ਕਲਯੁੱਗੀ ਸਹੁਰਿਆਂ ਨੇ ਗਰਭਵਤੀ ਨੂੰਹ ਦੇ ਖਾਣੇ 'ਚ ਮਿਲਾਇਆ ਜ਼ਹਿਰ, ਹੋਈ ਮੌਤ

07/11/2019 2:04:50 PM

ਗੁਰਦਾਸਪੁਰ (ਵਿਨੋਦ)—ਇਕ ਨਵ-ਵਿਆਹੁਤਾ ਨੂੰ ਦਾਜ ਦੇ ਕਾਰਨ ਪ੍ਰੇਸ਼ਾਨ ਕਰਨ ਅਤੇ ਉਸ ਦਾ ਗਰਭਪਾਤ ਕਰਵਾਉਣ ਦੇ ਲਈ ਰੋਟੀ 'ਚ ਜ਼ਹਿਰੀਲੀ ਦਵਾਈ ਪਾ ਕੇ ਖਿਲਾਉਣ ਦੇ ਕਾਰਨ ਉਸ ਦੀ ਮੌਤ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਤੇ ਸਹੁਰੇ ਦੇ ਵਿਰੁੱਧ ਧਾਰਾ 323, 328,304ਏ, 498ਏ ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਹੈ, ਪਰ ਸਾਰੇ ਦੋਸ਼ੀ ਫਰਾਰ ਹੋ ਗਏ ਹਨ। 

ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ਼ ਕੁਲਵਿੰਦਰ ਸਿੰਘ ਨੇ ਇਸ ਸ਼ਰਮਨਾਕ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਔਰਤ ਸਰਬਜੀਤ ਕੌਰ ਪਤਨੀ ਗੁਰਦੇਵ ਸਿੰਘ ਨਿਵਾਸੀ ਪਿੰਡ ਸਿਰਕੀਆ ਨੇ 19 ਜੂਨ 2009 ਨੂੰ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਲੜਕੀ ਸਿਮਰਨਜੀਤ ਕੌਰ ਦਾ ਵਿਆਹ 18 ਜਨਵਰੀ 2018 ਨੂੰ ਦੋਸ਼ੀ ਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਗੁਰਦਾਸਪੁਰ ਦੇ ਨਾਲ ਹੋਇਆ ਸੀ ਅਤੇ ਵਿਆਹ ਦੇ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ, ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਲੜਕੀ ਦੀ ਦਾਜ ਘੱਟ ਲਿਆਉਣ ਅਤੇ ਪੇਕਿਆਂ ਤੋਂ ਰਾਇਲ ਇੰਫੀਲਡ ਮੋਟਰਸਾਈਕਲ ਲੈ ਕੇ ਆਉਣ ਦੇ ਲਈ ਪ੍ਰੇਸ਼ਾਨ ਕੀਤਾ ਜਾਣ ਲੱਗਾ। ਇਸ ਸ਼ਿਕਾਇਤ ਦੀ ਜਾਂਚ ਪੁਲਸ ਮਹਿਲਾ ਸੈੱਲ ਵੱਲੋਂ ਕੀਤੀ ਜਾ ਰਹੀ ਹੈ। 

ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਸਿਮਰਨਜੀਤ ਕੌਰ ਗਰਭਵਤੀ ਹੋ ਗਈ। ਮ੍ਰਿਤਕਾ ਦਾ ਪਤੀ ਸਮੇਤ ਉਸ ਦੀ ਸੱਸ ਹਰਜੀਤ ਕੌਰ ਅਤੇ ਸਹੁਰਾ ਦਲਜੀਤ ਸਿੰਘ ਇਹ ਨਹੀਂ ਚਾਹੁੰਦੇ ਸੀ ਕਿ ਸਿਮਰਨਜੀਤ ਕੌਰ ਦੇ ਘਰ ਅਜੇ ਔਲਾਦ ਪੈਦਾ ਹੋਏ। ਸ਼ਿਕਾਇਤ ਦੇ ਵਿਚ ਸਰਬਜੀਤ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਸਿਮਰਨਜੀਤ ਕੌਰ ਗਰਭਪਾਤ ਕਰਵਾਉਣ ਦੇ ਪੱਖ ਵਿਚ ਨਹੀਂ ਸੀ, ਪਰ ਉਸ ਦੇ ਸਹੁਰੇ ਪਰਿਵਾਰ ਨੇ ਗਰਭਪਾਤ ਕਰਨ ਦੇ ਲਈ ਜ਼ਹਿਰੀਲੀ ਦਵਾਈ ਰੋਟੀ ਵਿਚ ਪਾ ਕੇ ਸਿਮਰਨਜੀਤ ਨੂੰ ਖਿਲਾ ਦਿੱਤੀ। ਜਿਸ ਨਾਲ ਸਿਮਰਨਜੀਤ ਕੌਰ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਗੁਰਦਾਸਪੁਰ ਹਸਪਤਾਲ ਲਿਆਂਦਾ ਗਿਆ। ਸਿਮਰਨਜੀਤ ਕੌਰ ਦੀ ਹਾਲਤ ਗੰਭੀਰ ਹੋਣ ਤੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੇ ਚਲਦੇ ਉਸ ਦੀ ਬੀਤੇ ਦਿਨ ਮੌਤ ਹੋ ਗਈ। ਪੁਲਸ ਅਧਿਕਾਰੀ ਦੇ ਅਨੁਸਾਰ ਇਸ ਸਬੰਧੀ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Shyna

This news is Content Editor Shyna