400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅੱਜ ਹੋਣਗੇ ਆਰੰਭ

04/29/2021 11:39:10 AM

ਅੰਮ੍ਰਿਤਸਰ (ਜ. ਬ.) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸ਼ਤਾਬਦੀ ਸਮਾਗਮ ਸਮੇਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਦੇ ਨਾਲ-ਨਾਲ ਸਮਾਗਮਾਂ ਦੀ ਵੀ ਪ੍ਰਾਰੰਭਤਾ ਹੋ ਜਾਵੇਗੀ। ਇਹ ਸਮਾਗਮ ਪਹਿਲੀ ਮਈ ਤੱਕ ਚੱਲਣਗੇ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਇਮਰਾਨ ਖਾਨ ਦੇ ਦੌਰੇ ਤੋਂ ਪਹਿਲਾ ਹੋਇਆ ਬੰਬ ਵਿਸਫੋਟ, 1 ਪੁਲਸ ਅਧਿਕਾਰੀ ਦੀ ਮੌਤ, 3 ਜ਼ਖ਼ਮੀ

ਇਨ੍ਹਾਂ ਸਮਾਗਮਾਂ ’ਚ ਜਿੱਥੇ ਗੁਰਬਾਣੀ ਜਸ ਰਾਹੀਂ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, ਉਥੇ ਢਾਡੀ, ਕਵੀਸ਼ਰੀ ਤੇ ਕਵੀਜਨਾਂ ਵੱਲੋਂ ਸਿੱਖ ਫਲਸਫ਼ੇ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆਂ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਸੰਗਤਾਂ ਸਰੀਰਕ ਰੂਪ ’ਚ ਹਾਜ਼ਰੀਆਂ ਭਰ ਸਕਣ ਉਹ ਜ਼ਰੂਰ ਭਰਨ, ਬਾਕੀ ਆਪਣੇ ਘਰਾਂ ’ਚ ਬੈਠ ਕੇ ਟੀ. ਵੀ. ਮਾਧਿਅਮ ਰਾਹੀਂ ਸਮਾਗਮ ਦਾ ਆਨੰਦ ਮਾਣ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਾਲਾਤ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨੀਵਾਰ ਦਾ ਲਾਕਡਾਊਨ ਨਾ ਲਗਾਉਣ ਤਾਂ ਜੋ ਇਸ ਵੱਡੇ ਸਮਾਗਮ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਲੈ ਸਕਣ। ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਤੋਂ ਕੋਰੋਨਾ ਨੇ ਦਸਤਕ ਦਿੱਤੀ ਹੈ, ਸਰਕਾਰ ਨੂੰ ਚਾਹੀਦਾ ਸੀ ਕਿ ਉਹ ਵਿਦੇਸ਼ੀ ਸਰਕਾਰਾਂ ਵਾਂਗ ਪਹਿਲਾਂ ਤੋਂ ਪੁਖਤਾ ਪ੍ਰਬੰਧ ਕਰੇ, ਇਹ ਉਸਦੀ ਨਾਕਾਮੀ ਹੈ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਚਾਹੇ ਮੀਡੀਆ ਹੋਵੇ, ਜਾਂ ਸਿਹਤ ਵਿਭਾਗ ਜਾਂ ਕੋਈ ਹੋਰ ਕੋਰੋਨਾ ਦਾ ਡਰ ਪੈਦਾ ਕਰਨ ਦੀ ਬਜਾਏ ਇਸ ਦੀਆਂ ਸਾਵਧਾਨੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਾ ਚਾਹੀਦਾ ਹੈ ਨਾ ਕਿ ਲੋਕਾਂ ਵਿਚ ਸਹਿਮ ਜਾਂ ਡਰ ਪੈਦਾ ਕਰਨਾ ਚਾਹੀਦਾ ਹੈ।

rajwinder kaur

This news is Content Editor rajwinder kaur