ਬਿਜਲੀ ਬਿੱਲਾਂ ਦੇ ਡਿਫਾਲਟਰਾਂ ਤੋਂ ਵਸੂਲੀ ਲਈ ਪਾਵਰ ਨਿਗਮ ਨੇ ਲਿਆ ਵੱਡਾ ਫ਼ੈਸਲਾ

10/08/2020 1:10:25 PM

ਜਲੰਧਰ (ਪੁਨੀਤ)— ਪਾਵਰ ਨਿਗਮ ਨੇ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਤੋਂ ਵਸੂਲੀ ਕਰਨ ਲਈ ਵੱਡਾ ਫੈਸਲਾ ਲਿਆ ਹੈ। ਹੁਣ 20 ਹਜ਼ਾਰ ਬਕਾਇਆ ਰਾਸ਼ੀ ਵਾਲਿਆਂ ਦੇ ਵੀ ਕੁਨੈਕਸ਼ਨ ਕੱਟੇ ਜਾਣਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਰਿਕਵਰੀ ਕੀਤੀ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ 1 ਲੱਖ ਬਕਾਇਆ ਰਾਸ਼ੀ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਸਨ ਪਰ ਪਿਛਲੇ ਦਿਨੀਂ 50 ਹਜ਼ਾਰ ਬਕਾਇਆ ਰਾਸ਼ੀ ਵਾਲਿਆਂ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਪਰ ਹੁਣ ਉਪਰ ਤੋਂ ਹੁਕਮ ਆਏ ਹਨ ਕਿ ਰਿਕਵਰੀ ਤੇਜ਼ ਕੀਤੀ ਜਾਵੇ, ਜਿਸ ਕਾਰਨ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਕਰਕੇ ਨਵਾਂ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ


ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਉਪਭੋਗਤਾਵਾਂ ਦਾ ਬਿੱਲ 20 ਹਜ਼ਾਰ ਰੁਪਏ ਜਾਂ ਇਸਦੇ ਨੇੜੇ-ਤੇੜੇ ਹੈ, ਉਨ੍ਹਾਂ 'ਤੇ ਵੀ ਕਾਰਵਾਈ ਕਰਨ ਦੀ ਲਿਸਟ ਬਣਾਈ ਗਈ ਹੈ ਤਾਂ ਕਿ ਫੀਲਡ 'ਚ ਜਾਣ ਵਾਲੇ ਸਟਾਫ ਨੂੰ ਕਾਰਵਾਈ ਕਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਬਿਜਲੀ ਬਿੱਲਾਂ ਨੂੰ ਜਮ੍ਹਾ ਕਰਵਾਉਣ ਦੀ ਸਪੀਡ ਬੇਹੱਦ ਹੌਲੀ ਹੋਈ, ਜਿਸ ਕਾਰਨ ਡਿਫਾਲਟਰ ਰਾਸ਼ੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਰੋਜ਼ਾਨਾ ਵੱਖ-ਵੱਖ ਇਲਾਕਿਆਂ 'ਚ ਟੀਮਾਂ ਭੇਜ ਕੇ ਕਾਰਵਾਈ ਕਰਵਾਈ ਜਾ ਰਹੀ ਹੈ। ਇਸੇ ਲੜੀ 'ਚ ਜਲੰਧਰ ਦੀਆਂ 5 ਡਿਵੀਜ਼ਨਾਂ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ ਡਿਫਾਲਟਰਾਂ ਤੋਂ 67 ਲੱਖ ਰੁਪਏ ਵਸੂਲ ਕੀਤੇ ਗਏ ਅਤੇ 57 ਡਿਫਾਲਟਰ ਉਪਭੋਗਤਾਵਾਂ ਦੇ ਕੁਨੈਕਸ਼ਨ ਵੀ ਕੱਟੇ ਗਏ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਕੈਲਕੁਲੇਸ਼ਨ ਤੋਂ ਬਾਅਦ ਗੈਸਟ ਹਾਊਸ ਦੀ ਜੁਰਮਾਨਾ ਰਾਸ਼ੀ ਬਣੀ 11.73 ਲੱਖ
ਪਾਵਰ ਨਿਗਮ ਦੇ ਇਨਫੋਰਸਮੈਂਟ ਵਿਭਾਗ ਵੱਲੋਂ ਬਿਜਲੀ ਚੋਰੀ ਦੇ ਦੋਸ਼ਾਂ ਵਿਚ ਓਲਡ ਰੇਲਵੇ ਰੋਡ 'ਤੇ ਸਿਨੇਮਾ ਕੋਲ ਗੈਸਟ ਹਾਊਸ 'ਚ ਕੀਤੀ ਗਈ ਕਾਰਵਾਈ ਦੌਰਾਨ ਜੁਰਮਾਨਾ ਰਾਸ਼ੀ 11,73,680 ਰੁਪਏ ਬਣੀ, ਜਦਕਿ ਕੰਪਾਊਂਡਿੰਗ ਚਾਰਜਿਜ਼ 36,400 ਪਾਏ ਗਏ। ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਬਿਲਡਿੰਗ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜੋ ਕਿ ਪੈਸੇ ਜਮ੍ਹਾ ਹੋਣ ਤੋਂ ਬਾਅਦ ਜੋੜਿਆ ਜਾਵੇਗਾ। ਇਨਫੋਰਸਮੈਂਟ ਦੇ ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ ਨੇ ਕਿਹਾ ਕਿ ਇਹ ਕੇਸ ਈਸਟ ਡਿਵੀਜ਼ਨ ਨੂੰ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਵਿਆਹ ਸਮਾਗਮ ਦੌਰਾਨ ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਵੀਡੀਓ ਵਾਇਰਲ

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ

shivani attri

This news is Content Editor shivani attri