ਝੋਲਾਛਾਪ ਡਾਕਟਰ ਦੀ ਭੇਟ ਚੜ੍ਹੀ ਗਰਭਵਤੀ ਔਰਤ, ਨਵਜੰਮੇ ਬੱਚੇ ਦੀ ਵੀ ਹੋਈ ਮੌਤ

08/09/2021 10:19:31 PM

ਲੁਧਿਆਣਾ(ਰਾਜ)- ਝੋਲਾਛਾਪ ਮਹਿਲਾ ਡਾਕਟਰ ਦੀ ਭੇਟ ਇਕ ਗਰਭਵਤੀ ਚੜ੍ਹ ਗਈ। ਝੋਲਾਛਾਪ ਮਹਿਲਾ ਨੇ ਆਪਣੇ ਘਰ ਦੇ ਨਰਸਿੰਗ ਹੋਮ ’ਚ ਔਰਤ ਦੀ ਡਲਿਵਰੀ ਕਰ ਦਿੱਤੀ। ਝੋਲਾਛਾਪ ਮਹਿਲਾ ਦੀ ਲਾਪ੍ਰਵਾਹੀ ਨਾਲ ਔਰਤ ਅਤੇ ਉਸ ਦੇ ਨਵ-ਜੰਮੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਸਿਮਰਨ (25) ਹੈ। ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ ਸੀ ਪਰ ਕਾਰਵਾਈ ਦੀ ਜਗ੍ਹਾ ਪੁਲਸ ਨੇ ਝੋਲਾਛਾਪ ਅਤੇ ਪੀੜਤ ਪਰਿਵਾਰ ਦਾ ਸਮਝੌਤਾ ਕਰਵਾ ਦਿੱਤਾ। ਉਧਰ, ਸਿਵਲ ਹਸਪਤਾਲ ਵਿਚ ਔਰਤ ਦਾ ਪੋਸਟਮਾਰਟਮ ਹੋਇਆ। ਡਾਕਟਰ ਮੋਨਿਕਾ, ਡਾ. ਅਤਿਸ਼, ਡਾ. ਜਜਦੀਪ ਤਿੰਨ ਡਾਕਟਰਾਂ ਨੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਔਰਤ ਅਤੇ ਬੱਚੇ ਦੀਆਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ।

ਇਹ ਵੀ ਪੜ੍ਹੋ- ਚੋਰਾਂ ਦੀ ਪਾੜ ਲਾ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਹੋਈ ਨਾਕਾਮ
ਜਾਣਕਾਰੀ ਮੁਤਾਬਕ ਸਿਮਰਨ ਦਾ ਪੇਕਾ ਘਰ ਪ੍ਰੀਤਮ ਨਗਰ ’ਚ ਹੈ, ਜਦੋਂਕਿ ਉਸ ਦਾ ਵਿਆਹ ਟਿੱਬਾ ਰੋਡ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ। ਸਿਮਰਨ ਗਰਭਵਤੀ ਸੀ ਅਤੇ ਉਸ ਦੇ 9 ਮਹੀਨੇ ਹੋ ਚੁੱਕੇ ਸਨ। ਪਰਿਵਾਰ ਨੇੜੇ ਹੀ ਰਹਿਣ ਵਾਲੀ ਇਕ ਔਰਤ ਨਰਸ਼ ਤੋਂ ਉਸ ਦਾ ਚੈੱਕਅਪ ਕਰਵਾ ਰਹੇ ਸਨ। ਉਸ ਨਰਸ ਨੇ ਆਪਣੇ ਘਰ ਵਿਚ ਨਰਸਿੰਗ ਹੋਮ ਖੋਲ੍ਹ ਰੱਖਿਆ ਹੈ, ਜਦੋਂਕਿ ਖੁਦ ਇਕ ਨਰਸਿੰਗ ਹੋਮ ’ਚ ਕੰਮ ਕਰਦੀ ਹੈ, ਜਿੱਥੇ ਉਕਤ ਔਰਤ ਝੋਲਾਛਾਪ ਨੇ ਸਿਮਰਨ ਦੀ ਡਲਿਵਰੀ ਘਰ ਵਿਚ ਹੀ ਸ਼ੁਰੂ ਕਰ ਦਿੱਤੀ। ਡਲਿਵਰੀ ਦੌਰਾਨ ਨਵਜਾਤ ਦੀ ਮੌਤ ਹੋ ਗਈ, ਜਦੋਂਕਿ ਕੁਝ ਹੀ ਸਮੇਂ ਬਾਅਦ ਹਾਲਤ ਵਿਗੜਨ ਕਾਰਨ ਸਿਮਰਨ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਕੋਲ ਨਾ ਕੋਈ ਡਿਗਰੀ ਅਤੇ ਨਾ ਹੀ ਕੋਈ ਲਾਇਸੈਂਸ ਹੈ। ਫਿਰ ਵੀ ਪੁਲਸ ਨੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਧਰ, ਜਦੋਂ ਇਸ ਸਬੰਧੀ ਥਾਣਾ ਟਿੱਬਾ ਦੇ ਜਾਂਚ ਅਧਿਕਾਰੀ ਸੁਖਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕੇਸ ’ਚ ਪਰਿਵਾਰ ਨੇ ਸਮਝੌਤਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਨਾਈਜੀਰੀਅਨ ਮਹਿਲਾ ਤੇ ਉਸਦਾ ਸਾਥੀ ਕਰੋੜਾਂ ਦੀ ਹੈਰੋਇਨ ਸਮੇਤ ਕਾਬੂ
ਡਾ. ਵਿਵੇਕ ਕਟਾਰੀਆ, ਅਸਿਸਟੈਂਟ ਸਿਵਲ ਸਰਜਨ, ਲੁਧਿਆਣਾ ਨੇ ਕਿਹਾ ਕਿ ਮੇਰੇ ਧਿਆਨ ’ਚ ਇਹ ਕੇਸ ਨਹੀਂ ਸੀ। ਹੁਣ ਮੇਰੇ ਧਿਆਨ ’ਚ ਆਇਆ ਹੈ। ਸੰਬਧਤ ਵਿਭਾਗ ਨੂੰ ਕਹਿ ਕੇ ਇਸ ਨੂੰ ਚੈੱਕ ਕਰਵਾਇਆ ਜਾਵੇਗਾ ਅਤੇ ਘਰ ’ਚ ਡਲਿਵਰੀ ਕਰਨ ਵਾਲੀ ਔਰਤ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa