8ਵੀਂ ਦੀ ਆਨਲਾਈਨ ਪ੍ਰੀਖਿਆ ਦੌਰਾਨ 7 ਮਿੰਟ ਚੱਲੀ ''ਅਸ਼ਲੀਲ ਵੀਡੀਓ'', ਸ਼ਰਮਨਾਕ ਬਣੀ ਸਥਿਤੀ

09/30/2020 9:44:41 AM

ਖਰੜ (ਰਣਬੀਰ, ਸ਼ਸ਼ੀ, ਅਮਰਦੀਪ, ਗਗਨਦੀਪ) : ਇੱਥੇ ਹੈਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਵਿਦਿਆਰਥੀਆਂ ਦੀ ਚੱਲ ਰਹੀ ਆਨਲਾਈਨ ਪ੍ਰੀਖਿਆ ਦੌਰਾਨ ਅਸ਼ਲੀਲ ਵੀਡੀਓ ਦਾ ਲਿੰਕ ਆਉਣ ਕਾਰਣ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਿੱਥੇ ਚਿੰਤਾ 'ਚ ਪਾ ਦਿੱਤਾ ਹੈ। ਉੱਥੇ ਹੀ ਇਸ ਪ੍ਰੀਖਿਆ ਦੀ ਕਿਸੇ ਵਲੋਂ ਤਸਵੀਰ ਖਿੱਚ ਕੇ ਸ਼ਹਿਰ ਦੇ ਗਰੁੱਪਾਂ 'ਚ ਵਾਇਰਲ ਕਰ ਦਿੱਤੀ ਗਈ,  ਜਿਸ ਤੋਂ ਬਾਅਦ ਸ਼ਹਿਰ 'ਚ ਇਸ ਘਟਨਾਕ੍ਰਮ ਦੀ ਚਰਚਾ ਨੇ ਜ਼ੋਰ ਫੜ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ : ਗਰੀਬੀ ਅੱਗੇ ਹਾਰੀ ਮਮਤਾ, ਮਾਂ ਨੇ ਵੇਚ ਦਿੱਤੀ 4 ਮਹੀਨਿਆਂ ਦੀ ਮਾਸੂਮ ਧੀ

ਸ਼ਹਿਰ ਦੇ ਸਭ ਤੋਂ ਪੁਰਾਣੇ ਮੰਨੇ ਜਾਂਦੇ ਹੈਡਰਸਨ ਸਕੂਲ ਦੀ ਬੀਤੇ ਦਿਨ 8ਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਆਨਲਾਈਨ ਪ੍ਰੀਖਿਆ ਚੱਲ ਰਹੀ ਸੀ ਕਿ ਇਸੇ ਦੌਰਾਨ ਅਧਿਆਪਕ ਦੇ ਮੋਬਾਇਲ ਰਾਹੀਂ ਅਸ਼ਲੀਲ ਵੀਡੀਓ ਦਾ ਲਿੰਕ ਵਿਦਿਆਰਥੀਆਂ ਸਾਹਮਣੇ ਆ ਗਿਆ ਅਤੇ ਇਹ ਲਿੰਕ ਲਗਭਗ 5 ਤੋਂ 7 ਮਿੰਟ ਰਿਹਾ ਅਤੇ ਜਦੋਂ ਅਧਿਆਪਕ ਨੂੰ ਪਤਾ ਚੱਲਿਆ ਤਾਂ ਉਸ ਨੇ ਤੁਰੰਤ ਹੀ ਇਸ ਲਿੰਕ ਨੂੰ ਹਟਾ ਦਿੱਤਾ ਪਰ ਉਸ ਸਮੇਂ ਤੱਕ ਸਥਿਤੀ ਬਹੁਤ ਹੀ ਸ਼ਰਮਨਾਕ ਅਤੇ ਗੰਭੀਰ ਬਣ ਚੁੱਕੀ ਸੀ।

ਇਹ ਵੀ ਪੜ੍ਹੋ : 'ਸਿੱਧੂ' ਵੱਲੋਂ ਵੱਖਰੇ ਸਿਆਸੀ ਰਾਹ 'ਤੇ ਚੱਲਣ ਦੇ ਸੰਕੇਤ, ਹਰੀਸ਼ ਰਾਵਤ ਤੋਂ ਬਣਾਈ ਦੂਰੀ

ਇਸ ਸਬੰਧੀ ਜਦੋਂ ਕੁਝ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਲਿੰਕ ਆਨਲਾਈਨ ਪ੍ਰੀਖਿਆ ਦੌਰਾਨ ਆਇਆ ਜ਼ਰੂਰ ਸੀ ਪਰ ਥੋੜ੍ਹੇ ਮਿੰਟਾਂ ਬਾਅਦ ਹੀ ਉਸ ਨੂੰ ਅਧਿਆਪਕ ਵੱਲੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਾਈ ਕਰਵਾਉਣਾ ਜਾਂ ਪ੍ਰੀਖਿਆਵਾਂ ਕਰਵਾਉਣਾ ਉਨ੍ਹਾਂ ਦੀ ਮਜ਼ਬੂਰੀ ਹੈ, ਸੋ ਇਸ ਲਈ ਉਹ ਕਹਿ ਕੁੱਝ ਨਹੀਂ ਸਕਦੇ।

ਇਹ ਵੀ ਪੜ੍ਹੋ : 'ਸਿੱਧੂ' ਦਾ ਭਾਜਪਾ 'ਚ ਸ਼ਾਮਲ ਹੋਣ ਦਾ ਰਸਤਾ ਸਾਫ਼, ਵੱਧ ਸਕਦੀਆਂ ਨੇ 'ਮਜੀਠੀਆਂ' ਦੀ ਮੁਸ਼ਕਲਾਂ

ਇਹ ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਸਿਸਟਮ ਬਣਾਉਣ ਤਾਂ ਜੋ ਕਿ ਵਿਦਿਆਰਥੀਆਂ ਸਾਹਮਣੇ ਅਜਿਹੇ ਲਿੰਕ ਜਾਂ ਵੀਡੀਓਜ਼ ਨਾ ਆਉਣ। ਇਸ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਏਕਤਾ ਰੇਚਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਕੁੱਝ ਨਹੀਂ ਹੋਇਆ, ਬਾਅਦ 'ਚ ਇਹ ਸ਼ਰਾਰਤ ਕੀਤੀ ਗਈ ਹੈ, ਜਿਸ ਬਾਰੇ ਉਹ ਪੁਲਸ ਦੇ ਸਾਈਬਰ ਕ੍ਰਾਈਮ ਮਹਿਕਮੇ 'ਚ ਸ਼ਿਕਾਇਤ ਕਰਨਗੇ ਅਤੇ ਇਸ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਰੱਖਣਗੇ।

 


 

Babita

This news is Content Editor Babita