52 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ, ਇਕ ਫਰਾਰ

Wednesday, Aug 22, 2018 - 02:47 PM (IST)

52 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ, ਇਕ ਫਰਾਰ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਖੂਈਖੇੜਾ ਪੁਲਸ ਨੇ ਪਿੰਡ ਸ਼ਤੀਰ ਵਾਲਾ ਦੇ ਪੁੱਲ ਨੇੜੇ ਇਕ ਕਾਰ ਵਿਚੋਂ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਭੱਜਣ ਵਿਚ ਸਫ਼ਲ ਹੋ ਗਿਆ। 

ਪ੍ਰਾਪਤ ਜਾਣਕਾਰੀ ਮੁਤਾਬਕ ਏ.ਐੱਸ.ਆਈ. ਰੰਗਦੇਵ ਸਿੰਘ 21 ਅਗਸਤ 2018 ਨੂੰ ਸ਼ਾਮ ਲਗਭਗ 5.30 ਵਜੇ ਪੁਲਸ ਪਾਰਟੀ ਨਾਲ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਸ਼ਤੀਰ ਵਾਲਾ ਦੇ ਪੁੱਲ ਦੇ ਨੇੜੇ ਮੌਜੂਦ ਸਨ ਅਤੇ ਜਦੋਂ ਉਨ੍ਹਾਂ ਨੇ ਸ਼ੱਕੀ ਸਵਿਫ਼ਟ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਬਲਵਿੰਦਰ ਸਿੰਘ ਉਰਫ਼ ਖੁੰਦਰੀ ਵਾਸੀ ਪਿੰਡ ਹਸਤਾ ਕਲਾਂ ਮੌਕੇ ਤੋਂ ਭੱਜ ਗਿਆ ਅਤੇ ਸ਼ਾਮ ਸਿੰਘ ਉਰਫ਼ ਸਾਮਾ ਵਾਸੀ ਪਿੰਡ ਨਿਓਲਾਂ ਅਤੇ ਰਾਜ ਸਿੰਘ ਉਰਫ਼ ਰਾਜੂ ਵਾਸੀ ਪਿੰਡ ਨੂਰਸ਼ਾਹ ਦੀ ਕਾਰ ਦੀ ਜਦੋਂ ਪੁਲਸ ਨੇ ਚੈਂਕਿੰਗ ਕੀਤੀ ਤਾਂ ਉਸ ਵਿਚੋਂ 52 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News