ਪੰਜਾਬ ਤੋਂ ਹੀ ਮਿਲੀ ਹੈ ਮੈਨੂੰ ਪਛਾਣ : ਪ੍ਰੀਤੀ ਸਪਰੂ

04/29/2018 4:12:28 AM

ਪੰਜਾਬੀ ਪ੍ਰਸ਼ੰਸਕਾਂ ਦੇ ਕਹਿਣ 'ਤੇ ਹੀ ਫਿਲਮ 'ਚ ਕੀਤੀ ਹੈ ਵਾਪਸੀ
ਲੁਧਿਆਣਾ(ਮੀਨੂ)-17 ਸਾਲ ਤੋਂ ਬਾਅਦ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਵਿਚ ਪੰਜਾਬੀ ਸਕਰੀਨ 'ਤੇ ਵਾਪਸੀ ਕਰ ਰਹੀ ਪੰਜਾਬੀਆਂ ਦੇ ਦਿਲਾਂ ਦੀਆਂ ਧੜਕਣਾਂ ਨੂੰ ਵਧਾ ਦੇਣ ਵਾਲੀ ਪੰਜਾਬੀ ਤੇ ਬਾਲੀਵੁੱਡ ਐਕਟ੍ਰੈੱਸ ਪ੍ਰੀਤੀ ਸਪਰੂ ਨੇ ਕਿਹਾ ਕਿ ਮੇਰੀ ਪਛਾਣ ਮੈਨੂੰ ਪੰਜਾਬ ਤੋਂ ਹੀ ਮਿਲੀ ਹੈ। ਪੰਜਾਬ ਦੀ ਮਿੱਟੀ ਨਾਲ ਮੇਰਾ ਦਿਲ ਦਾ ਰਿਸ਼ਤਾ ਹੈ। ਮੈਨੂੰ ਕਾਫੀ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਅਤੇ ਸੀਰੀਅਲਜ਼ ਵਿਚ ਕੰਮ ਕਰਨ ਦੇ ਆਫਰਜ਼ ਆਏ ਹਨ ਪਰ ਮੈਂ ਸਾਰੇ ਆਫਰਜ਼ ਨਕਾਰ ਕੇ ਪੰਜਾਬੀ ਫਿਲਮ ਨਾਲ ਆਪਣੀ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੀ ਰਿਲੀਜ਼ਿੰਗ ਮਿਤੀ ਕੁਝ ਹੀ ਦਿਨਾਂ ਵਿਚ ਐਲਾਨ ਦਿੱਤੀ ਜਾਵੇਗੀ। ਇਸ ਫਿਲਮ ਸਬੰਧੀ ਦੱਸਦੇ ਹੋਏ ਕਿਹਾ ਕਿ ਪੰਜਾਬੀਆਂ ਨੂੰ ਇਹ ਫਿਲਮ ਕਾਫੀ ਪਸੰਦ ਆਵੇਗੀ, ਕਿਉਂਕਿ ਫੁਲ ਆਫ ਕਾਮੇਡੀ, ਇਸ ਫਿਲਮ ਵਿਚ ਨੂੰਹ-ਸੱਸ ਦੀ ਜੁਗਲਬੰਦੀ ਨੂੰ ਦਰਸਾਇਆ ਗਿਆ ਹੈ। ਸੱਸ ਦੇ ਰੋਲ ਨੂੰ ਪੰਜਾਬੀ ਅਕਾਦਾਰਾ ਨਿਰਮਲ ਰਿਸ਼ੀ, ਨੂੰਹ ਦੀ ਭੂਮਿਕਾ ਪ੍ਰੀਤੀ ਸਪਰੂ ਤੇ ਉਨ੍ਹਾਂ ਦੀਆਂ ਨੂੰਹ ਦਾ ਰੋਲ ਪ੍ਰਭਜੋਤ ਗਰੇਵਾਲ ਤੇ ਨਵਦੀਪ ਨੇ ਨਿਭਾਇਆ ਹੈ। ਤਿੰਨ ਪੀੜ੍ਹੀਆਂ 'ਤੇ ਆਧਾਰਤ ਇਹ ਫਿਲਮ ਕਾਫੀ ਐਂਟਰਟੇਨਮੈਂਟ ਕਰਦੀ ਹੈ। 24 ਸਾਲ ਦੀ ਉਮਰ 'ਚ ਡਾਇਰੈਕਟ ਕੀਤੀ ਹੈ ਫਿਲਮ : ਇਸ ਫਿਲਮ ਨੂੰ 24 ਸਾਲਾ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਯੁਵਰਾਜ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸ਼ਹਿਰ ਦੇ ਡੀ. ਏ. ਵੀ. ਸਕੂਲ 'ਚ ਹੋਈ ਹੈ ਤੇ ਇਸ ਤੋਂ ਬਾਅਦ ਉਹ ਮੁੰਬਈ ਵਿਚ ਪ੍ਰੋਡਕਸ਼ਨ ਦੇ ਪ੍ਰੋਫੈਸ਼ਨਲ ਕੋਰਸ ਲਈ ਚਲੇ ਗਏ ਸਨ। ਹੁਣ ਆਪਣੀ ਪਹਿਲੀ ਪੰਜਾਬੀ ਮੂਵੀ 'ਕਾਕੇ ਦਾ ਵਿਆਹ' ਡਾਇਰੈਕਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਡਾਇਰੈਕਟ ਕਰਨ ਵਿਚ ਮਿਸਟਰ ਵਿਨੀਤ ਉਪਾਧਿਆਏ ਵੀ ਉਨ੍ਹਾਂ ਦੇ ਨਾਲ ਹਨ। ਮਿਊਜ਼ਿਕ ਬੰਟੀ ਬੈਂਸ ਨੇ ਦਿੱਤਾ ਹੈ। ਇਸ ਦੀ ਸਕ੍ਰਿਪਟ ਪ੍ਰਿੰਸ ਕੰਵਲਜੀਤ ਨੇ ਤਿਆਰ ਕੀਤੀ ਹੈ। ਮੇਰੀ ਪਹਿਲੀ ਪੰਜਾਬੀ ਫਿਲਮ ਹੈ : ਜੋਰਧਨ ਸੰਧੂ : ਫਿਲਮ ਵਿਚ ਲੀਡ ਰੋਲ ਕਰ ਰਹੇ ਪੰਜਾਬੀ ਸਿੰਗਰ ਜੋਰਧਨ ਸੰਧੂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਮੂਵੀ ਹੈ ਜਿਸ ਵਿਚ ਉਹ ਲੀਡ ਰੋਲ ਕਰ ਰਹੇ ਹਨ। ਇਸ ਤੋਂ ਪਹਿਲਾਂ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀਤੀ ਸਪਰੂ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਤੇ ਉਹ ਇਹ ਐਕਟ 'ਤੇ ਕਾਫੀ ਖੁਸ਼ ਹਨ।


Related News