ਕੈਨੇਡਾ ਗਏ ਪ੍ਰਭਲੀਨ ਦੇ ਪਿਤਾ ਨੇ ਧੀ ਬਾਰੇ ਕੀਤੇ ਹੈਰਾਨ ਕਰਦੇ ਖੁਲਾਸੇ, ਸਾਹਮਣੇ ਆਈਆਂ ਇਹ ਤਸਵੀਰਾਂ

12/08/2019 7:10:35 PM

ਜਲੰਧਰ/ਕੈਨੇਡਾ (ਕਮਲੇਸ਼)— ਕੈਨੇਡਾ ਦੇ ਸਰੀ 'ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੀ ਗਈ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਨੇ ਧੀ ਬਾਰੇ ਵੱਡੇ ਖੁਲਾਸੇ ਕੀਤੇ ਹਨ। ਖੁਲਾਸੇ ਕਰਦੇ ਹੋਏ ਉਨ੍ਹਾਂ ਕਿਹਾ ਉਨ੍ਹਾਂ ਦੀ ਧੀ ਵਿਆਹੀ ਹੋਈ ਸੀ ਅਤੇ ਉਸ ਦੇ ਪਤੀ ਨੇ ਹੀ ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ।
ਗੌਰੇ ਨੌਜਵਾਨ ਨੇ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਦੱਸਿਆ ਕਿ ਕੈਨੇਡਾ ਵਿਖੇ ਉਨ੍ਹਾਂ ਦੀ ਧੀ ਨੇ ਇਕ ਗੌਰੇ ਨੌਜਵਾਨ ਪੀਟਰ ਦੇ ਨਾਲ ਵਿਆਹ ਕਰਵਾ ਲਿਆ ਸੀ, ਜੋ ਕਿ ਪਰਿਵਾਰ ਦੇ ਮਰਜ਼ੀ ਨਾਲ ਹੀ ਕੀਤਾ ਗਿਆ ਸੀ। ਉਨ੍ਹਾਂ ਨੂੰ ਦੱਸਿਆ ਸੀ ਕਿ ਪੀਟਰ ਦੀ ਉਮਰ ਕਰੀਬ 18 ਸਾਲ ਸੀ, ਜਿਸ ਕਰਕੇ ਦੋਹਾਂ ਨੇ ਵੈਨਕੂਵਰ ਦੀ ਬਜਾਏ ਕੈਲਗਰੀ ਜਾ ਕੇ ਕਾਨੂੰਨ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਵੈਨਕੂਵਰ 'ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ। ਉਨ੍ਹਾਂ ਦੱਸਿਆ ਕਿ ਪ੍ਰਭਲੀਨ ਨੇ ਦੱਸਿਆ ਸੀ ਕਿ ਵੈਨਕੁਵਰ 'ਚ ਵਿਆਹ ਕਰਵਾਉਣ ਦੀ ਉਮਰ 19 ਸਾਲ ਹੈ ਅਤੇ ਕੈਲਗਰੀ 'ਚ ਉਹ 18 ਸਾਲ ਦੀ ਉਮਰ 'ਚ ਵਿਆਹ ਕਰਵਾ ਸਕਦੇ ਸਨ, ਜਿਸ ਕਰਕੇ ਉਨ੍ਹਾਂ ਨੇ ਕੈਲਗਰੀ ਜਾ ਕੇ ਵਿਆਹ ਕੀਤਾ ਸੀ। ਗੁਰਦਿਆਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਹਨ, ਜੋ ਕੈਨੇਡਾ ਦੀ ਪੁਲਸ ਨੇ ਉਨ੍ਹਾਂ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੋਰਟ ਮੈਰਿਜ ਦੀਆਂ ਤਸਵੀਰਾਂ ਸਮੇਤ ਘੁੰਮਣ ਜਾਂਦਿਆਂ ਦੀਆਂ ਵੀ ਤਸਵੀਰਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੋਰਟ ਮੈਰਿਜ ਕਰਵਾਉਣ ਲਈ ਜਾ ਰਹੇ ਸਨ ਤਾਂ ਮੈਨੂੰ ਉਸ ਸਮੇਂ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਪੁਲਸ ਵੱਲੋਂ ਪ੍ਰਭਲੀਨ ਦੇ ਸਾਮਾਨ 'ਚੋਂ ਇਹ ਸਾਰੀਆਂ ਤਸਵੀਰਾਂ ਮੈਨੂੰ ਮਿਲੀਆਂ ਹਨ। 

ਪੰਜਾਬੀ ਵੀ ਜਾਣਦਾ ਸੀ ਗੌਰਾ, ਪ੍ਰਭਲੀਨ ਦੇ ਪਰਿਵਾਰ ਨਾਲ ਕਰਦਾ ਸੀ ਗੱਲਬਾਤ
ਪੀਟਰ ਅਕਸਰ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਸੀ। ਪਿਤਾ ਨੇ ਦੱਸਿਆ ਕਿ ਉਹ ਪੰਜਾਬੀ ਭਾਸ਼ਾ ਵੀ ਜਾਣਦਾ ਸੀ ਅਤੇ ਅਕਸਰ ਵਟਸਐਪ 'ਤੇ ਪੰਜਾਬੀ 'ਚ ਗੱਲਬਾਤ ਕਰਦਾ ਸੀ। ਉਨ੍ਹਾਂ ਕਿਹਾ ਕਿ ਪੀਟਰ ਜੇਕਰ ਉਸ ਨੂੰ ਇੰਨਾ ਪਿਆਰ ਕਰਦਾ ਸੀ ਤਾਂ ਉਸ ਨੇ ਪ੍ਰਭਲੀਨ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ। ਉਨ੍ਹਾਂ ਦੱਸਿਆ ਕਿ ਪੀਟਰ ਨੇ ਉਸੇ ਦਿਨ ਹੀ ਪਿਸਤੌਲ ਖਰੀਦੀ ਸੀ ਅਤੇ ਆਪਣੀ ਪ੍ਰਭਲੀਨ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ।
 

ਤਿੰਨ ਸਾਲਾਂ ਤੋਂ ਜਾਣਦੇ ਸਨ ਦੋਵੇਂ
ਗੁਰਦਿਆਲ ਨੇ ਦੱਸਿਆ ਕਿ ਪੀਟਰ ਅਤੇ ਪ੍ਰਭਲੀਨ ਦੋਵੇਂ ਤਿੰਨ ਸਾਲਾਂ ਤੋਂ ਜਾਣਦੇ ਸਨ। ਦੋਹਾਂ ਨੇ ਇਕੱਠੇ ਕੰਮ ਕੀਤਾ ਸੀ। ਫਰੈਂਡ ਸਰਕਲ 'ਚ ਪੰਜਾਬੀ ਵੀ ਜ਼ਿਆਦਾ ਸਨ ਅਤੇ ਪੰਜਾਬੀ 'ਚ ਹੀ ਉਹ ਅਕਸਰ ਗੱਲਬਾਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਨੇ ਜਨਵਰੀ 'ਚ ਭਾਰਤ ਆਉਣਾ ਸੀ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਗਰਾ ਵਿਖੇ ਤਾਜਮਹਿਲ ਦੇਖਣ ਜਾਣਾ ਸੀ। ਉਨ੍ਹਾਂ ਕਿਹਾ ਕਿ ਦੋਹਾਂ ਹੁਣ ਨਵਾਂ ਘਰ 'ਚ ਸ਼ਿਫਟ ਹੋਣਾ ਸੀ।


14 ਸਾਲਾਂ ਬਾਅਦ ਲਿਆ ਸੀ ਧੀ ਨੇ ਜਨਮ, ਪੰਜਾਬ ਲਿਆਂਦੀ ਜਾਵੇਗੀ ਪ੍ਰਭਲੀਨ ਦੀ ਲਾਸ਼
ਪਿਤਾ ਮੁਤਾਬਕ ਉਨ੍ਹਾਂ ਦੇ ਘਰ 14 ਸਾਲਾਂ ਬਾਅਦ ਧੀ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਧੀ ਲਾਸ਼ ਕੈਨੇਡਾ ਤੋਂ ਪੰਜਾਬ ਲਿਆਂਦੀ ਜਾਵੇਗੀ, ਜਿੱਥੇ ਉਸ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਜਾਣਗੀਆਂ।  ਕੈਨੇਡਾ ਪੁਲਸ ਵੱਲੋਂ 11 ਦਸੰਬਰ ਤੱਕ ਪ੍ਰਭਲੀਨ ਦੀ ਲਾਸ਼ ਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਨਹੀਂ ਦਿਖਾਇਆ ਪੁਲਸ ਨੇ ਉਹ ਹਥਿਆਰ, ਜਿਸ ਨਾਲ ਪੀਟਰ ਨੇ ਕੀਤਾ ਸੀ ਪ੍ਰਭਲੀਨ ਦਾ ਕਤਲ
ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ ਇਹ ਵੀ ਕਿਹਾ ਸੀ ਕਿ ਮੈਨੂੰ ਉਹ ਪਿਸਤੌਲ ਦਿਖਾਈ ਜਾਵੇ, ਜਿਸ ਨਾਲ ਉਨ੍ਹਾਂ ਦੀ ਧੀ ਨਾਲ ਕਤਲ ਕੀਤਾ ਗਿਆ ਸੀ ਪਰ ਪੁਲਸ ਨੇ ਉਹ ਪਿਸਤੌਲ ਨਹੀਂ ਦਿਖਾਈ। ਉਥੇ ਹੀ ਪਿਤਾ ਨੇ ਕੈਨੇਡਾ ਪੁਲਸ ਤੋਂ ਮੰਗ ਕੀਤੀ ਹੈ ਕਿ ਧੀ ਮੌਤ ਨੂੰ ਲੈ ਕੇ ਪੂਰੀ ਤਹਿ ਤੱਕ ਜਾਂਚ ਕੀਤੀ ਜਾਵੇ ਕਿ ਕਿਤੇ ਇਸ ਦੇ ਪਿੱਛੇ ਕਿਸੇ ਤੀਜੇ ਸ਼ਖਸ ਦਾ ਹੱਥ ਨਾ ਹੋਵੇ।  

shivani attri

This news is Content Editor shivani attri