ਗ੍ਰਹਿਆਂ ਦਾ ਮਹਾਯੁੱਧ ਅਤੇ 22 ਤੋਂ ਮਹਾਰਾਸ਼ਟਰ ’ਚ ਰਾਜਨੀਤਕ ਸੰਕਟ ਦੀ ਸ਼ੁਰੂਆਤ ਸੰਭਾਵੀ!

04/19/2023 1:26:31 PM

ਜਲੰਧਰ (ਵਿਸ਼ੇਸ਼) : ਦੇਸ਼ ’ਚ ਲੋਕ ਸਭਾ ਦੀਆਂ ਆਮ ਚੋਣਾਂ ’ਚ ਹੁਣ ਸਿਰਫ਼ ਇਕ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਰਾਜਨੀਤਕ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਜੋਤਿਸ਼ੀਆਂ ਨੇ ਵੀ ਵੱਖ-ਵੱਖ ਸੂਬਿਆਂ ਨੂੰ ਲੈ ਕੇ ਆਪਣਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਮੁੰਬਈ ਦੇ ਜੋਤਿਸ਼ਾਚਾਰਿਆ ਪੰਡਤ ਰਾਜਕੁਮਾਰ ਸ਼ਰਮਾ ਨੇ ਵੀ ਮਹਾਰਾਸ਼ਟਰ ਦੀ ਸਿਆਸਤ ਨੂੰ ਲੈ ਕੇ ਧਮਾਕੇਦਾਰ ਭਵਿੱਖਵਾਣੀ ਕਰ ਦਿੱਤੀ ਹੈ। ਉਨ੍ਹਾਂ ਭਵਿੱਖਵਾਣੀ ਕੀਤੀ ਹੈ ਕਿ 22 ਅਪ੍ਰੈਲ ਤੋਂ ਗ੍ਰਹਿਆਂ ਦਾ ਮਹਾਯੁੱਧ ਸ਼ੁਰੂ ਹੋਵੇਗਾ, ਜੋ ਮਹਾਰਾਸ਼ਟਰ ਦੀ ਸਿਆਸਤ ਨੂੰ ਉਲਟ ਦਿਸ਼ਾ ’ਚ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਮੇਖ ਰਾਸ਼ੀ ’ਚ 22 ਅਪ੍ਰੈਲ ਨੂੰ ਗੁਰੂ ਚੰਡਾਲ ਯੋਗ ਬਣ ਜਾਵੇਗਾ। ਇਸੇ ਤਰ੍ਹਾਂ ਗ੍ਰਹਿਣ ਯੋਗ ਵੀ ਇਸ ਰਾਸ਼ੀ ’ਚ ਹੋਣ ਜਾ ਰਿਹਾ ਹੈ ਅਤੇ ਨਾਲ ਹੀ ਸੂਰਜ ਅਤੇ ਬੁੱਧ ਗ੍ਰਹਿਆਂ ਦੀ ਯੁਤੀ ਵੀ ਇਸ ਰਾਸ਼ੀ ’ਚ ਹੋਵੇਗੀ। ਚਾਰ ਚਾਰ ਗ੍ਰਹਿ ਮੇਖ ਰਾਸ਼ੀ ’ਚ ਹੋਣ ਕਾਰਨ ਮਹਾਰਾਸ਼ਟਰ ਦੀ ਰਾਜਨੀਤੀ ’ਚ ਭੂਚਾਲ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਕੁੰਡਲੀ ’ਚ ਰਾਹੂ-ਕੇਤੂ ਉਲਟਫੇਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 22 ਅਪ੍ਰੈਲ ਤੋਂ 22 ਮਈ ਦੇ ਦਰਮਿਆਨ ਕਾਫੀ ਉਲਟਫੇਰ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਲਈ 22 ਅਪ੍ਰੈਲ ਤੋਂ ਬਾਅਦ ਦਾ ਸਮਾਂ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਿਆਦ ਦੌਰਾਨ ਸੱਤਾ ਤਬਦੀਲੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਜੀਤ ਪਵਾਰ ਦੀ ਕੁੰਡਲੀ ਵੀ ਮਜ਼ਬੂਤੀ ਵੱਲ ਵਧ ਰਹੀ ਹੈ ਅਤੇ ਉਨ੍ਹਾਂ ਦੀ ਸੱਤਾ ’ਚ ਵਾਪਸੀ ਹੋ ਸਕਦੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੀ ਕੁੰਡਲੀ ਵੀ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ’ਚ ਉਹ ਵੀ ਸਿਆਸੀ ਤੌਰ ’ਤੇ ਕਾਫ਼ੀ ਮਜ਼ਬੂਤ ਬਣ ਕੇ ਉੱਭਰ ਸਕਦੇ ਹਨ। ਉਹ ਵੀ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿ ਅਜੀਤ ਪਵਾਰ ਨੂੰ 3 ਅਗਸਤ 2023 ਤੋਂ ਰਾਜਯੋਗ ਦਾ ਸਮਾਂ ਸ਼ੁਰੂ ਹੋ ਰਿਹਾ ਹੈ। ਅਜੀਤ ਪਵਾਰ ਉਪ ਮੁੱਖ ਮੰਤਰੀ ਵੀ ਬਣ ਸਕਦੇ ਹਨ, ਕਿਉਂਕਿ ਅਗਸਤ ਤੋਂ ਉਨ੍ਹਾਂ ਨੂੰ ਗੁਰੂ ਦੀ ਮਹਾਦਸ਼ਾ ਲੱਗ ਜਾਵੇਗੀ, ਜੋ ਕਾਫ਼ੀ ਕੁਝ ਪਾਜ਼ੇਟਿਵ ਕਰ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਦੀ ਵੀ ਮੇਖ ਰਾਸ਼ੀ ਹੈ। ਉਨ੍ਹਾਂ ਨੂੰ ਬੁੱਧ ਮਹਾਦਸ਼ਾ ’ਚ ਕੇਤੂ ਦੀ ਅੰਤਰਦਸ਼ਾ ’ਚ ਹਫ਼ਤੇ ਤੋਂ ਪਿੱਛੇ ਹਟਣਾ ਪਿਆ ਸੀ ਪਰ ਹੁਣ ਗ੍ਰਹਿ ਯੋਗ ਵੀ ਅਨੁਕੂਲ ਹੋਣ ਜਾ ਰਹੇ ਹਨ। ਇਸ ਲਈ 22 ਅਪ੍ਰੈਲ ਤੋਂ 22 ਮਈ ਦਾ ਸਮਾਂ ਮਹਾਰਾਸ਼ਟਰ ’ਚ ਭੂਚਾਲ ਲਿਆਉਣ ਵਾਲਾ ਸਿੱਧ ਹੋਵੇਗਾ।

ਇਹ ਵੀ ਪੜ੍ਹੋ : ਪੈਦਾਵਾਰ ਦੇ ਨਜ਼ਰੀਏ ਨਾਲ ਮਿੱਟੀ ਹੋਈ ਖ਼ਰਾਬ, ਪਾਣੀ ਹੋਇਆ ਖਾਰਾ ਤਾਂ ਮੱਛੀ ਪਾਲਣ ਸਹਾਰਾ

ਕਰਨਾਟਕ ’ਚ ਡੀ. ਕੇ. ਸ਼ਿਵ ਕੁਮਾਰ ਬਣ ਸਕਦੇ ਹਨ ਮੁੱਖ ਮੰਤਰੀ!
ਕਰਨਾਟਕ ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਡੀ. ਕੇ. ਸ਼ਿਵ ਕੁਮਾਰ ਅਤੇ ਸਿੱਧਾਰਮਈਆ ਵਿਚਾਲੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ ਪਰ ਜੋਤਿਸ਼ਾਚਾਰਿਆ ਪੰਡਤ ਰਾਜਕੁਮਾਰ ਸ਼ਰਮਾ ਨੇ ਕਹਿ ਦਿੱਤਾ ਹੈ ਕਿ ਜੇਕਰ ਕਰਨਾਟਕ ’ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਡੀ. ਕੇ. ਸ਼ਿਵ ਕੁਮਾਰ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ।ਉਨ੍ਹਾਂ ਕਿਹਾ ਕਿ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ 3 ਅਗਸਤ 1947 ਨੂੰ ਪੈਦਾ ਹੋਏ ਸਨ ਅਤੇ ਉੱਥੋਂ ਦੀ ਰਾਸ਼ੀ ਕੁੰਭ ਹੈ। ਉਨ੍ਹਾਂ ਕਿਹਾ ਕਿ ਸਿੱਧਰਮਈਆ ਦੀ ਕੁੰਡਲੀ ’ਚ ਮੰਗਲ ਦੀ ਰਾਸ਼ੀ ’ਚ ਕੇਤੂ ਬੈਠਾ ਹੈ ਅਤੇ ਇਹ ਯੋਗ ਉਨ੍ਹਾਂ ਨੂੰ ਇਕ ਕੁਸ਼ਲ ਸਿਆਸਤਦਾਨ ਬਣਾਉਂਦਾ ਹੈ ਪਰ ਇਸੇ ਯੋਗ ਕਾਰਨ ਉਨ੍ਹਾਂ ਦੀ ਪਿਛਲੀ ਵਾਰ ਕੁਰਸੀ ਖੁੱਸ ਗਈ ਸੀ।ਉਨ੍ਹਾਂ ਕਿਹਾ ਕਿ ਸਿੱਧਰਮਈਆ ਦੀ ਕੇਤੂ ਦੀ ਮਹਾਦਸ਼ਾ 2027 ਤੱਕ ਚੱਲੇਗੀ, ਜਿਸ ਕਾਰਨ ਉਨ੍ਹਾਂ ਦੀ ਕੁੰਡਲੀ ’ਚ ਗ੍ਰਹਿ ਯੋਗ ਕਾਰਨ ਉਨ੍ਹਾਂ ਨੂੰ ਸੀ. ਐੱਮ. ਦੀ ਕੁਰਸੀ ਹਾਸਲ ਕਰਨ ਲਈ ਕਾਫ਼ੀ ਮਸ਼ੱਕਤ ਕਰਨੀ ਪਵੇਗੀ।ਦੂਜੇ ਪਾਸੇ ਡੀ. ਕੇ. ਸ਼ਿਵ ਕੁਮਾਰ ਦਾ ਜਨਮ 15 ਮਈ 1961 ਨੂੰ ਹੋਇਆ ਸੀ। ਉਨ੍ਹਾਂ ਦੀ ਰਾਸ਼ੀ ਬ੍ਰਿਖ ਅਤੇ ਨਛੱਤਰ ਕ੍ਰਿਤਿਕਾ ਹੈ। ਉਹ ਹੁਣ ਤੱਕ ਕਿੰਗਮੇਕਰ ਦੀ ਭੂਮਿਕਾ ਨਿਭਾਉਂਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ। ਹੁਣ ਉਨ੍ਹਾਂ ਦੀ ਕੁੰਡਲੀ ’ਚ ਸ਼ਨੀ ਕੁੰਭ ਰਾਸ਼ੀ ’ਚ ਆ ਚੁੱਕੇ ਹਨ ਅਤੇ ਇਹ ਸਮਾਂ ਉਨ੍ਹਾਂ ਲਈ ਚੰਗਾ ਹੈ। ਉਨ੍ਹਾਂ ਦੀ ਵੀ ਸ਼ਨੀ ਦੀ ਮਹਾਦਸ਼ਾ ’ਚ ਸ਼ੁਕਰ ਦੀ ਅੰਤਰਦਸ਼ਾ ਚੱਲ ਰਹੀ ਹੈ। ਪੰਡਤ ਸ਼ਰਮਾ ਨੇ ਕਿਹਾ ਕਿ ਇਸ ਵਾਰ ਕਰਨਾਟਕ ’ਚ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਉੱਪ ਚੋਣ ਭਾਜਪਾ ਰਿਕਾਰਡ ਵੋਟਾਂ ਨਾਲ ਜਿੱਤੇਗੀ : ਤਰੁਣ ਚੁੱਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha