ਤਨਖਾਹ ਨਾ ਮਿਲਣ ਕਾਰਨ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

02/03/2018 7:49:45 AM

ਤਰਨਤਾਰਨ, (ਆਹਲੂਵਾਲੀਆ)- ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੀ 2 ਮਹੀਨੇ ਦੀ ਤਨਖਾਹ ਰੋਕੇ ਜਾਣ ਖਿਲਾਫ ਅਤੇ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ਵਿਚ ਸਥਾਨਕ ਸਰਕਲ ਅਤੇ ਡਵੀਜ਼ਨ ਦਫਤਰ ਦੇ ਬਿਜਲੀ ਕਾਮਿਆਂ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਸਾਂਝਾ ਫੋਰਮ ਜਥੇਬੰਦੀ ਨੇ ਪਾਵਰਕਾਮ ਦਫਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਹਿਰ 'ਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਸੰਬੋਧਨ ਕਰਦਿਆਂ ਸੂਬਾਈ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਠਰੂ, ਹਰਜੀਤ ਸਿੰਘ ਖੁਵਾਸਪੁਰ, ਰਕੇਸ਼ ਮਲਹੋਤਰਾ, ਪੂਰਨ ਦਾਸ, ਜੀਤ ਸਿੰਘ, ਬਲਜਿੰਦਰ ਕੌਰ, ਸਿਮਰਨਜੀਤ ਸਿੰਘ ਆਦਿ ਨੇ ਸਰਕਾਰ ਅਤੇ ਪਾਵਰ ਮੈਨੇਜਮੈਂਟ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਜੇਕਰ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਫਤਿਆਬਾਦ,  (ਹਰਜਿੰਦਰ ਰਾਏ)-ਫਤਿਆਬਾਦ ਸਬ-ਡਵੀਜ਼ਨ 'ਚ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਅਤੇ ਇੰਪਲਾਈਜ਼ ਫੈੱਡਰੇਸ਼ਨ ਦੇ ਸਮੂਹ ਬਿਜਲੀ ਕਰਮਚਾਰੀਆਂ ਨੇ ਫਤਿਆਬਾਦ ਸਬ-ਸਟੇਸ਼ਨ 'ਤੇ ਇਕੱਤਰ ਹੋ ਕੇ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸਰਕਲ ਤਰਨਤਾਰਨ ਅਤੇ ਜ਼ੋਨ ਕਮੇਟੀ ਮੈਂਬਰ ਏਟਕ ਨਰਿੰਦਰ ਸਿੰਘ ਬੇਦੀ, ਕੁਲਵਿੰਦਰ ਸਿੰਘ ਜੇ. ਈ., ਮੰਗਲ ਸਿੰਘ, ਭਗਵਾਨ ਸਿੰਘ, ਕੁਲਦੀਪ ਸਿੰਘ ਜੇ. ਈ. ਆਦਿ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਦੀ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਇਨ੍ਹਾਂ ਦੀ ਨਿੰਦਾ ਕੀਤੀ ਅਤੇ ਮੁਲਾਜ਼ਮਾਂ ਨੂੰ ਸਰਕਾਰ ਅਤੇ ਕਾਰਪੋਰੇਸ਼ਨ ਦੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਇਕੱਤਰ ਹੋ ਕੇ ਸੰਘਰਸ਼ ਦੀ ਤਿਆਰੀ ਕਰਨ ਲਈ ਕਿਹਾ। ਇਸ ਮੌਕੇ ਬਲਦੇਵ ਸਿੰਘ, ਗੁਰਪਾਲ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਅਗਲੇ ਸੰਘਰਸ਼ ਦੀ ਰੂਪ-ਰੇਖਾ ਲਈ ਵੱਖਰੀ ਮੀਟਿੰਗ ਰੱਖ ਲਈ ਗਈ ਹੈ, ਜੇਕਰ ਅੱਜ ਵੀ ਖਾਤਿਆਂ 'ਚ ਤਨਖਾਹ ਨਹੀਂ ਪੈਂਦੀ ਤਾਂ ਕਰਮਚਾਰੀ ਸਮੂਹਿਕ ਰੂਪ 'ਚ ਤਿੱਖਾ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ। 
ਖਡੂਰ ਸਾਹਿਬ,  (ਕੁਲਾਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਗੋਕੇ ਮੋੜ ਦੇ ਮੁਲਾਜ਼ਮਾਂ ਵੱਲੋਂ ਅੱਜ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਪਾਵਰਕਾਮ ਦੇ ਸਬ-ਡਵੀਜ਼ਨ ਨਾਗੋਕੇ ਮੋੜ ਵਿਖੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਗੇਟ ਰੈਲੀ ਕੀਤੀ ਗਈ। ਸਬ-ਡਵੀਜ਼ਨ ਨਾਗੋਕੇ ਦੇ ਗੇਟ ਮੂਹਰੇ ਇਕੱਤਰ ਹੋਏ ਸਮੂਹ ਮੁਲਾਜ਼ਮਾਂ ਨੇ ਬਰਿੰਦਰਜੀਤ ਸਿੰਘ ਟਿੱਕਾ, ਹਰਦੇਵ ਸਿੰਘ ਨਾਗੋਕੇ ਪ੍ਰਧਾਨ ਕਰਮਚਾਰੀ ਦਲ ਸਰਕਲ ਤਰਨਤਾਰਨ, ਹਰਭਿੰਦਰ ਸਿੰਘ ਨਾਗੋਕੇ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ, ਸਰਜੀਤ ਸਿੰਘ ਉਪਲ ਪ੍ਰਧਾਨ ਕਰਮਚਾਰੀ ਦਲ, ਅਮਰਜੀਤ ਸਿੰਘ ਵੈਰੋਵਾਲ ਪ੍ਰਧਾਨ ਪੀ. ਐੱਸ. ਯੂ. ਆਦਿ ਆਗੂਆਂ ਦੀ ਅਗਵਾਈ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਪਹਿਲਾਂ ਮੁਲਾਜ਼ਮਾਂ ਦੇ ਖਾਤਿਆਂ 'ਚ ਹਰ ਮਹੀਨੇ ਦੀ 30 ਤਰੀਕ ਤੱਕ ਤਨਖਾਹ ਪੈ ਜਾਂਦੀ ਸੀ ਪਰ ਇਸ ਵਾਰ ਅਜੇ ਤੱਕ ਤਨਖਾਹ ਖਾਤਿਆਂ ਵਿਚ ਨਹੀਂ ਪਾਈ ਗਈ।
 ਆਗੂਆਂ ਨੇ ਕਿਹਾ ਕਿ ਜੇਕਰ ਅਗਲੇ ਕੁਝ ਦਿਨਾਂ ਤੱਕ ਸਰਕਾਰ ਵੱਲੋਂ ਸਮੂਹ ਮੁਲਾਜ਼ਮਾਂ ਦੀ ਤਨਖਾਹ ਖਾਤਿਆਂ ਵਿਚ ਨਾ ਪਾਈ ਗਈ ਤਾਂ ਮੁਲਾਜ਼ਮ ਜਥੇਬੰਦੀਆਂ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਐੱਸ. ਡੀ. ਓ. ਸੁਖਦੇਵ ਸਿੰਘ, ਹਰਦਿਆਲ ਸਿੰਘ ਜੇ. ਈ., ਹਰੀ ਸਿੰਘ ਜੇ. ਈ., ਗੁਰਮੇਜ ਸਿੰਘ ਜੇ. ਈ., ਗੁਰਿੰਦਰ ਸਿੰਘ ਜੇ. ਈ., ਹਰਜਿੰਦਰ ਸਿੰਘ ਆਰ. ਏ., ਕੈਸ਼ੀਅਰ ਹਰਦੇਵ ਸਿੰਘ ਨਾਗੋਕੇ, ਪ੍ਰਗਟ ਸਿੰਘ ਸਰਲੀ ਸਰਕਲ ਸੈਕਟਰੀ ਤਰਨਤਾਰਨ, ਰਛਪਾਲ ਸਿੰਘ ਸੈਕਟਰੀ, ਬਾਬਾ ਪਰਮਜੀਤ ਸਿੰਘ, ਦੌਲਤ ਸਿੰਘ ਨਾਗੋਕੇ, ਰਣਜੀਤ ਸਿੰਘ ਨਾਗੋਕੇ, ਪ੍ਰਵੀਨ ਕੁਮਾਰ, ਮਨਜੀਤ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ ਤੇ ਬਲਦੇਵ ਸਿੰਘ ਨਾਗੋਕੇ ਆਦਿ ਮੁਲਾਜ਼ਮ ਹਾਜ਼ਰ ਸਨ। 
ਭਿੱਖੀਵਿੰਡ, (ਅਮਨ, ਸੁਖਚੈਨ)-ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਭਿੱਖੀਵਿੰਡ ਮੰਡਲ ਦੇ ਸਮੂਹ ਮੁਲਾਜ਼ਮਾਂ ਨੇ ਪਾਵਰਕਾਮ ਵੱਲੋਂ ਤਨਖਾਹਾਂ ਰੋਕਣ 'ਤੇ ਰੋਸ ਰੈਲੀ ਕੀਤੀ, ਜਿਸ 'ਚ ਭਿੱਖੀਵਿੰਡ ਮੰਡਲ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਭਖਦੀਆਂ ਮੰਗਾਂ ਅਤੇ ਸਰਕਾਰ ਵੱਲੋਂ ਤਨਖਾਹਾਂ ਰੋਕਣ ਦੀ ਨਿਖੇਧੀ ਕੀਤੀ। 
ਉਨ੍ਹਾਂ ਕਿਹਾ ਕਿ ਜੇਕਰ ਦੋ ਮਹੀਨੇ ਦੀ ਤਨਖਾਹ ਜਲਦ ਮੁਲਾਜ਼ਮਾਂ ਦੇ ਖਾਤੇ 'ਚ ਨਾ ਪਾਈ ਗਈ ਤਾਂ ਇਸ ਤੋਂ ਵੱਡੇ ਸੰਘਰਸ਼ ਉਲੀਕੇ ਜਾਣਗੇ। ਅੱਜ ਦੀ ਰੋਸ ਰੈਲੀ ਨੂੰ ਲਖਵਿੰਦਰ ਸਿੰਘ ਐੱਲ. ਐੱਮ., ਟੀ. ਐੱਸ. ਯੂ. ਪ੍ਰਧਾਨ, ਹਰਦੇਵ ਸਿੰਘ ਪ੍ਰਧਾਨ, ਸੁਖਰਾਜ ਸਿੰਘ ਪ੍ਰਧਾਨ ਤੇ ਸੁਖਵੰਤ ਸਿੰਘ ਦੀ ਪ੍ਰਧਾਨਗੀ 'ਚ ਹੋਈ। ਇਸ ਮੌਕੇ ਕਰਤਾਰ ਸਿੰਘ ਸਰਕਲ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ, ਹੀਰਾ ਸਿੰਘ ਸਕੱਤਰ ਟੀ. ਐੱਸ. ਯੂ., ਗੁਰਮੇਜ ਸਿੰਘ ਸਬ-ਡਵੀਜ਼ਨ ਪ੍ਰਧਾਨ ਟੀ. ਐੱਸ. ਯੂ., ਪੂਰਨ ਸਿੰਘ ਸਰਕਲ ਪ੍ਰਧਾਨ ਏਟਕ, ਬਲਕਾਰ ਸਿੰਘ ਕੈਸ਼ੀਅਰ ਇੰਪਲਾਈਜ਼ ਫੈੱਡਰੇਸ਼ਨ, ਦਿਲਬਾਗ ਸਿੰਘ ਸਰਕਲ ਸਕੱਤਰ ਐੱਮ. ਐੱਸ. ਯੂ., ਅਵਤਾਰ ਸਿੰਘ ਮੀਤ ਪ੍ਰਧਾਨ ਐੱਮ. ਐੱਸ. ਯੂ. ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।
ਖਡੂਰ ਸਾਹਿਬ, (ਖਹਿਰਾ)-ਪੰਜਾਬ ਕਮੇਟੀ ਦੇ ਸੱਦੇ 'ਤੇ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਵੱਲੋਂ ਤਨਖਾਹਾਂ ਨਾ ਦੇਣ ਕਾਰਨ ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੋਰਡ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤੀ ਗਈ ਤਾਂ ਸਮੂਹ ਬਿਜਲੀ ਮੁਲਾਜ਼ਮ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ। 
ਇਸ ਮੌਕੇ ਪਲਵਿੰਦਰ ਸਿੰਘ ਪ੍ਰਧਾਨ, ਮੇਜਰ ਸਿੰਘ ਪ੍ਰਧਾਨ, ਮੱਸਾ ਸਿੰਘ ਜੇ. ਈ., ਪਲਵਿੰਦਰ ਸਿੰਘ, ਗੁਰਵੰਤ ਸਿੰਘ ਕੈਸ਼ੀਅਰ, ਸਤਨਾਮ ਸਿੰਘ ਐੱਸ. ਡੀ. ਓ., ਸੁਰਜੀਤ ਸਿੰਘ, ਅਵਤਾਰ ਕ੍ਰਿਸ਼ਨ, ਬਲਜੀਤ ਸਿੰਘ, ਸਰਵਨ ਸਿੰਘ, ਸ਼ਿੰਗਾਰਾ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਤਰਜੀਤ ਸਿੰਘ ਆਦਿ ਸ਼ਾਮਲ ਹੋਏ ਅਤੇ ਬੋਰਡ ਮੈਨੇਜਮੈਂਟ ਨੂੰ ਤਨਖਾਹਾਂ ਜਲਦ ਜਾਰੀ ਕਰਨ ਲਈ ਚਿਤਾਵਨੀ ਦਿੱਤੀ।