ. ਪੀ. ਅਤੇ 100 ਦੇ ਕਰੀਬ ਹੋਰ ਪੁਲਸ ਮੁਲਾਜ਼ਮ ਸਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਚੈਕਿੰਗ ਜਾਰੀ ਰਹੇਗੀ।

Gurminder Singh

This news is Content Editor Gurminder Singh