ਨੌਜਵਾਨ ਲੋਕ ਭਲਾਈ ਸਭਾ ਵੱਲੋਂ 17 ਗਰੀਬ ਲੜਕੀਆਂ ਦੇ ਸਮੂਹਿਕ ਵਿਆਹ 28 ਨੂੰ

01/18/2018 12:43:34 PM


ਤਲਵੰਡੀ ਭਾਈ (ਗੁਲਾਟੀ) - ਸਥਾਨਕ ਨੌਜਵਾਨ ਲੋਕ ਭਲਾਈ ਸਭਾ ਵੱਲੋਂ 28 ਜਨਵਰੀ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀ ਗਰਾਊਡ ਵਿਖੇ ਹਰ ਸਾਲ ਵਾਂਗ ਇਸ ਸਾਲ ਵੀ ਇਲਾਕਾਂ ਨਿਵਾਸੀਆਂ ਦੇ ਸਹਿਯੋਗ ਨਾਲ 17 ਗਰੀਬ ਲੜਕੀਆਂ ਦੀਆਂ ਸਮੂਹਿਕ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ, ਚੇਅਰਮੈਨ ਜਗਦੀਸ਼ ਪਾਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵੋਹਰਾ ਅਤੇ ਸੰਜੀਵ ਕੁਮਾਰ ਕਾਲਾ ਖਜਾਨਚੀ ਨੇ ਦੱਸਿਆ ਕਿ ਇਸ ਮਹਾਨ ਕੰਨਿਆਂ ਦਾਨ ਯੱਗ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਅਤੇ ਵਿਸ਼ੇਸ ਮਹਿਮਾਨ ਵਜੋਂ ਕੁਲਜਿੰਦਰ ਸਿੰਘ ਗਰੇਵਾਲ ਸ਼ੂਮਲੀਅਤ ਕਰਣਗੇ। ਇਸ ਸਮਾਗਮ 'ਚ ਲੋਕਾਂ ਦਾ ਮਨੋਰੰਜਨ ਕਰਨ ਲਈ ਪ੍ਰਸਿੱਧ ਗਾਇਕ ਜੋੜੀ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਤੋਂ ਇਲਾਵਾਂ ਹੋਰ ਕਲਾਕਾਰ ਆਪਣੀ ਹਾਜਰੀ ਲੁਵਾਣਗੇ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਵਾਲਿਆਂ ਸਮਾਨ ਦਿੱਤਾ ਜਾਵੇਗਾ।