ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਪਾਵਰਕਾਮ ਹੋਈ ਗੰਭੀਰ

06/07/2019 3:05:45 PM

ਚੰਡੀਗੜ੍ਹ (ਸ਼ਰਮਾ) : ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਪ੍ਰਦਾਨ ਕੀਤੇ ਗਏ ਟਿਊਬਵੈੱਲ ਕੁਨੈਕਸ਼ਨਾਂ, ਜਿਨ੍ਹਾਂ ਦੇ ਬਿਜਲੀ ਖਪਤ ਦੀ ਭਰਪਾਈ ਸਰਕਾਰ ਆਪਣੇ ਖਜ਼ਾਨੇ ਤੋਂ ਪਾਵਰਕਾਮ ਨੂੰ ਸਬਸਿਡੀ ਪ੍ਰਦਾਨ ਕਰ ਕਰਦੀ ਹੈ, ਦੇ ਦੁਰਉਪਯੋਗ ਨੂੰ ਰੋਕਣ ਲਈ ਪਾਵਰਕਾਮ ਨੇ ਗੰਭੀਰਤਾ ਦਿਖਾਈ ਹੈ। ਪਾਵਰਕਾਮ ਦੇ ਉਚ ਪ੍ਰਬੰਧਨ ਨੂੰ ਫੀਲਡ ਤੋਂ ਮਿਲੇ ਕੁਨੈਕਸ਼ਨਾਂ ਦੇ ਦੁਰਉਪਯੋਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਰਾਜ ਦੇ ਅਨੇਕਾਂ ਕਿਸਾਨਾਂ ਨੇ ਮੁਫਤ ਬਿਜਲੀ ਸਪਲਾਈ ਲਈ ਜਾਰੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਜਾਂ ਤਾਂ ਦਿਸ਼ਾ ਨਿਰਦੇਸ਼ਾਂ ਵਿਰੁੱਧ ਅਧਿਕਾਰੀਆਂ ਜਾਂ ਕਰਮਚਾਰੀਆਂ ਨਾਲ ਮਿਲੀਭੁਗਤ ਕਾਰਣ ਘਰਾਂ ਦੇ ਅੰਦਰ ਸਥਾਪਿਤ ਕਰਵਾ ਲਿਆ ਹੈ ਜਾਂ ਫਿਰ ਬਾਹਰ ਸਥਾਪਤ ਕਰਵਾ ਕੇ ਬਾਅਦ 'ਚ ਚਾਰਦੀਵਾਰੀ ਬਣ ਕੇ ਇਸ ਨੂੰ ਘਰ ਅੰਦਰ ਕਰ ਲਿਆ ਹੈ।

ਹੁਣ ਪਾਵਰਕਾਮ ਪ੍ਰਬੰਧਨ ਵਲੋਂ ਫੀਲਡ ਨਾਲ ਜੁੜੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਸਬੰਧਤ ਖਪਤਕਾਰ ਨੂੰ ਆਪਣੇ ਟਿਊਬਵੈੱਲ ਦਾ ਕੁਨੈਕਸ਼ਨ ਹੋਰ ਘਰੇਲੂ ਜਾਂ ਗੈਰ ਰਿਹਾਇਸ਼ੀ ਕੁਨੈਕਸ਼ਨ ਨਾਲ ਸਪੱਸ਼ਟਤਾ ਵੰਡਣ ਜਾਂ ਘਰ ਤੋਂ ਬਾਹਰ ਕਰਨਾ ਦਾ ਨੋਟਿਸ ਜਾਰੀ ਕਰੇ। ਜੇਕਰ ਜਾਂਚ 'ਚ ਕੁਨੈਕਸ਼ਨ ਦੇ ਦੁਰਉਪਯੋਗ ਦੀ ਪੁਸ਼ਟੀ ਹੁੰਦੀ ਹੈ ਤਾਂ ਫਿਰ ਇਲੈਕਟ੍ਰੀਸਿਟੀ ਐਕਟ 2003 ਦੀ ਧਾਰਾ 126 ਦੇ ਤਹਿਤ ਕੁਨੈਕਸ਼ਨ ਨੂੰ ਕੈਂਸਲ ਕਰਨ ਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਭਵਿੱਖ 'ਚ ਅਜਿਹੇ ਖੇਤਰਾਂ, ਜਿਥੇ ਪਹਿਲਾਂ ਤੋਂ ਘਰੇਲੂ ਜਾਂ ਗੈਰ ਰਿਹਾਇਸ਼ੀ ਬਿਜਲੀ ਕੁਨੈਕਸ਼ਨ ਜਾਰੀ ਹੈ, 'ਤੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਜਾਰੀ ਨਾ ਕੀਤਾ ਜਾਵੇ।

Anuradha

This news is Content Editor Anuradha