ਪਾਕਿਸਤਾਨ ਸਿੱਧੇ ਰਾਹ ਤੁਰਿਆ ਤਾਂ ਕੈਪਟਨ ਪੁੱਠਾ ਬੋਲ ਰਿਹੈ : ਚੰਦੂਮਾਜਰਾ

12/11/2018 11:03:25 AM

ਨਵੀਂ ਦਿੱਲੀ/ਚੰਡੀਗੜ੍ਹ : ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਤਾਰਪੁਰ ਲਾਂਘੇ 'ਤੇ ਪਾਕਿ ਬਾਰੇ ਦਿੱਤੇ ਬਿਆਨ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਹੁਣ ਪਾਕਿਸਤਾਨ ਸਿੱਧੇ ਰਾਹ 'ਤੇ ਤੁਰਨ ਲੱਗਿਆ ਹੈ ਤਾਂ ਕੈਪਟਨ ਪੁੱਠਾ-ਸਿੱਧਾ ਬੋਲ ਰਹੇ ਹਨ। ਉਨ੍ਹਾਂ ਨੇ ਕੈਪਟਨ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਜੇ ਵੀ ਖੁਦ ਨੂੰ ਫੌਜੀ ਸਮਝਦੇ ਹਨ ਅਤੇ ਆਪਣੀ ਦਬਕੇ ਮਾਰਨ ਦੀ ਪੁਰਾਣੀ ਆਦਤ ਪੁਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਕਰਤਾਰਪੁਰ ਲਾਂਘੇ ਨੂੰ ਆਈ. ਐੱਸ. ਆਈ. ਦੀ ਸਾਜਿਸ਼ ਦੱਸਿਆ ਹੈ, ਜੋ ਕਿ ਦੇਸ਼ ਦੀ ਅਮਨ-ਸ਼ਾਂਤੀ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕਲੇਸ਼ ਕਰਨ ਦੀ ਥਾਂ ਕੈਪਟਨ ਨੂੰ ਸੰਗਤ ਦੇ ਜਜ਼ਬਾਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਚੰਦੂਮਾਜਰਾ ਵਲੋਂ ਇਹ ਮੁੱਦਾ ਐੱਨ. ਡੀ. ਏ. ਦੀ ਆਲ ਪਾਰਟੀ ਮੀਟਿੰਗ 'ਚ ਚੁੱੱਕਿਆ ਗਿਆ ਹੈ। ਚੰਦੂਮਾਜਰਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਦੋਹਾਂ ਮੁਲਕਾਂ ਦਾ ਦਿਲ ਜੋੜੇਗਾ ਅਤੇ ਪਿਆਰ ਭਾਵਨਾ ਵਧੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਿਆਂਵਾਲਾ ਕਾਂਡ 'ਤੇ ਬਰਤਾਨੀਆ ਸਰਕਾਰ ਵਲੋਂ ਮੁਆਫੀ ਮੰਗੇ ਜਾਣ ਦਾ ਵੀ ਮੁੱਦਾ ਚੁੱਕਿਆ ਹੈ। 

Babita

This news is Content Editor Babita