ਗੁਰੂਹਰਸਹਾਏ ਦੇ ਕਿਸਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

02/05/2021 6:31:37 PM

ਗੁਰੂਹਰਸਹਾਏ (ਆਵਲਾ): ਕੇਂਦਰ ਸਰਕਾਰ ਵੱਲੋਂ ਜੋ ਤਿੰਨੋਂ ਖੇਤੀ ਕਾਲੇ ਕਾਨੂੰਨ ਬਿੱਲ ਪਾਸ ਕੀਤੇ ਗਏ ਹਨ ਉਸ ਨੂੰ ਰੱਦ ਕਰਾਉਣ ਲਈ  ਦੇਸ਼ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਹੋਏ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਇਸ ਦੌਰਾਨ ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੋਲੂ ਕਾ ਮੋਡ਼ ਦੇ ਹਰਪ੍ਰੀਤ ਨਾਮਕ ਕਿਸਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਮੋਦੀ ਜੀ ਨੂੰ ਬੜੇ ਭਰੇ ਮਨ ਨਾਲ ਪੱਤਰ ਲਿਖਿਆ, ਜਿਸ ਵਿੱਚ ਉਸ ਨੇ ਲਿਖਿਆ ਕਿ ਦੇਸ਼ ਅਤੇ ਦੁਨੀਅਾ ਦਾ ਢਿੱਡ ਭਰਨ ਵਾਲੇ ਅਤੇ ਅੰਨਦਾਤਾ ਤਿੰਨੇ ਕਾਲੇ ਕਾਨੂੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੜਾਕੇ ਦੀ ਠੰਡ ਵਿੱਚ ਦਿੱਲੀ ਦੀਆਂ ਸੜਕਾਂ ਤੇ ਸੌਣ ਲਈ ਮਜਬੂਰ ਹਨ ਜਿਸ ਵਿੱਚ ਨੱਬੇ ਪਚੱਨਵੇ ਸਾਲ ਦੇ ਬਜ਼ੁਰਗ,ਬੱਚੇ, ਬੀਬੀਆਂ ਅਤੇ ਨੌਜਵਾਨ ਸ਼ਾਮਲ ਹਨ। ਇਸ ਕੜਾਕੇ ਦੀ ਠੰਡ ਵਿੱਚ ਕਈ ਲੋਕ ਸ਼ਹੀਦ ਹੋ ਗਏ ਹਨ ਅਤੇ ਕਈ ਲੋਕ ਬਿਮਾਰ ਪਏ ਹਨ।

ਇਹ ਵੀ ਪੜ੍ਹੋ:  ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ

ਇਹ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਹੈ ਜੋ ਕਿ ਕਿਸਾਨ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇਸ ਅੰਦੋਲਨ ਨੂੰ ਸਰਕਾਰ ਅਤੇ ਕੁਝ ਮੀਡੀਆ ਵਲੋਂ  ਅੱਤਵਾਦੀ ਖਾਲਿਸਤਾਨੀ ਅਤੇ  ਟੁਕੜਾ-ਟੁਕੜਾ ਗੈਂਗ ਕਹਿ ਕੇ ਬੁਲਾ ਰਹੇ ਹਨ। ਜਿਸ ਨਾਲ ਮੇਰੇ ਮਨ ਨੂੰ ਬਹੁਤ ਦੁੱਖ ਹੋਇਆ। ਇਸ ਚਿੱਠੀ ਵਿਚ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜਿਸ ਦੇਸ਼ ਵਿੱਚ ਅਸੀਂ ਆਜ਼ਾਦੀ ਦਾ ਸਾਹ  ਲੈ ਰਹੇ ਹਾਂ, ਜਿਸ ਦੇਸ਼ ਦੀ ਆਜ਼ਾਦੀ ਵਿੱਚ 90 ਫੀਸਦੀ ਸ਼ਹੀਦ ਪੰਜਾਬੀ ਹੋਏ ਹੋਣ।

ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ

ਇਸ ਬਦਲੇ ਪੰਜਾਬੀਆਂ ਨੇ ਦੇਸ਼ ਤੋ ਕੁਝ ਵੀ ਨਹੀਂ ਮੰਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੋ ਕਿ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਸ਼ਹੀਦ ਹੋ ਗਏ ਸਨ ਉਹ ਵੀ ਇੱਕ ਪੰਜਾਬੀ ਕਿਸਾਨ ਦੇ ਪੁੱਤਰ ਸਨ। ਇਹ ਪੱਤਰ ਮੈਂ ਬੜੀ ਆਸ ਨਾਲ ਲਿਖ ਰਿਹਾ ਹਾਂ ਤੁਹਾਡਾ ਸਪੁੱਤਰ ਸ੍ਰੀ ਨਰਿੰਦਰ ਮੋਦੀ ਜੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਲਈ ਪਾਸ ਕੀਤੇ ਹਨ ਉਹ ਕਾਨੂੰਨ ਜਲਦ ਵਾਪਸ ਲੈਣ ਮੈਨੂੰ ਇਹ ਲੱਗਿਆ ਹੈ ਕਿ ਕੋਈ ਆਦਮੀ ਕਿਸੇ ਨੂੰ ਵੀ ਮਨ੍ਹਾ ਕਰ ਸਕਦਾ ਹੈ ਪਰ ਆਪਣੀ ਮਾਂ ਨੂੰ ਨਹੀਂ ਕਿਉਂਕਿ ਸਾਡੇ ਦੇਸ਼ ਦੇ ਲੋਕ ਮਾਂ ਨੂੰ ਰੱਬ ਦਾ ਦਰਜਾ ਦਿੰਦੇ ਹਨ। ਮਾਤਾ ਜੀ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਤੁਹਾਡੇ ਪੁੱਤਰ ਹਨ। ਮੈਨੂੰ ਲੱਗਾ ਕਿ ਸ੍ਰੀ ਨਰਿੰਦਰ ਮੋਦੀ ਜੀ ਤੁਹਾਡਾ ਕਹਿਣਾ ਕਦੀ ਨਹੀਂ ਮੋੜਨਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣੇ ਪੁੱਤਰ ਨੂੰ ਇਹ ਗੱਲ ਕਹਿ ਕੇ ਕਿ ਜਿਹੜੇ ਵੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ, ਉਸ ਨੂੰ ਵਾਪਸ ਕਰਾਉਣ ਗਏ ਪੂਰਾ ਦੇਸ਼ ਤੁਹਾਡਾ ਧੰਨਵਾਦ ਕਰੇਗਾ। ਮਾਤਾ ਜੀ ਮਾਂ ਆਪਣੇ ਬੱਚਿਆਂ ਦਾ ਕੰਨ ਫੜ੍ਹ ਕੇ ਹੁਕਮ ਦੇ ਸਕਦੀ ਹੈ ਜੇਕਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਹੁੰਦੇ ਹਨ ਤਾਂ ਇਹ ਜਿੱਤ ਪੂਰੇ ਦੇਸ਼ ਦੀ ਹੋਵੇਗੀ ਹਾਰੇਗਾ ਕੋਈ ਵੀ ਨਹੀਂ।

ਇਹ ਵੀ ਪੜ੍ਹੋ: ਕਾਂਗਰਸ ਦੀ ਕਠਪੁੱਤਲੀ ਬਣੇ ਪੁਲਸ ਅਫ਼ਸਰਾਂ ਦਾ ਨਾਂ ਅਕਾਲੀ ਦਲ ਦੀ ਲਾਲ ਡਾਇਰੀ ’ਚ ਹੋਵੇਗਾ ਦਰਜ: ਸੁਖਬੀਰ

ਨੋਟ- ਇਸ ਕਿਸਾਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੂੰ ਭੇਜੇ ਗਏ ਪੱਤਰ ਸਬੰਧੀ ਕੀ ਹੈ ਤੁਹਾਡੀ ਰਾਏ

Shyna

This news is Content Editor Shyna