ਇੰਜ.DPS ਗਰੇਵਾਲ ਨੇ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵਜੋਂ ਸੰਭਾਲਿਆ ਚਾਰਜ

06/13/2020 5:08:16 PM

ਪਟਿਆਲਾ/ਜਲੰਧਰ (ਰਾਜੇਸ਼, ਪਰਮੀਤ)— ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਡਿਸਟ੍ਰੀਬਿਊਸ਼ਨ ਨਿਯੁਕਤ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਅੰਦਰ ਇੰਜ. ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਬੀਤੇ ਦਿਨ ਇਥੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਮੁੱਖ ਦਫਤਰ 'ਚ ਚਾਰਜ ਸੰਭਾਲ ਲਿਆ। ਪੰਜਾਬ ਸਰਕਾਰ ਨੇ ਗਰੇਵਾਲ ਤੋਂ ਇਲਾਵਾ ਗੋਪਾਲ ਸ਼ਰਮਾ ਨੂੰ ਡਾਇਰੈਕਟਰ ਕਮਰਸ਼ੀਅਲ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਨੇ ਇੰਜੀਨੀਅਰ ਡੀ. ਪੀ. ਐੱਸ. ਗਰੇਵਾਲ ਨੂੰ 2 ਸਾਲ ਲਈ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼

ਇੰਜੀਨੀਅਰ ਗਰੇਵਾਲ ਨੇ 1984 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜ਼ੂਏਟ ਕਰਨ ਤੋਂ ਬਾਅਦ 1985 'ਚ ਪੀ. ਐੱਸ. ਈ. ਬੀ. 'ਚ ਟ੍ਰੇਨੀ ਇੰਜੀਨੀਅਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਪੱਧਰ ਤਕ ਪੀ. ਐੱਸ. ਪੀ. ਸੀ. ਐੱਲ.. ਦੀ 35 ਤੋਂ ਵੱਧ ਸਾਲ ਸੇਵਾ ਕੀਤੀ।

ਉਨ੍ਹਾਂ ਨੇ ਇੰਜੀਨੀਅਰ ਇਨ-ਚੀਫ਼ ਡਿਸਟ੍ਰੀਬਿਊਸ਼ਨ ਸੈਂਟਰਲ ਜ਼ੋਨ, ਚੀਫ ਇੰਜੀਨੀਅਰ ਦੱਖਣ ਜ਼ੋਨ ਅਤੇ ਐੱਸ. ਈ. ਸੰਗਰੂਰ ਅਤੇ ਸੀਨੀਅਰ ਐਕਸੀਅਨ ਗਰਿੱਡ ਸਾਂਭ-ਸੰਭਾਲ ਸੰਗਰੂਰ ਆਦਿ ਅਹੁਦਿਆਂ 'ਤੇ ਸੇਵਾ ਕੀਤੀ। ਇਸ ਦੌਰਾਨ ਜਲੰਧਰ ਦੇ ਚੀਫ ਇੰਜੀਨੀਅਰ ਇੰਜ. ਗੋਪਾਲ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਡਾਇਰੈਕਟਰ ਕਮਰਸ਼ੀਅਲ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਵੀ ਬੀਤੇ ਦਿਨ ਚਾਰਜ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ: ਵੀਕੈਂਡ ਤਾਲਾਬੰਦੀ ਦੌਰਾਨ ਤਸਵੀਰਾਂ ''ਚ ਦੇਖੋ ਕੀ ਨੇ ਜਲੰਧਰ ਦੇ ਹਾਲਾਤ

shivani attri

This news is Content Editor shivani attri