ਆਲੂ ਦੀਆਂ ਬੀਮਾਰੀਆਂ ਘੱਟ ਹੋਣ ਨਾਲ ਪੈਦਾਵਾਰ ਵਧੀ, ਫਿਰ ਵੀ ਕਿਸਾਨਾਂ ਨੂੰ ਪੂਰੀ ਨਹੀਂ ਮਿਲ ਰਹੀ ਲਾਗਤ

11/21/2017 5:21:48 PM

ਜਲੰਧਰ— ਆਲੂ ਦਾ 85 ਫੀਸਦੀ ਹਿੱਸਾ ਪਾਣੀ ਹੈ। ਹਾਲ ਦੇ ਸਾਲਾਂ 'ਚ ਬੰਪਰ ਫਸਲ ਦੇ ਬਾਵਜੂਦ ਸਿਰਫ 7 ਫੀਸਦੀ ਆਲੂ ਹੀ ਪ੍ਰੋਸੈਸਿੰਗ ਇੰਡਸਟਰੀ 'ਚ ਜਾਂਦਾ ਹੈ। 2-4 ਸਾਲ ਪਹਿਲਾਂ ਆਲੂ ਦੀ ਫਸਲ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਂਦੀ ਸੀ ਜਦਕਿ ਹੁਣ ਅਜਿਹਾ ਨਹੀਂ ਹੈ। ਸੈਂਟਰਲ ਪ੍ਰੋਟੈਟੋ ਰਿਸਰਚ ਸਟੇਸ਼ਨ ਬਾਦਸ਼ਾਹਪੁਰ ਦੇ ਇੰਚਾਰਜ ਅਤੇ ਪ੍ਰਿੰਸੀਪਲ ਵਿਗਿਆਨਕ ਡਾ. ਰਾਜਕੁਮਾਰ ਨੇ ਦੱਸਿਆ ਕਿ ਬੀਮਾਰੀ ਦਾ ਅਸਰ ਨਾ ਪੈਣ ਦੇ ਕਾਰਨ ਸਾਲ ਭਰ ਸਾਲ ਪ੍ਰੋਡਕਸ਼ਨ ਵੱਧ ਰਹੀ ਹੈ ਪਰ ਮਾਰਕੀਟ 'ਚ ਡਿਮਾਂਡ ਘੱਟ ਹੈ। ਕਿਸਾਨਾਂ ਨੂੰ ਮੂੰਹ ਮੰਗੇ ਭਾਅ ਨਹੀਂ ਮਿਲ ਰਹੇ। 
ਰਿਸਰਚ ਸਟੇਸ਼ਨ ਦੇ ਸੀਨੀਅਰ ਟੈਕਨੀਕਲ ਅਫਸਰ ਯੋਗੇਸ਼ ਗੁਪਤਾ ਨੇ ਦੱਸਿਆ ਕਿ ਪੁਰਾਣੇ ਸਮੇਂ 'ਚ ਲੋਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੁਕਾ ਕੇ ਸਟੋਰ ਕਰ ਲੈਂਦੇ ਸਨ ਅਤੇ ਸਮਾਂ ਆਉਣ 'ਤੇ ਉਨ੍ਹਾਂ ਦਾ ਇਸਤੇਮਾਲ ਕਰਦੇ ਸਨ।  ਰਿਸਰਚ ਸੈਂਟਰ ਨੇ ਇਕ ਤਕਨੀਕ ਕੱਢੀ ਹੈ, ਜਿਸ ਨਾਲ ਅਸੀਂ ਆਲੂ 'ਚੋਂ ਪਾਣੀ ਕੱਢ ਲੈਂਦੇ ਹਨ। ਆਲੂ ਦੀਆਂ ਖੂਬੀਆਂ ਉਂਝ ਹੀ ਬਣੀਆਂ ਰਹਿੰਦੀਆਂ ਹਨ। ਇਸ ਨੂੰ ਰਸੋਈ 'ਚ ਦਾਲ ਅਤੇ ਖੰਡ ਵਾਂਗ ਡੱਬਿਆਂ 'ਚ ਰੱਖ ਸਕਦੇ ਹਨ। ਛਿੱਲਣ ਅਤੇ ਧੋਣ ਦੀ ਵੀ ਮੁਸ਼ਕਿਲ ਖਤਮ ਹੋ ਜਾਂਦੀ ਹੈ। ਰਸੋਈ 'ਚ 6 ਮਹੀਨੇ ਤੋਂ ਇਕ ਸਾਲ ਤੱਕ ਰੱਖਿਆ ਜਾ ਸਕਦਾ ਹੈ। ਇਸ ਦੀ ਵਰਤੋਂ ਆਲੂ ਪਰੋਂਠੇ, ਚੋਲ ਅਤੇ ਸਬਜ਼ੀ 'ਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਨਾਲ ਨੂਡਲ ਅਤੇ ਟਿੱਕੀ ਵੀ ਬਣਾਈ ਜਾ ਸਕਦੀ ਹੈ। ਸੈਂਟਰ ਨੇ ਇਸ ਸੁੱਕੇ ਆਲੂ ਨੂੰ ਅਜੇ ਬਾਜ਼ਾਰ 'ਚ ਨਹੀਂ ਉਤਾਰਿਆ ਹੈ। ਦੋ ਡਿਗਰੀ ਤਾਪਮਾਨ 'ਤੇ ਆਲੂ ਕੁਝ ਸਮੇਂ ਬਾਅਦ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਆਲੂ 'ਚ ਸ਼ਾਮਲ ਸਟਾਰਚ ਗਲੂਕੋਜ਼ 'ਚ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਹੈ ਅਤੇ ਆਲੂ ਮਿੱਠਾ ਹੋ ਜਾਂਦਾ ਹੈ। 
ਸਰਟੀਫਿਕੇਸ਼ਨ ਦੀ ਲੋੜ: ਸਿੱਕੀ
ਖਡੂਰ ਸਾਹਿਬ ਤੋਂ ਕਾਂਗਰਸ ਦੇ ਐੱਮ. ਐੱਲ. ਏ. ਰਮਨਜੀਤ ਸਿੰਘ ਸਿੱਕੀ ਖੁਦ ਦੁਨੀਆ 'ਚ ਆਲੂ ਦੇ ਵੱਡੇ ਬੀਜ ਨਿਰਮਾਤਾਵਾਂ 'ਚੋਂ ਇਕ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ ਆਲੂ ਦੀ ਕੁਆਲਿਟੀ ਨੂੰ ਮਾਨਤਾ ਦੇਣ ਵਾਲਾ ਕੇਂਦਰ ਸਥਾਪਤ ਕੀਤਾ ਜਾ ਸਕੇ। ਪੰਜਾਬ ਆਲੂ ਉਗਾਉਣ 'ਚ ਦੇਸ਼ ਦੇ ਮੋਹਰੀ ਸੂਬਿਆਂ 'ਚੋਂ ਇਕ ਹੈ। ਅਜਿਹੇ 'ਚ ਜੇਕਰ ਕਿਸਾਨਾਂ ਦੇ ਆਲੂ ਨੂੰ ਕੌਮਾਂਤਰੀ ਸਰਟੀਫਿਕੇਟ ਜੇਕਰ ਮਿਲ ਜਾਂਦਾ ਹੈ ਤਾਂ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਪਣਾ ਆਲੂ ਵੇਚ ਪਾਉਣਗੇ।