ਪੁਰਤਗਾਲ ਹਾਦਸਾ: ਭਰਾ ਦੇ ਸਿਰ ''ਤੇ ਸਿਹਰਾ ਬੰਨ੍ਹ ਭੈਣ ਨੇ ਦਿੱਤੀ ਅੰਤਿਮ ਵਿਦਾਈ (ਤਸਵੀਰਾਂ)

07/28/2019 7:07:28 PM

ਹੁਸ਼ਿਆਰਪੁਰ (ਵਰਿੰਦਰ ਪੰਡਿਤ)— ਪੁਰਤਗਾਲ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਚਾਰ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਵਤਨ ਆ ਗਈਆਂ ਹਨ। ਇਨ੍ਹਾਂ 'ਚੋਂ ਦੋ ਨੌਜਵਾਨ ਰਜਤ ਅਤੇ ਪ੍ਰੀਤਪਾਲ ਹੁਸ਼ਿਆਰਪੁਰ ਨਾਲ ਸਬੰਧਤ ਸਨ ਜਦਕਿ ਇਕ ਬਟਾਲਾ ਅਤੇ ਹਰਿਆਣਾ ਦਾ ਰਹਿਣ ਵਾਲਾ ਸੀ। ਹੁਸ਼ਿਆਰਪੁਰ ਨਾਲ ਸਬੰਧਤ ਦੋਵੇਂ ਨੌਜਵਾਨਾਂ ਦਾ ਅੱਜ ਜੱਦੀ ਪਿੰਡ ਵਿਖੇ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸ ਦੇਈਏ ਬੀਤੇ ਦਿਨੀਂ ਪੁਰਤਗਾਲ 'ਚ ਹੋਏ ਹਾਦਸੇ ਨੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਭਾਰਤ ਸਰਕਾਰ ਦੇ ਯਤਨਾਂ ਸਦਕਾ ਦੇਸ਼ ਲਿਆਂਦੀਆਂ ਗਈਆਂ ਸਨ। 


ਤਿੰਨ ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ 
ਟਾਂਡਾ ਸਥਿਤ ਜਿਵੇਂ ਹੀ ਰਜਤ ਦੀ ਲਾਸ਼ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ 'ਚ ਮਾਤਮ ਛਾ ਗਿਆ। ਰਜਤ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਉਹ ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਅਤੇ ਘਰ ਦੀ ਗਰੀਬੀ ਦੇ ਚਲਦਿਆਂ ਵਿਦੇਸ਼ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਰਜਤ ਦਾ ਰੀਤੀ-ਰਿਵਾਜ਼ਾਂ ਨਾਲ ਇਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜੱਦੀ ਪਿੰਡ ਵਿਖੇ ਸ਼ਮਸ਼ਾਨਘਾਟ 'ਚ ਉਸ ਸਮੇਂ ਮਾਹੌਲ ਗਮਗੀਨ ਹੋਇਆ ਜਦੋਂ ਭੈਣ ਨੇ ਭਰਾ ਦੇ ਸਿਰ 'ਤੇ ਸਿਹਰਾ ਸਜਾਉਂਦੇ ਹੋਏ ਉਸ ਨੂੰ ਅੰਤਿਮ ਵਿਦਾਈ ਦਿੱਤੀ।

ਇਸ ਮੌਕੇ ਰਜਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵਤਨ ਲਿਆਉਣ 'ਚ ਭਾਰਤ ਸਰਕਾਰ ਬੇਹੱਦ ਮਦਦ ਕੀਤੀ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕੇਂਦਰੀ ਸੂਬਾ ਮੰਤਰੀ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਹੈ ਹੁਣ ਪਰਿਵਾਰ ਦੀ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਮਾਲੀ ਮਦਦ ਕੀਤੀ ਜਾਵੇ। 


ਇਸੇ ਤਰ੍ਹਾਂ ਮੁਕੇਰੀਆਂ ਵਾਸੀ ਪ੍ਰੀਤਪਾਲ ਸਿੰਘ ਕਰੀਬ 4 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਜਿਸ ਦਾ ਸਸਕਾਰ ਉਸ ਦੇ ਕਸਬੇ 'ਚ ਅੱਜ ਕੀਤਾ ਗਿਆ। ਪ੍ਰੀਤਪਾਲ ਦੇ ਚਾਚਾ ਨੇ ਕਿਹਾ ਕਿ ਪ੍ਰੀਤਪਾਲ ਮਾਰਚ ਮਹੀਨੇ 'ਚ ਆਪਣੀ ਮੰਗਣੀ ਕਰਕੇ ਵਾਪਸ ਗਿਆ ਸੀ ਅਤੇ ਹੁਣ ਵਿਆਹ ਹੋਣਾ ਸੀ।

 

 

shivani attri

This news is Content Editor shivani attri