5 ਸਾਲਾ ਪ੍ਰਣਾਵ ਨੇ ਕੀਤਾ ਕਮਾਲ, 'ਸਕੇਟਿੰਗ' 'ਚ ਬਣਾਇਆ ਵਿਸ਼ਵ ਰਿਕਾਰਡ

02/17/2020 11:52:34 AM

ਲੁਧਿਆਣਾ (ਸਲੂਜਾ) : ਸਕੇਟਿੰਗ 'ਚ ਲੁਧਿਆਣਾ ਦੇ 5 ਸਾਲਾ ਪ੍ਰਣਾਵ ਚੌਹਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ਇਹ ਰਿਕਾਰਡ ਉਸ ਨੇ ਲਗਾਤਾਰ 2 ਘੰਟੇ, 10 ਮਿੰਟਾਂ 'ਚ 30 ਕਿਲੋਮੀਟਰ ਦੀ ਸਕੇਟਿੰਗ ਕਰ ਕੇ ਬਣਾਇਆ। ਪ੍ਰਣਾਵ ਚੌਹਾਨ ਜੋ ਕਿ ਬੀ. ਸੀ. ਐੱਮ. ਸਕੂਲ ਦਾ ਸਟੂਡੈਂਟ ਹੈ, ਨੇ ਸਵੇਰੇ 9 ਵਜੇ ਤੋਂ ਲੁਧਿਆਣਾ ਦੀ ਲੇਚਰ ਵੈਲੀ ਸਕੇਟਿੰਗ ਟਰੈਕ 'ਚ ਸਕੇਟਿੰਗ ਕਰਨੀ ਸ਼ੁਰੂ ਕੀਤੀ।

ਪ੍ਰਣਾਵ ਦੇ ਕੋਚ ਨੇ ਦੱਸਿਆ ਕਿ ਉਸ ਦਾ ਟੀਚਾ 1 ਘੰਟੇ, 30 ਮਿੰਟ 'ਚ 21 ਕਿਲੋਮੀਟਰ ਸਕੇਟਿੰਗ ਕਰਨ ਦਾ ਸੀ ਪਰ ਪ੍ਰਣਾਵ ਨੇ ਬਿਨਾਂ ਰੁਕੇ 2 ਘੰਟੇ, 10 ਮਿੰਟ 'ਚ 30 ਕਿਲੋਮੀਟਰ ਸਕੇਟਿੰਗ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਣਾਵ ਦਾ ਹੌਂਸਲਾ ਵਧਾਉਣ ਪੁੱਜੇ ਆਈ. ਡੀ. ਪੀ. ਡੀ. ਦੇ ਉਪ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਇਸ ਟੇਲੈਂਟ ਦੀ ਹੌਂਸਲਾ ਅਫਜ਼ਾਈ ਕਰਨ ਦੀ ਲੋੜ ਹੈ। ਇੱਥੇ ਦੱਸਦੇ ਹਾਂ ਕਿ ਪ੍ਰਣਾਵ ਪਹਿਲਾਂ ਵੀ ਨੇਪਾਲ 'ਚ ਵਿਸ਼ਵ ਕੀਰਤਮਾਨ ਆਪਣੇ ਨਾਂ ਕਰ ਚੁੱਕਾ ਹੈ।

ਹੁਣ ਫਿਰ ਤੋਂ ਉਹ ਮੈਰਾਥਨ 'ਚ ਆਪਣਾ ਨਾਂ ਵਿਸ਼ਵ ਰਿਕਾਰਡ ਦੀ ਦੌੜ 'ਚ ਦਰਜ ਕਰਵਾ ਚੁੱਕਾ ਹੈ। ਪ੍ਰਣਾਵ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਸਕੇਟਿੰਗ ਕਦੇ ਹੋਏ ਥੱਕ ਗਿਆ ਹਾਂ। ਪ੍ਰਣਾਵ ਦੇ ਪਿਤਾ ਸੁਰਿੰਦਰ ਕੁਮਾਰ ਚੌਹਾਨ ਮੈਡੀਕਲ ਰੀਪ੍ਰੈਜ਼ੈਂਟੇਟਿਵ ਦਾ ਕੰਮ ਕਰਦੇ ਹਨ ਅਤੇ ਮਾਤਾ ਨੇਹਾ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਲਾਲ 'ਤੇ ਬਹੁਤ ਮਾਣ ਹੈ।

Babita

This news is Content Editor Babita