ਬਾਜਵਾ ਦੀ ਕੈਪਟਨ ਨੂੰ ਨਿਆਰੀ ਸਲਾਹ, ਸਿੱਧੂ ਸਣੇ ਦੋ ਹੋਰ ਬਣਾਏ ਜਾਣ ਉਪ ਮੁੱਖ ਮੰਤਰੀ (ਵੀਡੀਓ)

12/14/2019 6:49:31 PM

ਨਵੀਂ ਦਿੱਲੀ/ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਤਿੰਨ ਉਪ ਮੁੱਖ ਮੰਤਰੀ ਬਨਾਉਣ ਦਾ ਸੁਝਾਅ ਦਿੱਤਾ ਹੈ। ਨਵਜੋਤ ਸਿੱਧੂ ਦੇ ਡਿਪਟੀ ਮੁੱਖ ਮੰਤਰੀ ਬਨਣ ਦੀਆਂ ਚਰਚਾਵਾਂ 'ਤੇ ਬਾਜਵਾ ਨੇ ਆਖਿਆ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ, ਸਿੱਧੂ ਦੇ ਨਾਲ ਹੀ ਦੋ ਉਪ ਮੁੱਖ ਮੰਤਰੀ ਹੋਰ ਬਨਾਉਣੇ ਚਾਹੀਦੇ ਹਨ। ਇਹ ਦੋ ਉਪ ਮੁੱਖ ਮੰਤਰੀ ਹਿੰਦੂ ਅਤੇ ਦਲਿਤ ਭਾਈਚਾਰੇ 'ਚੋਂ ਬਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤਿੰਨ ਹਿੱਸਿਆਂ ਮਾਝਾ, ਮਾਲਵਾ ਤੇ ਦੋਆਬਾ 'ਚ ਵੰਡਿਆ ਹੋਇਆ ਹੈ। ਲਿਹਾਜ਼ਾ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨ ਡਿਪਟੀ ਸੀ. ਐੱਮ. ਬਨਾਉਣੇ ਚਾਹੀਦੇ ਹਨ, ਇਸ ਨਾਲ ਜਨਤਾ ਵਿਚ ਵੀ ਚੰਗਾ ਸੁਨੇਹਾ ਜਾਵੇਗਾ। 

ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਪੰਜਾਬ ਕੈਬਨਿਟ ਵਿਚ ਬਦਲਾਅ ਕਰਨ ਦਾ ਵੀ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਸਾਲ ਦੇ ਵਕਫੇ ਦੌਰਾਨ ਕੈਬਨਿਟ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦਾ ਇੰਟੈਲੀਜੈਂਸ ਵਿੰਗ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਕਾਂਗਰਸੀ ਮੰਤਰੀਆਂ ਬਾਰੇ ਫੀਡਬੈਕ ਹਾਸਲ ਕਰਦਾ ਹੈ ਤਾਂ ਇਸ ਨਾਲ ਮੁੱਖ ਮੰਤਰੀ ਨੂੰ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਬਾਖੂਬੀ ਪਤਾ ਲੱਗ ਜਾਵੇਗਾ।

Gurminder Singh

This news is Content Editor Gurminder Singh