ਪਾਵਰਕਾਮ ਨੇ ਦਾਇਰ ਕੀਤੀ ਸਾਲਾਨਾ ਮਾਲੀਆ ਰਿਪੋਰਟ, ਬਿਜਲੀ ਦਰਾਂ ਚ ਵਾਧਾ ਸੰਭਵ

12/03/2019 9:50:08 AM

ਚੰਡੀਗੜ੍ਹ/ਪਟਿਆਲਾ (ਪਰਮੀਤ): ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ. ਐੱਸ. ਈ. ਆਰ. ਸੀ.) ਕੋਲ ਆਪਣੀ ਸਾਲਾਨਾ ਮਾਲੀਆ ਰਿਪੋਰਟ ਦਾਇਰ ਕਰ ਦਿੱਤੀ ਹੈ। ਇਹ ਰਿਪੋਰਟ ਦਾਇਰ ਹੋਣ ਮਗਰੋਂ ਹੁਣ ਫਿਰ ਬਿਜਲੀ ਦਰਾਂ ਵਧਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਪਾਵਰਕਾਮ ਨੇ ਆਪਣੀਆਂ ਮਾਲੀਆ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਹੈ। ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਰਿਪੋਰਟ ਦਾਇਰ ਕਰਨ ਦੀ ਤਾਂ ਪੁਸ਼ਟੀ ਕੀਤੀ ਹੈ ਪਰ ਅੰਕੜਿਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ।ਰਿਪੋਰਟ ਤਿੰਨ ਸਾਲ 2020-21, 21-22 ਅਤੇ 22-23 ਲਈ ਦਾਇਰ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਇਕ ਸਾਲ ਦਾ ਫੈਸਲਾ ਹੋਣਾ ਸੰਭਵ ਹੈ।

ਪਾਵਰਕਾਮ ਦੀ ਸਬਸਿਡੀ ਦੇ 4227 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਪੰਜਾਬ ਸਰਕਾਰ ਤੋਂ ਬਿਜਲੀ ਸਬਸਿਡੀ ਦੇ 4227.87 ਕਰੋੜ ਰੁਪਏ ਲੈਣੇ ਹਨ। ਅੰਕੜਿਆਂ ਮੁਤਾਬਕ 30 ਨਵੰਬਰ 2019 ਤੱਕ ਪਾਵਰਕਾਮ ਦੀ ਜੋ ਰਾਸ਼ੀ ਸਬਸਿਡੀ ਵਜੋਂ ਪੰਜਾਬ ਸਰਕਾਰ ਤੋਂ ਲੈਣੀ ਬਣਦੀ ਸੀ। ਉਸ ਵਿਚ 9897.84 ਕਰੋੜ ਰੁਪਏ ਲੈਣੇ ਬਣਦੇ ਸਨ। ਇਸ ਵਿਚੋਂ ਪੰਜਾਬ ਸਰਕਾਰ ਨੇ 3497.58 ਕਰੋੜ ਰੁਪਏ ਅਦਾ ਕੀਤੇ ਹਨ। ਸਰਕਾਰ ਵੱਲ 6400 ਕਰੋੜ ਰੁਪਏ ਦੀ ਅਦਾਇਗੀ ਬਣਦੀ ਸੀ। ਇਸ ਤੋਂ ਇਲਾਵਾ ਈ. ਡੀ., ਡੀ. ਐੱਸ. ਐੱਸ. ਐੱਫ. ਅਤੇ ਆਈ. ਡੀ. ਐੱਫ. ਦੀ ਅਦਾਇਗੀ ਨੂੰ ਸ਼ਾਮਲ ਕਰ ਕੇ ਸਰਕਾਰ ਵੱਲ 4227.87 ਕਰੋੜ ਰੁਪਏ ਬਕਾਇਆ ਬਣਦਾ ਹੈ।

Shyna

This news is Content Editor Shyna