ਜਨਮ ਦਿਨ ''ਤੇ ਬਾਬਾ ਬਾਦਲ ਨੇ ਅੱਜ ਦੇ ਸਿਆਸਤਦਾਨਾਂ ਨੂੰ ਦਿੱਤੀ ਇਹ ਸਲਾਹ (ਵੀਡੀਓ)

12/08/2019 7:10:25 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ) - ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ, ਸਿਆਸਤ ਦੇ ਬਾਬਾ ਬੋਹੜ, ਅਕਾਲੀ ਦਲ ਦੇ ਰਹਿਨੁਮਾ ਪ੍ਰ੍ਰਕਾਸ਼ ਸਿੰਘ ਬਾਦਲ ਅੱਜ ਆਪਣਾ 93ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਾਣਕਾਰੀ ਮੁਤਾਬਕ ਸਿਆਸਤ ਦੇ ਪਿੜ੍ਹ 'ਚ ਲੰਮਾਂ ਸਮਾਂ ਵਿਰੋਧੀਆਂ ਨੂੰ ਧੂੜ ਚਟਾ ਚੁੱਕੇ ਬਾਦਲ ਵਲੋਂ ਇਸ ਖਾਸ ਮੌਕੇ 'ਤੇ ਅੱਜ ਦੇ ਸਮੇਂ ਦੇ ਸਿਆਸਤਦਾਨਾਂ ਇਕ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨੇਕ ਨੀਤੀ ਨਾਲ ਸਿਆਸਤ ਕਰਨ ਅਤੇ ਇਸ ਨੂੰ ਸੇਵਾ ਸਮਝਣ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀ ਸਿਆਸਤ ਅਤੇ ਅੱਜ-ਕਲ ਦੀ ਚੱਲ ਰਹੀ ਸਿਆਸਤ 'ਚ ਬਹੁਤ ਫਰਕ ਹੈ।

ਇਸ ਮੌਕੇ ਸਵੇਰ ਤੋਂ ਹੀ ਜਿਥੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤਦਾਨ ਤੇ ਆਮ ਲੋਕ ਵੱਡੀ ਗਿਣਤੀ 'ਚ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚ ਰਹੇ ਹਨ, ਉਥੇ ਹੀ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਉਨ੍ਹਾਂ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਦੱਸ ਦੇਈਏ ਕਿ ਸਿਆਸਤ 'ਚ ਤਕਰੀਬਨ 6 ਦਹਾਕਿਆਂ ਤੋਂ ਸਰਗਰਮ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ ਅਤੇ ਉਹ ਅੱਜ ਵੀ ਆਪਣੀ ਹਲੀਮੀ ਕਾਰਨ ਹੀ ਜਾਣੇ ਜਾਂਦੇ ਹਨ।

rajwinder kaur

This news is Content Editor rajwinder kaur