ਪੋਸਟ ਆਫਿਸ ਦਾ ਏ. ਸੀ. ਹੋਇਆ ਖਰਾਬ, ਸਰਵਰ ਹੀਟਅਪ ਨਾਲ ਲੋਕ ਹੋਏ ਪਰੇਸ਼ਾਨ

07/20/2017 1:33:00 PM

ਜਲੰਧਰ(ਪੁਨੀਤ)— ਅੱਤ ਦੀ ਗਰਮੀ 'ਚ ਪੋਸਟ ਆਫਿਸ ਦੇ ਸਰਵਰ ਰੂਮ ਦਾ ਏ. ਸੀ. ਖਰਾਬ ਹੋ ਚੁੱਕਾ ਹੈ, ਜਿਸ ਨਾਲ ਸਰਵਰ ਹੀਟਅਪ ਹੋ ਰਿਹਾ ਹੈ ਅਤੇ ਸਪੀਡ ਪੋਸਟ ਕਰਵਾਉਣ ਲਈ ਆਉਣ ਵਾਲਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਘਰ 'ਚ ਸਪੀਡ ਪੋਸਟ ਲਈ ਆਉਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਤੁਹਾਨੂੰ ਦੱਸ ਦਈਏ ਮੰਗਲਵਾਰ ਸ਼ਾਮ ਤਕ ਵੀ ਸਰਵਰ ਨਹੀਂ ਚੱਲਿਆ ਸੀ ਜਦਕਿ ਬੀਤੇ ਦਿਨ ਵੀ ਸਰਵਰ ਹੀਟਅਪ ਹੋਣ ਕਾਰਨ ਲੋਕ ਪਰੇਸ਼ਾਨੀ ਉਠਾਉਂਦੇ ਰਹੇ। ਇਸ ਸੰਬੰਧੀ ਅਸਿਸਟੈਂਟ ਸੁਪਰਡੈਂਟ ਪੋਸਟ (ਏ. ਐੱਸ. ਪੀ.) ਕੈਲਾਸ਼ ਸ਼ਰਮਾ ਦਾ ਕਹਿਣਾ ਹੈ ਕਿ ਏ. ਸੀ. ਦੀ ਕੁਟੇਸ਼ਨ ਮੰਗਵਾਈ ਹੈ ਅਤੇ ਜਲਦੀ ਹੀ ਏ. ਸੀ. ਲੱਗ ਜਾਵੇਗਾ।