ਪ੍ਰੈਸ ਕਾਨਫਰੰਸ ''ਚ ਛੋਟੇਪੁਰ ਨੇ ਬੇਨਕਾਬ ਕੀਤਾ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ, ਹੈਰਾਨ ਕਰਦਾ ਸੱਚ ਲਿਆਂਦਾ ਸਾਹਮਣੇ

08/26/2016 7:26:48 PM

ਚੰਡੀਗੜ੍ਹ : ਸਟਿੰਗ ਆਪ੍ਰੇਸ਼ਨ ਤੋਂ ਬਾਅਦ ਵਿਵਾਦਾਂ ''ਚ ਆਏ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਹੀ ਪਾਰਟੀ ''ਤੇ ਵੱਡਾ ਹਮਲਾ ਕੀਤਾ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਅਜਿਹੇ ਖੁਲਾਸੇ ਕੀਤੇ ਜਿਸ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੱਤਾ ਹੈ। ਯੂਥ ਮੈਨੀਫੈਸਟੋ ''ਤੇ ਖੜ੍ਹੇ ਹੋਏ ਵਿਵਾਦ ''ਤੇ ਬੋਲਦੇ ਹੋਏ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੇ ਮੀਡੀਆ ਸਾਹਮਣੇ ਉਹੋ ਕਿਹਾ ਸੀ ਜੋ ਸੱਚ ਸੀ ਜਦਕਿ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸੱਚ ਬੋਲਣ ਤੋਂ ਰੋਕਿਆ ਸੀ।
ਛੋਟੇਪੁਰ ਮੁਤਾਬਕ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਮੀਡੀਆ ਸਾਹਮਣੇ ਇਹ ਕਹਿਣਾ ਚਾਹੀਦਾ ਸੀ ਕਿ ਮੈਨੀਫੈਸਟੋ ਦੌਰਾਨ ਹੋਈ ਬੇਅਦਬੀ ਦੀ ਉਨ੍ਹਾਂ ਦੀ ਜਾਣਕਾਰੀ ਸੀ, ਜਿਸ ''ਤੇ ਛੋਟੇਪੁਰ ਨੇ ਕਿਹਾ ਕਿ ਉਹ ਇਕ ਸਿੱਖ ਹਨ ਇਸ ਲਈ ਉਹ ਅਜਿਹਾ ਨਹੀਂ ਕਰ ਸਕਦੇ ਅਤੇ ਜੇਕਰ ਉਹ ਝੂਠ ਬੋਲਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਪੰਥ ''ਚੋਂ ਛੇਕ ਦਿੰਦੀ ਤਾਂ ਇਸ ''ਤੇ ''ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਥ ''ਚੋਂ ਛੇਕ ਵੀ ਦਿੱਤਾ ਜਾਂਦਾ ਤਾਂ ਕੀ ਹੋ ਜਾਂਦਾ।'' ਇਸ ''ਤੇ ਛੋਟੇਪੁਰ ਨੇ ਕਿਹਾ ਕਿ ਸਿੱਖੀ ਲਈ ਤਾਂ ਉਨ੍ਹਾਂ ਨੇ ਵਜ਼ੀਰੀ ਛੱਡੀ ਸੀ ਅਤੇ ਡੇਢ ਸਾਲ ਜੇਲ ਕੱਟੀ ਉਹ ਅਜਿਹਾ ਕੰਮ ਨਹੀਂ ਕਰ ਸਕਦੇ ਹਨ।
ਛੋਟੇਪੁਰ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਦਿੱਲੀ ਚੋਣਾਂ ਸਮੇਂ 80 ਲੱਖ ਰੁਪਏ ਪੰਜਾਬ ''ਚੋਂ ਭੇਜੇ ਗਏ ਸਨ ਜਿਨ੍ਹਾਂ ''ਚੋਂ 20 ਲੱਖ ਰੁਪਏ ਉਹ ਖੁਦ ਦੇ ਕੇ ਆਏ ਸਨ। ਛੋਟੇਪੁਰ ਨੇ ਕਿਹਾ ਕਿ ਆਪਣੇ 40 ਸਾਲ ਦੇ ਸਿਆਸੀ ਸਫਰ ਦੌਰਾਨ ਉਨ੍ਹਾਂ ਨੇ ਕਦੇ ਕਿਸੇ ਨਾਲ ਹੇਰਾਫੇਰੀ ਨਹੀਂ ਕੀਤੀ। ਸਟਿੰਗ ਦੇ ਮੁੱਦੇ ''ਤੇ ਛੋਟੇਪੁਰ ਨੇ ਕਿਹਾ ਕਿ ਪਾਰਟੀ ਸਿਆਸੀ ਬਦਲਾਖੋਰੀ ਦੇ ਚੱਲਦੇ ਉਨ੍ਹਾਂ ''ਤੇ ਦੋਸ਼ ਲਗਾ ਰਹੀ ਹੈ।

Gurminder Singh

This news is Content Editor Gurminder Singh