ਰਿਕਵਰੀ ਨਾ ਹੋਣ ''ਤੇ ਕੁਨੈਕਸ਼ਨ ਕੱਟਣ ਲਈ ਪਾਵਰ ਨਿਗਮ ਨੇ ਜਾਰੀ ਕੀਤੇ ਨੋਟਿਸ

07/01/2020 5:34:43 PM

ਜਲੰਧਰ (ਪੁਨੀਤ)— ਪਾਵਰ ਨਿਗਮ ਦੇ ਬਿਜਲੀ ਬਿੱਲਾਂ ਦੀ ਕਰੋੜਾਂ ਦੀ ਰਿਕਵਰੀ ਪੈਂਡਿੰਗ ਪਈ ਹੈ, ਜਿਸ ਕਾਰਨ ਮਹਿਕਮੇ ਨੂੰ ਆਰਥਿਕ ਤੰਗੀ ਚੁੱਕਣੀ ਪੈ ਰਹੀ ਹੈ। ਪਾਵਰ ਨਿਗਮ ਨੂੰ ਸਰਕਾਰੀ ਮਹਿਕਮਿਆਂ ਨੇ ਬਿਜਲੀ ਬਿੱਲਾਂ ਦੇ ਰੂਪ 'ਚ ਕਰੋੜਾਂ ਰੁਪਏ ਦੀ ਅਦਾਇਗੀ ਕਰਨੀ ਹੈ। ਇਸ ਰਿਕਵਰੀ ਲਈ ਪਾਵਰ ਨਿਗਮ ਐਕਟਿਵ ਹੋ ਚੁੱਕਾ ਹੈ। ਇਸ ਅਧੀਨ ਸਰਕਾਰੀ ਮਹਿਕਮਿਆਂ ਨੂੰ ਨੋਟਿਸ ਭੇਜੇ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ। ਪਬਲਿਕ ਡੀਲਿੰਗ ਵਾਲੇ ਦਫਤਰਾਂ ਨੂੰ ਫਿਲਹਾਲ ਨੋਟਿਸ ਦੇਣ 'ਚ ਛੋਟ ਦਿੱਤੀ ਗਈ ਹੈ, ਜਦਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਵੀ ਨੋਟਿਸ ਭੇਜੇ ਜਾਣਗੇ। ਜਿੱਥੇ ਪਬਲਿਕ ਡੀਲਿੰਗ ਨਹੀਂ ਹੈ ਉਥੇ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਫਿਰ ਹੀ ਜੋੜਿਆ ਜਾਵੇਗਾ ਜਦੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਹੋ ਜਾਵੇਗੀ।

ਕਰਫਿਊ ਤੋਂ ਬਾਅਦ ਕੈਸ਼ ਕਾਊਂਟਰ ਖੁੱਲ੍ਹਣ ਤੋਂ ਬਾਅਦ ਮਹਿਕਮੇ ਨੂੰ ਹੁਣ ਤੱਕ 100 ਕਰੋੜ ਦੇ ਲਗਭਗ ਦੀ ਅਦਾਇਗੀ ਹੋ ਚੁੱਕੀ ਹੈ ਪਰ ਹੁਣ ਬਿੱਲ ਜਮ੍ਹਾ ਕਰਵਾਉਣ ਦੀ ਗਿਣਤੀ 'ਚ ਕਮੀ ਆਈ ਹੈ। ਬੀਤੇ ਦਿਨ ਸਿਰਫ 1.60 ਕਰੋੜ ਰੁਪਏ ਦੇ ਬਿੱਲ ਹੀ ਜਮ੍ਹਾ ਹੋ ਸਕੇ ਜੋ ਕਿ ਬਹੁਤ ਘੱਟ ਹਨ। ਪਾਵਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਇੰਡਸਟਰੀ ਬੰਦ ਰਹਿਣ ਕਾਰਨ ਬਿਜਲੀ ਦੀ ਖਪਤ ਨਹੀਂ ਹੋ ਪਾਈ ਅਤੇ ਮੌਜੂਦਾ ਸਮੇਂ 'ਚ ਵੀ ਸਾਰੀਆਂ ਫੈਕਟਰੀਆਂ ਵਰਕਿੰਗ 'ਚ ਨਹੀਂ ਹਨ। ਇਸ ਕਾਰਣ ਬਿੱਲ ਬੇਹੱਦ ਘੱਟ ਬਣ ਰਹੇ ਹਨ ਅਤੇ ਮਹਿਕਮੇ ਨੂੰ ਮਾਲੀਆ ਪ੍ਰਾਪਤ ਨਹੀਂ ਹੋ ਪਾ ਰਿਹਾ। ਪਿਛਲੇ ਦਿਨੀਂ ਅਜਿਹੇ ਹਾਲਾਤ ਬਣ ਗਏ ਕਿ ਵਿਭਾਗ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਤੱਕ ਦੇਣ ਦੇ ਪੈਸੇ ਨਹੀਂ ਬਚੇ।

ਵਧ ਰਹੀ ਗਰਮੀ 'ਚ ਆਈਆਂ 2817 ਸ਼ਿਕਾਇਤਾਂ
ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਗਰਮੀ ਵਿਚ ਭਾਵੇਂ ਹੀ ਮਾਮੂਲੀ ਰਾਹਤ ਮਿਲੀ ਹੈ ਪਰ ਜਿਨ੍ਹਾਂ ਦੇ ਘਰ ਛੱਤ ਦੇ ਉਪਰ ਹਨ, ਉਨ੍ਹਾਂ ਨੂੰ ਗਰਮੀ ਦਾ ਜ਼ਿਆਦਾ ਅਹਿਸਾਸ ਹੋ ਰਿਹਾ ਹੈ ਅਤੇ ਗਰਮੀ ਤੋਂ ਬਚਣ ਲਈ ਏ. ਸੀ.ਚਲਾਉਣਾ ਪੈ ਰਿਹਾ ਹੈ। ਏ. ਸੀ. ਦੀ ਵੱਧ ਤੋਂ ਵੱਧ ਵਰਤੋਂ ਕਾਰਣ ਟਰਾਂਸਫਾਰਮਰ ਆਊਟ ਆਫ ਆਰਡਰ ਹੋ ਗਏ ਅਤੇ ਬਿਜਲੀ ਦੀਆਂ 2817 ਸ਼ਿਕਾਇਤਾਂ ਦਰਜ ਹੋਈਆਂ। ਜੋ ਸ਼ਿਕਾਇਤਾਂ ਆਈਆਂ ਉਨ੍ਹਾਂ ਵਿਚੋਂ ਬਿਜਲੀ ਦੀਆਂ 780 ਸ਼ਿਕਾਇਤਾਂ ਦਰਜ ਹੋਈਆਂ। ਇਨ੍ਹਾਂ ਸ਼ਿਕਾਇਤਾਂ ਵਿਚ 68 ਸ਼ਿਕਾਇਤਾਂ ਨੂੰ ਨਿਪਟਾਉਣ ਵਿਚ ਜ਼ਿਆਦਾ ਸਮਾਂ ਲੱਗਾ। ਰਿਪੇਅਰ ਕਰ ਰਹੇ ਮੁਲਾਜ਼ਮਾਂ ਨੂੰ ਖੂਬ ਪਸੀਨਾ ਵਹਾਉਣਾ ਪਿਆ।

ਰਿਕਵਰੀ ਲਈ ਪਟਿਆਲਾ ਤੋਂ ਜਾਰੀ ਹੋਈਆਂ ਹਦਾਇਤਾਂ :ਇੰਜੀ. ਬਾਂਸਲ
ਪਾਵਰ ਨਿਗਮ ਦੇ ਸੁਪਰਡੈਂਟ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਰਿਕਵਰੀ ਵੱਡੇ ਪੱਧਰ 'ਤੇ ਪੈਂਡਿੰਗ ਪਈ ਹੈ, ਇਸ ਕਾਰਣ ਪਾਵਰ ਨਿਗਮ ਸਰਕਾਰੀ ਵਿਭਾਗਾਂ ਤੋਂ ਰਿਕਵਰੀ ਕਰਨ ਦੀ ਯੋਜਨਾ ਬਣਾ ਚੁੱਕਾ ਹੈ। ਇਸ ਸਬੰਧੀ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ। ਜਲਦ ਹੀ ਵੱਡੀ ਕਾਰਵਾਈ ਹੋਵੇਗੀ।

shivani attri

This news is Content Editor shivani attri