ਅਧਿਆਪਕਾਂ ਨੇ ਪ੍ਰਾਈਵੇਟ ਸਕੂਲਾਂ ਵਾਂਗ ਸਜਾਇਆ ਪ੍ਰੀ-ਪ੍ਰਾਇਮਰੀ ਕਮਰਾ

11/22/2017 11:52:35 AM

ਜਲੰਧਰ (ਸੁਮਿਤ)— ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਕਲਾਸਾਂ 'ਚ ਕੁਝ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਕਪੂਰਥਲਾ 'ਚ ਸ਼ੇਖੂਪੁਰਾ ਦੇ ਲਾਲ ਕੋਠੀ ਸਕੂਲ 'ਚ ਅਧਿਆਪਕਾਂ ਵਲੋਂ ਪ੍ਰੀ-ਪ੍ਰਾਇਮਰੀ ਕਲਾਸ ਨੂੰ ਕਿਸੇ ਪ੍ਰਾਈਵੇਟ ਸਕੂਲ ਦੇ ਕਮਰੇ ਵਾਂਗ ਸਜਾਇਆ ਗਿਆ। ਅਧਿਆਪਕ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਡਿਜੀਟਲ ਤਰੀਕੇ ਨਾਲ ਪੜ੍ਹਾਉਣ ਲਈ ਸਕੂਲ 'ਚ ਐੱਲ. ਈ. ਡੀ. ਉਹ ਖੁਦ ਲਿਆਏ ਹਨ। ਇਸ ਤੋਂ ਇਲਾਵਾ ਹੋਰ ਅਧਿਆਪਕਾਂ ਦੀ ਮਦਦ ਨਾਲ ਖਿਡੌਣੇ ਤੇ ਪੇਂਟਿੰਗਸ ਵੀ ਲਾਈਆਂ ਗਈਆਂ ਹਨ ਤਾਂ ਜੋ ਬੱਚਿਆਂ ਲਈ ਕਲਾਸ ਰੂਮ 'ਚ ਪੜ੍ਹਾਈ ਦਾ ਮਾਹੌਲ ਬਣਾਇਆ ਜਾ ਸਕੇ। ਸਕੂਲ ਹੈੱਡ ਟੀਚਰ ਹਰਜਿੰਦਰ ਸਿੰਘ ਨੇ ਅਧਿਆਪਕਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਤੇ ਆਂਗਣਵਾੜੀ ਮੁਲਾਜ਼ਮਾਂ ਨੂੰ ਵੀ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ 'ਚ ਆਉਣ ਦਾ ਸੱਦਾ ਦਿੱਤਾ। ਇਸ 'ਚ ਅਧਿਆਪਕ ਪਰਮਜੀਤ ਕੌਰ, ਕੁਲਵਿੰਦਰ, ਮਧੂ, ਜੋਤੀ, ਪੁਰੀ ਨੇ ਸਹਿਯੋਗ ਕੀਤਾ।