ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ

04/09/2022 1:43:22 PM

ਲੁਧਿਆਣਾ (ਰਾਜ) - ਸਿਵਲ ਹਸਪਤਾਲ ਕਹਿਣ ਨੂੰ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਅਡਵਾਂਸ ਹਸਪਤਾਲ ਹੈ ਪਰ ਇਸਦੀ ਵਿਵਸਥਾ ਬਿਲਕੁਲ ਦੀ ਬਦਹਾਲ ਹੈ। ਭਾਂਵੇ ਹਲਕਾ (ਸੈਂਟਰਲ) ਦੇ ਵਿਧਾਇਕ ਅਸ਼ੋਕ ਪਰਾਸ਼ਰ ਸਮੇਂ ਸਮੇਂ ’ਤੇ ਰਾਊਂਡ ਲਗਾ ਕੇ ਹਸਪਤਾਲ ਦੀ ਵਿਵਸਥਾ ਸੁਧਾਰਨ ਵਿਚ ਲੱਗੇ ਹਨ ਪਰ ਹਸਪਤਾਲ ਦੇ ਕਈ ਡਾਕਟਰ ਅਤੇ ਸਟਾਫ ਇਸ ਵਿਵਸਥਾ ਨੂੰ ਬਦਲਣਾ ਨਹੀਂ ਚਾਹੁੰਦੇ। ਉਹ ਖੁਦ ਤੋਂ ਉਪਰ ਕਿਸੇ ਨੂੰ ਨਹੀਂ ਸਮਝਦੇ ਹਨ। ਇਸ ਲਈ ਮਿਹਰਬਾਨ ਦੇ ਇਲਾਕੇ ’ਚ ਕੁੱਟਮਾਰ ਦੇ ਮਾਮਲੇ ਵਿਚ ਗੰਭੀਰ ਹਾਲਤ ਵਿਚ ਆਈ ਇਕ ਗਰਭਵਤੀ ਕੁੜੀ 20 ਘੰਟੇ ਤੱਕ ਹਸਪਤਾਲ ਵਿਚ ਰਹੀ ਪਰ ਉਸਨੂੰ ਸਹੀ ਢੰਗ ਨਾਲ ਇਲਾਜ ਨਸੀਬ ਨਹੀਂ ਹੋਇਆ। 

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ

ਕੁੜੀ ਦੇ ਪਰਿਵਾਰ ਵਾਲਿਆਂ ਨੇ ਡਿਊਟੀ ’ਤੇ ਮੌਜੂਦ ਡਾਕਟਰ ਅਤੇ ਸਟਾਫ ’ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਉਹ ਰਾਤ ਤੋਂ ਆਏ ਹੋਏ ਹਨ। ਰਾਤ ਨੂੰ ਪਹਿਲਾ ਅਡਮਿਟ ਨਹੀਂ ਕਰ ਰਹੇ ਸੀ। ਫਿਰ ਕਿਸੇ ਤਰਾਂ ਅਡਮਿਟ ਕੀਤਾ ਤਾਂ ਸਿਰਫ ਡਿਪ ਲਗਾ ਕੇ ਛੱਡ ਦਿੱਤੀ। ਕੁੜੀ ਦੇ ਢਿੱਡ ’ਚ ਦਰਦ ਹੁੰਦਾ ਰਿਹਾ ਪਰ ਕਿਸੇ ਨੇ ਦਵਾ ਨਹੀਂ ਦਿੱਤੀ। ਵਾਰ ਵਾਰ ਰੌਲਾ ਪਾਉਣ ’ਤੇ ਡਾਕਟਰ ਅਤੇ ਸਟਾਫ ਵਲੋਂ ਦੁਰਵਿਵਹਾਰ ਕੀਤਾ ਗਿਆ। ਆਖਿਰ ਫਿਰ ਉਨ੍ਹਾਂ ਨੂੰ ਟੈਸਟ ਤੇ ਸਕੈਨ ਦੇ ਬਹਾਨੇ ਇਧਰ ਉਧਰ ਭਟਕਾਇਆ ਗਿਆ। 

ਪਰਿਵਾਰ ਦਾ ਦੋਸ਼ ਹੈ ਕਿ ਚੱਲਣ ਵਿਚ ਅਸਮਰੱਥ ਕੁੜੀ ਨੂੰ ਜਦ ਇਧਰ ਉਧਰ ਲੈ ਕੇ ਗਏ ਤਾਂ ਉਹ ਡਿੱਗ ਪਈ। ਇਹ ਸਾਰੀ ਵਿਵਸਥਾ ਸੁਣਾਉਂਦੇ ਹੋਏ ਉਸਦੀ ਮਾਂ ਵੀ ਬੇਹੋਸ਼ ਹੋ ਕੇ ਡਿੱਗ ਗਈ। ਦੱਸ ਦੇਈਏ ਕਿ ਸ਼ੁੱਕਰਵਾਰ ਸਰਕਾਰੀ ਛੁੱਟੀ ਸੀ। ਸਿਰਫ ਐਮਰਜੈਂਸੀ ਵਿਚ ਡਾਕਟਰ ਮੌਜੂਦ ਸਨ। ਜਾਣਕਾਰੀ ਦਿੰਦੇ ਮੇਹਰਬਾਨ ਦੇ ਪਿੰਡ ਸੁਜਾਤਵਾਲ ਦੀਰਹਿਣ ਵਾਲੀ ਨਾਨਕੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਉਸਦਾ ਮਾਮਾ ਗੁਰਨਾਮ ਸਿੰਘ ਘਰ ਆਇਆ ਸੀ। ਇਸ ਦੌਰਾਨ ਰੰਜਿਸ਼ ਕੁਝ ਨੌਜਵਾਨਾਂ ਨੇ ਉਸਦੇ ਮਾਮਾ ’ਤੇ ਹਮਲਾ ਕਰ ਦਿੱਤਾ ਸੀ। ਜਦ ਉਹ ਅਤੇ ਉਸਦੀ ਦੂਜੀ ਭੈਣ ਨੈਨਸੀ ਬਚਾਅ ਕਰਨ ਗਈ ਤਾਂ ਮੁਲਜ਼ਮ ਨੌਜਵਾਨਾਂ ਨੇ ਉਨਾਂ ਨਾਲ ਵੀ ਕੁੱਟਮਾਰ ਕੀਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 16 ਲੋਕ ਹਥਿਆਰਾਂ ਸਣੇ ਗ੍ਰਿਫ਼ਤਾਰ, ਕਈ ਗੈਂਗਸਟਰ ਵੀ ਸ਼ਾਮਲ

 ਨਾਨਕੀ ਦਾ ਕਹਿਣਾ ਹੈ ਕਿ ਭੈਣ ਨੈਨਸੀ ਦੋ ਮਹੀਨਿਆਂ ਦੀ ਗਰਭਵਤੀ ਹੈ। ਮੁਲਜ਼ਮ ਨੌਜਵਾਨਾਂ ਨੇ ਉਸਦੇ ਢਿੱਡ ’ਤੇ ਲੱਤ ਮਾਰੀ, ਜਿਸ ਕਾਰਨ ਉਹ ਡਿੱਗ ਗਈ। ਨੇੜੇ ਦੇ ਲੋਕਾਂ ਦੇ ਆਉਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ ਅਤੇ ਨੈਨਸੀ ਨੂੰ ਲੈ ਕੇ ਤੁਰੰਤ ਸਿਵਲ ਹਸਪਤਾਲ ਪੁੱਜ ਗਏ ਸੀ। ਰਾਤ ਨੂੰ ਐਮਰਜੈਂਸੀ ਵਿਚ ਪੁੱਜੇ ਤਾਂ ਪਹਿਲਾ ਡਾਕਟਰਾਂ ਨੇ ਕਾਫੀ ਦੇਰ ਤੱਕ ਇੰਤਜਾਰ ਕਰਵਾਇਆ ਉਹ ਬਾਹਰ ਬੈਠ ਕੇ ਇੰਤਜਾਰ ਕਰਦੇ ਰਹੇ। ਇਸਦੇ ਬਾਅਦ ਕੁਝ ਦੇਰ ਉਨਾਂ ਨੂੰ ਐਮਰਜੈਂਸੀ ਰੱਖ ਕੇ ਫਿਰ ਜੱਚਾ ਬੱਚਾ ਵਿਚ ਭੇਜ ਦਿੱਤਾ ਗਿਆ ਸੀ। 

ਉਥੇ ਸਟਾਫ ਪਹਿਲਾ ਕੁੜੀ ਨੂੰ ਅਡਮਿਟ ਕਰਨ ਨੂੰ ਟਾਲ ਮਟੋਲ ਕਰਦਾ ਰਿਹਾ। ਕਾਫੀ ਦੇਰ ਬਾਅਦ ਉਨ੍ਹਾਂ ਨੇ ਅੰਦਰ ਅਡਮਿਟ ਕੀਤਾ ਅਤੇ ਫਿਰ ਜਿਸ ਬੈਠ ਵਿਚ ਲੇਟਿਆ ਗਿਆ ਉਥੇ ਪਹਿਲਾ ਤੋਂ ਮਹਿਲਾ ਲੇਟੀ ਹੋਈ ਸੀ। ਇਕ ਬੈਡ ’ਤੇ ਦੋਵਾਂ ਦਾ ਇਲਾਜ ਕੀਤਾ। ਨਾਨਕੀ ਦਾ ਦੋਸ਼ ਹੈ ਕਿ ਇਸਦੇ ਬਾਅਦ ਉਸਦੀ ਭੈਣ ਨੂੰ ਸਿਰਫ਼ ਡ੍ਰਿਪ ਲਗਾ ਕੇ ਛੱਡ ਦਿੱਤਾ ਗਿਆ। ਉਹ ਦਰਦ ਨਾਲ ਸਾਰੀ ਰਾਤ ਤੜਫਦੀ ਰਹੀ ਪਰ ਕੋਈ ਦਵਾ ਨਹੀਂ ਦਿੱਤੀ ਗਈ। 

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ

ਉਨ੍ਹਾਂ ਦਾ ਕਹਿਣਾ ਕਿ ਜਿਵੇਂ ਤਿਵੇਂ ਉਨ੍ਹਾਂ ਨੇ ਰਾਤ ਗੁਜ਼ਾਰ ਲਈ ਸੀ ਹੁਣ ਸਟਾਫ ਕਹਿਣ ਲੱਗਾ ਉਨ੍ਹਾਂ ਦੀ ਡਿਊਟੀ ਨਹੀਂ। ਇਸਦੇ ਬਾਅਦ ਸਕੈਨ ਕਰਵਾਉਣ ਨੂੰ ਕਿਹਾ ਗਿਆ ਪਰ ਸਿਵਲ ਹਸਪਤਾਲ ਵਿਚ ਛੁੱਟੀ ਕਾਰਨ ਸਕੈਨ ਵਿਭਾਗ ਬੰਦ ਸੀ। ਜਦ ਉਹ ਬਾਹਰ ਤੋਂ ਸਕੈਨ ਕਰਵਾਉਣ ਗਏ ਤਾਂ ਬਾਹਰੀ ਡਾਕਟਰਾਂ ਨੇ ਮਨਾਂ ਕਰ ਦਿੱਤਾ, ਕਿਉਂਕਿ ਸਿਵਲ ਹਸਪਤਾਲ ਦੇ ਡਾਕਟਰ ਨੇ ਪਰਚੀ ’ਤੇ ਸਕੈਨ ਦੇ ਬਾਰੇ ਵਿਚ ਲਿਖ ਕੇ ਨਹੀਂ ਦਿੱਤਾ ਸੀ। ਉਹ ਫਿਰ ਦੋਬਾਰਾ ਜੱਚਾ ਬੱਚਾ ਵਿਭਾਗ ਵਿਚ ਆਏ ਤਾਂ ਉਨ੍ਹਾਂ ਨੇ ਕੁੜੀ ਨੂੰ ਅਡਮਿਟ ਨਹੀਂ ਕੀਤਾ। ਫਿਰ ਉਹ ਐਮਰਜੈਂਸੀ ’ਚ ਗਏ, ਉਥੇ ਵੀ ਡਾਕਟਰ ਅਤੇ ਸਟਾਫ ਨੇ ਉਨ੍ਹਾਂ ਨਾਲ ਸਹੀ ਢੰਗ ਨਾਲ ਗੱਲ ਨਾ ਕਰਦਿਆਂ ਬਾਹਰ ਕੱਢ ਦਿੱਤਾ। 

ਮੀਡੀ ਕਰਮਚਾਰੀਆਂ ਦੇ ਆਉਣ ਦੇ ਬਾਅਦ ਸ਼ੁਰੂ ਹੋਇਆ ਇਲਾਜ
ਗਰਭਵਤੀ ਮਹਿਲਾ ਕਾਫੀ ਦੇਰ ਤੱਕ ਰਸਤੇ ਵਿਚ ਪਈ ਰਹੀ। ਇਸਦੇ ਬਾਵਜੂਦ ਕੋਈ ਚੁੱਕਣ ਲਈ ਨਹੀਂ ਆਇਆ। ਜਦ ਮੀਡੀਆ ਨੂੰ ਇਸ ਗੱਲ ਦੀ ਭਨਕ ਲੱਗੀ ਤਾਂ ਮੌਕੇ ’ਤੇ ਨਿਊਜ ਕਵਰੇਜ ਲਈ ਮੀਡੀਆ ਕਰਮਚਾਰੀ ਪੁੱਜ ਗਏ। ਮਹਿਲਾ ਦਾ ਖ਼ਰਾਬ ਹਾਲਤ ਨੂੰ ਦੇਖਦੇ ਹੋਏ ਮੀਡੀਆ ਕਰਮਚਾਰੀਆਂ ਨੇ ਡਾਕਟਰਾਂ ਨਾਲ ਸੰਪਰਕ ਕਰੇ ਉਸ ਮਹਿਲਾ ਨੂੰ ਜੱਚਾ ਬੱਚਾ ਵਿਚ ਬਣੇ ਲੇਬਰ ਰੂਮ ਅਡਮਿਟ ਕਰਵਾਇਆ। ਜਿਥੇ ਫਿਰ ਤੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News